ਬਸਪਾ ਦਾ ਮਿਲ ਰਿਹਾ ਐਨ.ਕੇ. ਸ਼ਰਮਾ ਨੂੰ ਫਾਇਦਾ, ਭਾਜਪਾ ਨਾਲ ਨਹੀਂ ਕੋਈ ਜਿਆਦਾ ਨੁਕਸਾਨ

NK Sharma Sachkahoon

ਡੇਰਾਬੱਸੀ ਵਿਧਾਨ ਸਭਾ ਸੀਟ ’ਤੇ ਐਨ.ਕੇ. ਸ਼ਰਮਾ ਦੀ ਹੀ ਪਕੜ, ਲਗਾਤਾਰ ਦੋ ਵਾਰ ਬਣੇ ਵਿਧਾਇਕ

ਸ਼ਹਿਰੀ ਇਲਾਕੇ ਦੇ ਨਾਲ ਹੀ ਐਨ.ਕੇ. ਸ਼ਰਮਾ ਨੂੰ ਪੇਂਡੂ ਇਲਾਕੇ ਵਿੱਚੋਂ ਮਿਲ ਰਿਹਾ ਐ ਸਮਰਥਨ

(ਸੱਚ ਕਹੂੰ ਬਿਊਰੋ) ਡੇਰਾਬੱਸੀ/ਜੀਰਕਪੁਰ। ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਗਠਜੋੜ ਦੇ ਟੁੱਟਣ ਦਾ ਅਸਰ ਡੇਰਾਬੱਸੀ ਵਿਧਾਨ ਸਭਾ ਸੀਟ ’ਤੇ ਐਨ.ਕੇ. ਸ਼ਰਮਾ (NK Sharma) ਨੂੰ ਨਹੀਂ ਹੋ ਰਿਹਾ ਹੈ, ਕਿਉਂਕਿ ਭਾਜਪਾ ਦਾ ਜਿੰਨਾ ਵੋਟ ਬੈਂਕ ਉਨਾਂ ਦੇ ਕੋਲੋਂ ਗਿਆ ਹੈ, ਉਸ ਤੋਂ ਜਿਆਦਾ ਬਹੁਜਨ ਸਮਾਜ ਪਾਰਟੀ ਦੇ ਵੋਟ ਬੈਂਕ ਦਾ ਫਾਇਦਾ ਮਿਲਦਾ ਐਨ.ਕੇ. ਸ਼ਰਮਾ ਨੂੰ ਨਜ਼ਰ ਆ ਰਿਹਾ ਹੈ। ਐਨ.ਕੇ. ਸ਼ਰਮਾ ਨੂੰ ਮਿਲ ਰਹੇ ਇਸ ਸੀਟ ਤੋਂ ਸਮਰਥਨ ਨਾਲ ਹੀ ਇੰਝ ਲਗ ਰਿਹਾ ਹੈ ਕਿ ਉਹ ਹੈਟ੍ਰਿਕ ਮਾਰਨ ਦੀ ਤਿਆਰੀ ਵਿੱਚ ਹਨ ਅਤੇ ਇਸ ਹੈਟ੍ਰਿਕ ਲਈ ਵਿਧਾਨ ਸਭਾ ਸੀਟ ’ਤੇ ਉਨਾਂ ਨੂੰ ਮੱਦਦ ਵੀ ਆਮ ਲੋਕਾਂ ਵੱਲੋਂ ਕਾਫ਼ੀ ਜਿਆਦਾ ਕੀਤੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ ਡੇਰਾਬੱਸੀ ਵਿਧਾਨ ਸਭਾ ਸੀਟ ’ਤੇ ਪਿਛਲੇ 10 ਸਾਲਾਂ ਤੋਂ ਐਨ.ਕੇ. ਸ਼ਰਮਾ ਹੀ ਅਕਾਲੀ-ਭਾਜਪਾ ਗਠਜੋੜ ਵੱਲੋਂ ਚੋਣ ਲੜਨ ਦੇ ਨਾਲ ਹੀ ਜਿੱਤਦੇ ਆ ਰਹੇ ਹਨ। ਇਸ ਸੀਟ ’ਤੇ ਭਾਜਪਾ ਦਾ ਵੀ ਕਾਫ਼ੀ ਜਿਆਦਾ ਆਧਾਰ ਹੈ ਪਰ ਪਿਛਲੇ 10 ਸਾਲਾਂ ਤੋਂ ਭਾਜਪਾ ਐਨ.ਕੇ. ਸ਼ਰਮਾ ਦੇ ਨਾਲ ਹੀ ਚਲਦੀ ਆ ਰਹੀ ਹੈ। ਦੱਸਿਆ ਜਾਂਦਾ ਹੈ ਕਿ ਇਸ ਵਿਧਾਨ ਸਭਾ ਸੀਟ ’ਤੇ 10 ਹਜ਼ਾਰ ਦੇ ਕਰੀਬ ਵੋਟ ਭਾਜਪਾ ਦੇ ਖਾਤੇ ਵਿੱਚ ਹੈ ਪਰ ਇਥੇ ਹੀ ਬਹੁਜਨ ਸਮਾਜ ਪਾਰਟੀ ਦੀ ਵੋਟ 15 ਤੋਂ 17 ਹਜ਼ਾਰ ਦੇ ਕਰੀਬ ਹੈ। ਸ਼੍ਰੋਮਣੀ ਅਕਾਲੀ ਦਲ ਦਾ ਗਠਜੋੜ ਭਾਜਪਾ ਨਾਲ ਟੁੱਟਣ ਤੋਂ ਬਾਅਦ ਬਹੁਜਨ ਸਮਾਜ ਪਾਰਟੀ ਨਾਲ ਹੋ ਗਿਆ ਹੈ, ਇਸ ਲਈ ਐਨ.ਕੇ. ਸ਼ਰਮਾ ਨੂੰ ਬਸਪਾ ਦਾ ਇਹ ਵੋਟ ਬੈਂਕ ਮਿਲਦਾ ਨਜ਼ਰ ਆਏਗਾ ਪਰ ਭਾਜਪਾ ਦਾ ਸਾਰਾ ਵੋਟ ਬੈਂਕ ਉਨਾਂ ਦੇ ਹੱਥੋਂ ਜਾਂਦਾ ਵੀ ਨਹੀਂ ਦਿਖਾਈ ਦੇ ਰਿਹਾ ਹੈ। ਭਾਜਪਾ ਦਾ ਕਾਫ਼ੀ ਜਿਆਦਾ ਵੋਟ ਬੈਂਕ ਅੱਜ ਵੀ ਐਨ.ਕੇ. ਸ਼ਰਮਾ ਦੇ ਨਾਲ ਚਲਦੇ ਹੋਏ ਉਨਾਂ ਦੀ ਮਦਦ ਕਰ ਰਿਹਾ ਹੈ। ਜਿਸ ਕਾਰਨ ਇਸ ਵਿਧਾਨ ਸਭਾ ਸੀਟ ਤੋਂ ਐਨ.ਕੇ. ਸ਼ਰਮਾ ਨੂੰ ਫਾਇਦਾ ਮਿਲਦਾ ਨਜ਼ਰ ਆਏਗਾ।

ਪੰਜਾਬ ਵਿੱਚ 2017 ਵਿਧਾਨ ਸਭਾ ਚੋਣ ਮੌਕੇ ਜਦੋਂ ਆਮ ਆਦਮੀ ਪਾਰਟੀ ਪਹਿਲੀਵਾਰ ਚੋਣ ਲੜ ਰਹੀ ਸੀ ਤਾਂ ਸ਼ੋ੍ਰਮਣੀ ਅਕਾਲੀ ਦਲ ਦੇ ਖ਼ਿਲਾਫ਼ ਲਹਿਰ ਚਲ ਰਹੀ ਸੀ ਤਾਂ ਡੇਰਾ ਬੱਸੀ ਵਿਧਾਨ ਸਭਾ ਸੀਟ ਤੋਂ ਐਨ.ਕੇ. ਸ਼ਰਮਾ ਨੂੰ ਘੱਟ ਵੋਟ ਮਿਲਣ ਦੀ ਥਾਂ ’ਤੇ ਪਿਛਲੀ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ 7507 ਵੋਟਾਂ ਜਿਆਦਾ ਮਿਲਿਆ ਸਨ। ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਸੀ। ਨਰਿੰਦਰ ਕੁਮਾਰ ਸ਼ਰਮਾ ਨੂੰ 2012 ਵਿੱਚ 63 ਹਜ਼ਾਰ 285 ਵੋਟਾਂ ਮਿਲਿਆ ਸਨ ਤਾਂ 2017 ਵਿੱਚ 70792 ਵੋਟ ਮਿਲਿਆ ਸਨ। ਇਸ ਵਾਰ ਅਕਾਲੀ ਦਲ ਦੇ ਖ਼ਿਲਾਫ਼ ਵੀ ਕੋਈ ਲਹਿਰ ਨਹੀਂ ਹੈ ਤਾਂ ਆਮ ਆਦਮੀ ਪਾਰਟੀ ਵੀ ਇਸ ਵਿਧਾਨ ਸਭਾ ਸੀਟ ’ਤੇ ਕੋਈ ਜਿਆਦਾ ਆਧਾਰ ਨਹੀਂ ਬਣਾ ਪਾਈ ਹੈ, ਇਸ ਨਾਲ ਹੀ ਬਸਪਾ ਦਾ ਵੋਟ ਬੈਂਕ ਮਿਲਣ ਦੇ ਚਲਦੇ ਐਨ.ਕੇ. ਸ਼ਰਮਾ ਨੂੰ ਫਾਇਦਾ ਮਿਲਣ ਦੇ ਜਿਆਦਾ ਆਸਾਰ ਨਜ਼ਰ ਆ ਰਹੇ ਹਨ। ਐਨ.ਕੇ. ਸ਼ਰਮਾ ਨੇ ਕਿਹਾ ਕਿ ਉਨਾਂ ਨੂੰ ਇਸ ਵਾਰ ਪਹਿਲਾਂ ਨਾਲੋਂ ਜਿਆਦਾ ਵੋਟ ਮਿਲਣ ਦੇ ਨਾਲ ਹੀ ਵੱਡੀ ਜਿੱਤ ਪ੍ਰਾਪਤ ਹੋਏਗੀ ਅਤੇ ਉਹ ਹੈਟ੍ਰਿਕ ਮਾਰਦੇ ਹੋਏ ਪੰਜਾਬ ਵਿਧਾਨ ਸਭਾ ਵਿੱਚ ਪੁੱਜਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ