ਸਾਡੇ ਨਾਲ ਸ਼ਾਮਲ

Follow us

9.6 C
Chandigarh
Saturday, January 24, 2026
More
    Home Breaking News ਮਿਸ਼ਰ ਦੀ ਔਰਤ ਨ...

    ਮਿਸ਼ਰ ਦੀ ਔਰਤ ਨੇ ਗੁਰੂਗ੍ਰਾਮ ‘ਚ ਟੈਕਸੀ ਡਰਾਈਵਰ ’ਤੇ ਕੀਤਾ ਚਾਕੂ ਨਾਲ ਹਮਲਾ

    Egyptian woman

    ਮਹਿਲਾ ਕਾਂਸਟੇਬਲ ‘ਤੇ ਵੀ ਕੀਤਾ ਹਮਲਾ

    (ਸੱਚ ਕਹੂੰ ਨਿਊਜ਼) ਗੁਰੂਗ੍ਰਾਮ। ਚੱਲ ਰਹੇ ਹਿਜਾਬ ਵਿਵਾਦ ਦਰਮਿਆਨ ਗੁਰੂਗ੍ਰਾਮ ‘ਚ ਬੁਰਕਾ ਪਹਿਨੀ ਇਕ ਔਰਤ ਨੇ ਟੈਕਸੀ ਡਰਾਈਵਰ ਨੂੰ ਚਾਕੂ ਮਾਰ ਦਿੱਤਾ। ਗੁਰੂਗ੍ਰਾਮ ‘ਚ ਹਮਲਾ ਕਰਨ ਵਾਲੀ ਔਰਤ ਵਿਦੇਸ਼ੀ (Egyptian woman) ਹੈ ਅਤੇ ਮਿਸਰ ਦੀ ਰਹਿਣ ਵਾਲੀ ਦੱਸੀ ਜਾਂਦੀ ਹੈ। ਇਸ ਔਰਤ ਨੂੰ ਜਦੋਂ ਹਿਰਾਸਤ ਵਿਚ ਲੈਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਪੁਲਿਸ ‘ਤੇ ਵੀ ਹਮਲਾ ਕਰ ਦਿੱਤਾ ਅਤੇ ਇਕ ਮਹਿਲਾ ਪੁਲਿਸ ਕਰਮਚਾਰੀ ਦੇ ਮੁੱਕਾ ਜੜ ਦਿੱਤਾ।

    ਮਹਿਲਾ ਪੁਲਿਸ ਮੁਲਾਜ਼ਮ ‘ਤੇ ਹਮਲੇ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ

    ਮਹਿਲਾ ਪੁਲਿਸ ਮੁਲਾਜ਼ਮ ‘ਤੇ ਹਮਲੇ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਹੈ। ਪੁਲਿਸ ਮਿਸ਼ਰ ਤੋਂ ਆਈ ਇਸ ਔਰਤ ਦੀ ਭਾਸ਼ਾ ਸਮਝਣ ਤੋਂ ਅਸਮਰੱਥ ਹੈ। ਇਸ ਕਾਰਨ ਟੈਕਸੀ ਡਰਾਈਵਰ ਨੂੰ ਚਾਕੂ ਮਾਰਨ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ ਹੈ। ਕਰੀਬ 20 ਮਿੰਟ ਤੱਕ ਚੱਲੇ ਇਸ ਡਰਾਮੇ ਤੋਂ ਬਾਅਦ ਪੁਲਿਸ ਨੇ ਦੋਸ਼ੀ ਔਰਤ ਨੂੰ ਕਾਬੂ ਕਰ ਲਿਆ ਅਤੇ ਉਸ ਨੂੰ ਕਾਰ ‘ਚ ਬਿਠਾ ਕੇ ਥਾਣੇ ਲੈ ਗਈ। ਪੁਲਿਸ ਸਟੇਸ਼ਨ ‘ਚ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

    ਗੁਰੂਗ੍ਰਾਮ ਦੇ ਰਾਜੀਵ ਚੌਕ ‘ਤੇ ਮੰਗਲਵਾਰ ਨੂੰ ਹਿਜਾਬ-ਬੁਰਕਾ ਪਹਿਨੀ ਇਕ ਔਰਤ ਨੇ ਅਚਾਨਕ ਟੈਕਸੀ ਡਰਾਈਵਰ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਔਰਤ ਹੱਥ ‘ਚ ਚਾਕੂ ਲੈ ਕੇ ਸੜਕ ‘ਤੇ ਖੜ੍ਹੀ ਸੀ। ਉੱਥੇ ਮੌਜੂਦ ਲੋਕਾਂ ਦੀ ਭੀੜ ਵੀ ਜਨਤਕ ਤੌਰ ‘ਤੇ ਔਰਤ ਦੇ ਹੱਥ ‘ਚ ਚਾਕੂ ਦੇਖ ਕੇ ਹੈਰਾਨ ਰਹਿ ਗਈ। ਜ਼ਖਮੀ ਟੈਕਸੀ ਡਰਾਈਵਰ ਰਘੂਰਾਜ ਨੇ ਦੱਸਿਆ ਕਿ ਉਹ ਸਵਾਰੀ ਛੱਡਣ ਲਈ ਦਿੱਲੀ ਆਨੰਦ ਵਿਹਾਰ ਜਾਂਦਾ ਹੈ। ਅੱਜ ਵੀ ਇੱਕ ਸਵਾਰੀ ਉਸਦੀ ਟੈਕਸੀ ਵਿੱਚ ਬੈਠੀ ਸੀ।

    ਇਸੇ ਦੌਰਾਨ ਮਿਸ਼ਰ ਦੀ ਔਰਤ ਉਸ ਦੀ ਟੈਕਸੀ ਨੇੜੇ ਪਹੁੰਚ ਗਈ। ਰਘੂਰਾਜ ਨੇ ਟੈਕਸੀ ਨੂੰ ਸਵਾਰੀ ਸਮਝ ਕੇ ਰੋਕ ਲਿਆ ਤੇ ਔਰਤ ਨੇ ਚਾਕੂ ਕੱਢ ਕੇ ਉਸ ਦੀ ਕਮਰ ‘ਤੇ ਵਾਰ ਕਰ ਦਿੱਤਾ। ਔਰਤ ਨੇ ਚਾਕੂ ਮਾਰਦੇ ਹੀ ਭੱਜਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਮੌਕੇ ‘ਤੇ ਭੀੜ ਇਕੱਠੀ ਹੋ ਗਈ। ਭੀੜ ਨੇ ਔਰਤ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਹ ਝਗੜੇ ’ਤੇ ਉਤਰ ਆਈ। ਜਿਸ ਤੋਂ ਬਾਅਦ ਪੁਸਿਸ ਨੂੰ ਸੂਚਨਾ ਦਿੱਤੀ ਗਈ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਔਰਤ ਨੂੰ ਕਾਬੂ ਕਰ ਲਿਆ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here