ਹਰ ਘਰ 400 ਯੂਨਿਟ ਬਿਜਲੀ ਮੁਫ਼ਤ , 1 ਲੱਖ ਸਰਕਾਰੀ ਨੌਕਰੀਆਂ ਦੇਣ ਦਾ ਵਾਅਦਾ (Shiromani Akali Dal Manifesto)
(ਸੱਚ ਕਹੂੰ ਨਿਊਜ਼) ਚੰਡੀਗੜ। ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਮੈਨੀਫੈਸਟੋ ਜਾਰੀ ਕੀਤਾ ਗਿਆ। ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਬਾਦਲ ਨੇ ਪੰਜਾਬ ਵਿੱਚ ਅਕਾਲੀ ਦਲ-ਬਸਪਾ ਗਠਜੋੜ ਦਾ ਚੋਣ ਮਨੋਰਥ ਪੱਤਰ ਜਾਰੀ ਕੀਤਾ। ਇਸ ਵਿੱਚ ਵੱਡੇ-ਵੱਡੇ ਵਾਅਦਿਆਂ ਕੀਤੇ ਗਏ। ਹਰ ਘਰ ਨੂੰ 400 ਯੂਨਿਟ ਮੁਫਤ ਬਿਜਲੀ ਦਿੱਤੀ ਜਾਵੇਗੀ। ਇਸ ਵਿੱਚ SC, BC ਦੇ ਨਾਲ-ਨਾਲ ਜਨਰਲ ਸ਼੍ਰੇਣੀ ਦੇ ਪਰਿਵਾਰ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਪੰਜਾਬ ਵਿੱਚ ਫਲਾਇੰਗ ਅਕੈਡਮੀ ਅਤੇ ਰੇਸ ਕੋਰਸ ਬਣਾਏ ਜਾਣਗੇ। 5 ਸਾਲਾਂ ‘ਚ 1 ਲੱਖ ਸਰਕਾਰੀ ਨੌਕਰੀਆਂ ਦੇਵਾਂਗੇ। ਇਸ ਤੋਂ ਇਲਾਵਾ ਇੰਸਪੈਕਟਰ ਰਾਜ ਖਤਮ ਹੋ ਜਾਵੇਗਾ।
ਨਿਊ ਚੰਡੀਗੜ੍ਹ ਵਿੱਚ ਫਿਲਮ ਸਿਟੀ ਬਣਾਏਗੀ। ਇਸ ਮੌਕੇ ਸੁਖਬੀਰ ਬਾਦਲ ਨੇ ਕਿਹਾ ਕਿ ਆਮ ਤੌਰ ਤੇ ਪਾਰਟੀਆਂ ਵਾਅਦੇ ਪੂਰੇ ਨਹੀਂ ਕਰਦੀਆਂ ਜਿਵੇ ਪਿਛਲੀ ਵਾਰ ਕਾਂਗਰਸ ਪਾਰਟੀ ਨੇ ਕੀਤਾ ਹੈ। ਉਨਾਂ ਕਸਮਾਂ ਖਾਧੀਆਂ ਸਨ ਕਿ ਹਰ ਘਰ ਰੁਜ਼ਗਾਰ ਦੇਵਾਂਗੇ ਤੇ ਕਿਸਾਨਾਂ ਦਾ ਕਰਜ਼ਾ ਮਾਫ ਕੀਤਾ ਜਾਵੇਗਾ। ਪਰ ਕਾਂਗਰਸ ਨੇ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ। (Shiromani Akali Dal Manifesto)
ਮੈਨੀਫੈਸਟੋ ’ਚ ਕਿਹੜੇ-ਕਿਹੜੇ ਵਾਅਦੇ ਕੀਤੇ
- ਵਿਦਿਆਰਥੀ ਕਾਰਡ ਸਕੀਮ ਸ਼ੁਰੂ ਕੀਤੀ ਜਾਵੇਗੀ। ਦੇਸ਼ ਵਿੱਚ ਕਿਤੇ ਵੀ ਦਾਖਲਾ ਲੈਣ ਲਈ 10 ਲੱਖ ਰੁਪਏ ਦਿੱਤੇ ਜਾਣਗੇ।
- ਪੈਨਸ਼ਨ 1500 ਤੋਂ ਵਧਾ ਕੇ 3100 ਰੁਪਏ ਕੀਤੀ ਜਾਵੇਗੀ।
- ਹਰ 25 ਹਜ਼ਾਰ ਦੀ ਆਬਾਦੀ ਪਿੱਛੇ 5 ਹਜ਼ਾਰ ਬੱਚਿਆਂ ਲਈ ਮੈਗਾ ਸਕੂਲ ਬਣਾਇਆ ਜਾਵੇਗਾ। ਹਰੇਕ ਵਿਧਾਨ ਸਭਾ ਵਿੱਚ 10 ਤੋਂ 12 ਸਕੂਲ ਬਣਾਏ ਜਾਣਗੇ। ਅਧਿਆਪਕਾਂ ਦੇ ਰਹਿਣ ਲਈ ਵੀ ਜਗ੍ਹਾ ਹੋਵੇਗੀ। ਇਸ ਨੂੰ ਕੰਪਲੈਕਸ ਦੀ ਤਰਜ਼ ‘ਤੇ ਬਣਾਇਆ ਜਾਵੇਗਾ।
- ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਲਈ ਪ੍ਰਾਈਵੇਟ ਅਤੇ ਸਰਕਾਰੀ ਕਾਲਜਾਂ ਵਿੱਚ 33% ਸੀਟਾਂ ਰਾਖਵੀਆਂ ਹੋਣਗੀਆਂ।
- ਗਰੀਬ ਲੜਕੀਆਂ ਦੇ ਵਿਆਹ ਲਈ ਸ਼ਗਨ ਸਕੀਮ 51 ਹਜ਼ਾਰ ਤੋਂ ਵਧਾ ਕੇ 75 ਹਜ਼ਾਰ ਕੀਤੀ ਜਾਵੇਗੀ।
- ਹਰ ਪਰਿਵਾਰ ਨੂੰ 400 ਯੂਨਿਟ ਬਿਜਲੀ ਮੁਫਤ ਮਿਲੇਗੀ। ਜਨਰਲ ਸਮੇਤ ਸਾਰੀਆਂ ਸ਼੍ਰੇਣੀਆਂ ਨੂੰ ਇਸ ਦਾ ਲਾਭ ਮਿਲੇਗਾ। ਉਦਯੋਗ ਨੂੰ 5 ਰੁਪਏ ਪ੍ਰਤੀ ਯੂਨਿਟ ਮਿਲਣਾ ਜਾਰੀ ਰਹੇਗਾ।
- ਸੋਲਰ ਪਲਾਂਟਾਂ ਲਈ ਵੱਡੇ ਪੱਧਰ ਅਤੇ ਭਾਰੀ ਉਦਯੋਗਾਂ ਨੂੰ ਉਤਸ਼ਾਹਿਤ ਕਰਾਂਗੇ। ਬਿਲਿੰਗ ਖਰਚਿਆਂ ਨੂੰ ਖਤਮ ਕਰ ਦੇਵਾਂਗੇ। 4 ਸਾਲ ਬਾਅਦ ਉਨ੍ਹਾਂ ਦੀ ਬਿਜਲੀ ਦੀ ਕੀਮਤ ਜ਼ੀਰੋ ਹੋ ਜਾਵੇਗੀ।
- 5 ਸਾਲਾਂ ‘ਚ ਗਰੀਬਾਂ ਲਈ 5 ਲੱਖ ਘਰ ਬਣਾਵਾਂਗੇ। ਹਰ ਸਾਲ ਇੱਕ ਲੱਖ ਘਰ ਬਣਾਵਾਂਗੇ।
- ਕੰਢੀ ਖੇਤਰ ਡਿਵੈਲਪਮੈਂ ਮਿਨਿਸਟਰੀ ਬਣਾਏਗਾ। ਡੇਰਾਬੱਸੀ ਤੋਂ ਪਠਾਨਕੋਟ ਤੱਕ 22 ਵਿਧਾਨ ਸਭਾ ਹਲਕੇ ਹਨ। ਇਸ ਲਈ ਵੱਖਰਾ ਬਜਟ ਹੋਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ