ਭਗਵੰਤ ਮਾਨ ਦੀ ਗੱਡੀ ਅੱਗੇ ਲੇਟ ਕੀਤਾ ਵਿਰੋਧ ਪ੍ਰਦਰਸ਼ਨ Protest
(ਪ੍ਰਵੀਨ ਗਰਗ) ਦਿੜ੍ਹਬਾ। ਸੰਸਦ ਭਗਵੰਤ ਮਾਨ ਦਿੜ੍ਹਬਾ ਵਿਖੇ ਪਾਰਟੀ ਉਮੀਦਵਾਰ ਹਰਪਾਲ ਸਿੰਘ ਚੀਮਾ ਦੇ ਚੋਣ ਪ੍ਰਚਾਰ ਲਈ ਪਹੁੰਚੇ ਤਾਂ ਕੁੱਝ ਜੱਥੇਬਾਦੀਆਂ ਵੱਲੋਂ ਕਾਲੇ ਝੰਡੇ ਲੈ ਕੇ ਵਿਰੋਧ (Protest) ਕੀਤਾ ਗਿਆ। ਵਿਰੋਧ ਇੱਥੇ ਤੱਕ ਪਹੁੰਚ ਗਿਆ ਕਿ ਲੋਕ ਭਗਵੰਤ ਮਾਨ ਦੀ ਕਾਰ ਦੇ ਅੱਗੇ ਲੇਟ ਗਏ। ਹੁੱਲੜਬਾਜਾਂ ਨੇ ਕਾਰ ਅੱਗੇ ਲੇਟ ਗਏ ਅਤੇ ਕਾਰ ਉਤੇ ਤਲਵਾਰਾਂ ਲੈ ਕੇ ਹਮਲਾ ਵੀ ਕੀਤਾ ਗਿਆ। ਭਗਵੰਤ ਮਾਨ ਨੇ ਇਸ ਸਬੰਧੀ ਕਿਹਾ ਕਿ ਅਕਾਲੀ ਲੋਕ ਹਾਰ ਨੂੰ ਵੇਖਦੇ ਹੋਏ ਬੁਖਲਾਹਟ ਵਿੱਚ ਆ ਗਏ ਹਨ ਇਸ ਕਰਕੇ ਰਾਹ ਰੋਕਣ ਲਈ ਸਿੱਖ ਜੱਥੇਬੰਦੀਆਂ ਦੇ ਨਾਮ ਉਤੇ ਹੁੱਲੜਬਾਜੀ ਕੀਤੀ ਜਾ ਰਹੀ ਹੈ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅਕਾਲੀ ਪਾਰਟੀ ਦੇ ਦਿੜ੍ਹਬਾ ਤੋਂ ਕੁੱਝ ਲੋਕਾਂ ਨੇ ਆਪਣੇ ਹਾਰ ਨੂੰ ਕਬੂਲਦੇ ਹੋਏ ਆਮ ਆਦਮੀ ਪਾਰਟੀ ਦੇ ਹੜ ਨੂੰ ਰੋਕਣ ਲਈ ਹੋਛੀਆਂ ਹਰਕਤਾਂ ਉਤੇ ਆ ਗਏ ਹਨ ਇਸ ਕਰਕੇ ਉਨ੍ਹਾਂ ਵੱਲੋਂ ਨੰਗੀਆਂ ਤਲਵਾਰਾਂ ਲੈ ਕੇ ਮਾਨ ਦੀ ਕਾਰ ਉਤੇ ਹਮਲਾ ਕੀਤਾ।
ਉਨ੍ਹਾਂ ਨੇ ਕਿਹਾ ਕਿ ਇਹ ਸਭ ਪੁਲਿਸ ਪ੍ਰਸ਼ਾਸ਼ਨ ਦੀ ਨਲਾਇਕੀ ਹੈ ਅਤੇ ਪੁਲਿਸ ਦੀ ਮੌਜ਼ੂਦਗੀ ਵਿੱਚ ਇਹ ਸਭ ਵਾਪਰਿਆ ਹੈ ਉਨ੍ਹਾਂ ਕਿਹਾ ਕਿ ਆਪ ਦੀ ਬਣ ਰਹੀ ਸਰਕਾਰ ਇਸ ਕਰਕੇ ਮਾਨ ਦੀ ਜਾਨ ਨੂੰ ਖਤਰਾ ਵੀ ਬਣਿਆ ਹੋਇਅ ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਸ਼ਰਾਰਤੀ ਅਨਸਰਾਂ ਦੇ ਖਿਲਾਫ ਕਾਰਵਾਈ ਕੀਤੇ ਜਾਣ ਦਾ ਮੰਗ ਕੀਤੀ। ਇਹ ਸਭ ਅਕਾਲੀ ਦਲ ਦੇ ਇਸ਼ਾਰੇ ’ਤੇ ਹੋਇਆ ਹੈ। ਇਸ ਸਬੰਧੀ ਅਕਾਲੀ ਉਮੀਦਵਾਰ ਗੁਲਜਾਰ ਸਿੰਘ ਮੂਣਕ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਲਾਏ ਗਏ ਇਲਜ਼ਾਮ ਬੇਬੁਨਿਆਦ ਹਨ ਉਨ੍ਹਾਂ ਲੋਕਾਂ ਦਾ ਅਕਾਲੀ ਦਲ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਜਿੱਦਣ ਦਾ ਸੁਖਬੀਰ ਬਾਦਲ ਆਇਆ ਉਹ ਬੁਖਲਾਹਟ ’ਚ ਆ ਗਏ ਹਨ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ