ਚਾਰਾ ਘੁਟਾਲੇ ਦੇ ਇਕ ਹੋਰ ਮਾਮਲੇ ’ਚ ਲਾਲੂ ਯਾਦਵ ਦੋਸ਼ੀ ਕਰਾਰ

Lalu Yadav

ਲਾਲੂ ਯਾਦਵ (Lalu Yadav) ਸਮੇਤ 75 ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ, ਸਜ਼ਾ ਦਾ ਐਲਾਨ 21 ਫਰਵਰੀ ਨੂੰ

ਰਾਂਚੀ ( ਝਾਰਖੰਡ)। ਲਾਲੂ ਪ੍ਰਸਾਦ ਯਾਦਵ (Lalu Yadav) ਨੂੰ ਚਾਰਾ ਘੁਟਾਲੇ ਦੇ ਡੋਰਾਂਡਾ ਮਾਮਲੇ ‘ਚ ਵੀ ਦੋਸ਼ੀ ਕਰਾਰ ਦਿੱਤਾ ਗਿਆ ਹੈ। ਇਹ ਮਾਮਲਾ ਡੋਰਾਂਡਾ ਖ਼ਜ਼ਾਨੇ ਵਿਚੋਂ 139.35 ਕਰੋੜ ਰੁਪਏ ਦੀ ਗ਼ੈਰਕਾਨੂੰਨੀ ਨਿਕਾਸੀ ਨਾਲ ਸੰਬੰਧਿਤ ਹੈ। ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਆਰਜੇਡੀ ਸੁਪਰੀਮੋ ਲਾਲੂ ਯਾਦਵ ਸਮੇਤ 75 ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਇਸ ਦੇ ਨਾਲ ਹੀ 24 ਲੋਕਾਂ ਨੂੰ ਬਰੀ ਕਰ ਦਿੱਤਾ ਗਿਆ। ਸਜ਼ਾ ਦਾ ਐਲਾਨ 21 ਫਰਵਰੀ ਨੂੰ ਕੀਤਾ ਜਾਵੇਗਾ। ਜਿਵੇਂ ਹੀ ਆਰਜੇਡੀ ਸੁਪਰੀਮੋ ਨੂੰ ਅਦਾਲਤ ਨੇ ਦੋਸ਼ੀ ਠਹਿਰਾਇਆ, ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ। ਇਸ ਤੋਂ ਬਾਅਦ ਉਸ ਦੇ ਵਕੀਲ ਦੇ ਕਹਿਣ ‘ਤੇ ਉਸ ਨੂੰ ਜੇਲ੍ਹ ਨਾ ਭੇਜ ਕੇ ਰਿਮਸ ਭੇਜ ਦਿੱਤਾ ਗਿਆ।

ਲਾਲੂ ਕਾਗਜ਼ੀ ਕਾਰਵਾਈ ਪੂਰੀ ਕਰਨ ਲਈ ਅਦਾਲਤ ਤੋਂ ਹੋਟਵਾਰ ਜੇਲ੍ਹ ਗਏ ਅਤੇ ਫਿਰ ਉਥੋਂ ਰਿਮਸ ਚਲੇ ਗਏ। ਉਹ 21 ਫਰਵਰੀ ਤੱਕ ਇੱਥੇ ਰਹਿਣਗੇ। ਲਾਲੂ ਸਮੇਤ 10 ਲੋਕਾਂ ਦੀ ਸਜ਼ਾ ਵੱਖਰੇ ਤੌਰ ‘ਤੇ ਸੁਣਾਈ ਜਾਵੇਗੀ। ਅਜਿਹੇ ‘ਚ ਮੰਨਿਆ ਜਾ ਰਿਹਾ ਹੈ ਕਿ ਲਾਲੂ ਨੂੰ 3 ਸਾਲ ਤੋਂ ਜ਼ਿਆਦਾ ਦੀ ਕੈਦ ਹੋ ਸਕਦੀ ਹੈ। ਜਿਵੇਂ ਹੀ ਆਰਜੇਡੀ ਸੁਪਰੀਮੋ ਨੂੰ ਦੋਸ਼ੀ ਠਹਿਰਾਏ ਜਾਣ ਦੀ ਜਾਣਕਾਰੀ ਬਾਹਰ ਆਈ ਤਾਂ ਉਨ੍ਹਾਂ ਦੇ ਸਮਰਥਕਾਂ ‘ਚ ਨਿਰਾਸ਼ਾ ਫੈਲ ਗਈ। ਅਦਾਲਤੀ ਕੰਪਲੈਕਸ ਰਾਸ਼ਟਰੀ ਜਨਤਾ ਦਲ ਦੇ ਨੇਤਾਵਾਂ ਨਾਲ ਭਰਿਆ ਹੋਇਆ ਹੈ। ਪੁਲਿਸ ਪਹਿਰਾ ਸਖ਼ਤ ਕਰ ਦਿੱਤਾ ਗਿਆ ਹੈ।

ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਲਾਲੂ ਚਾਰਾ ਘੁਟਾਲੇ ਦੇ 4 ਮਾਮਲਿਆਂ (ਇਕ ਦੇਵਘਰ, ਦੋ ਦੁਮਕਾ ਖਜ਼ਾਨਾ ਅਤੇ ਦੋ ਚਾਈਬਾਸਾ ਖਜ਼ਾਨੇ ਨਾਲ ਸਬੰਧਤ) ਵਿੱਚ ਦੋਸ਼ੀ ਠਹਿਰਾਏ ਜਾ ਚੁੱਕੇ ਹਨ। ਉਹ ਪਹਿਲਾਂ ਦੇ ਸਾਰੇ ਕੇਸਾਂ ਵਿੱਚ ਜ਼ਮਾਨਤ ’ਤੇ ਬਾਹਰ ਸੀ ਪਰ ਮੰਗਲਵਾਰ ਨੂੰ ਅਦਾਲਤ ਦੇ ਫੈਸਲੇ ਕਾਰਨ ਉਸ ਨੂੰ ਇੱਕ ਵਾਰ ਫਿਰ ਜੇਲ੍ਹ ਜਾਣਾ ਪਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ