ਰਾਜਪੁਰਾ ’ਚ ਕੀਤੀ ਵਿਸ਼ਾਲ ਰੈਲੀ, ਆਮ ਆਦਮੀ ਪਾਰਟੀ ਨੂੰ ਵੀ ਘੇਰਿਆ (Rahul Gandhi Rally )
(ਸੱਚ ਕਹੂੰ ਨਿਊਜ਼) ਰਾਜਪੁਰਾ। ਪੰਜਾਬ ’ਚ ਚੋਣ ਪ੍ਰਚਾਰ ਜ਼ੋਰਾਂ ’ਤੇ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ (Rahul Gandhi Rally) ਮੰਗਲਵਾਰ ਨੂੰ ਪੰਜਾਬ ਦੇ ਰਾਜਪੁਰਾ ’ਚ ਰੈਲੀ ਕਰਨ ਪਹੁੰਚੇ। ਰਾਹੁਲ ਅੱਜ ਦੂਜੇ ਦਿਨ ਕਾਂਗਰਸ ਲਈ ਚੋਣ ਪ੍ਰਚਾਰ ਕਰ ਰਹੇ ਹਨ। ਰੈਲੀ ਦੌਰਾਨ ਉਨਾਂ ਭਾਜਪਾ, ਆਮ ਆਦਮੀ ਪਾਰਟੀ ਤੇ ਅਕਾਲੀ ਦਲ ਨੂੰ ਖੂਬ ਭੰਡਿਆਂ।
ਰਾਹੁਲ ਗਾਂਧੀ ਨੇ ਕਿਹਾ ਕਿ ਮੈਨੂੰ ਯਾਦ ਹੈ 2014 ‘ਚ ਪ੍ਰਧਾਨ ਮੰਤਰੀ ਮੋਦੀ ਆਉਂਦੇ ਸਨ, ਕਹਿੰਦੇ ਸਨ 2 ਕਰੋੜ ਲੋਕਾਂ ਨੂੰ ਰੁਜ਼ਗਾਰ ਦੇਵਾਂਗੇ ਪਰ ਹੁਣ ਉਹ ਪੰਜਾਬ ਆਉਂਦੇ ਹਨ ਤਾਂ ਰੁਜ਼ਗਾਰ ਅਤੇ ਕਾਲੇ ਧਨ ਦੀ ਗੱਲ ਨਹੀਂ ਕਰਦੇ। ਹੁਣ ਭਾਜਪਾ ਵਾਲੇ ਸਿਰਫ਼ ਡਰੱਗਜ਼ ਦੀ ਗੱਲ ਕਰਦੇ ਹਨ। ਰਾਹੁਲ ਨੇ ਕਿਹਾ ਕਿ ਭਾਜਪਾ ਦੀ ਸਰਕਾਰ ਨਹੀਂ ਆਉਣ ਵਾਲੀ ਹੈ। ਰਾਹੁਲ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਦੇ ਸਾਹਮਣੇ ਸਭ ਤੋਂ ਵੱਡਾ ਖ਼ਤਰਾ ਡਰੱਗਜ਼ ਹੈ।
ਡਰੱਗ ਦਾ ਮੁੱਦਾ ਚੁੱਕਿਆ ਉਦੋਂ ਮੇਰਾ ਮਜ਼ਾਕ ਉਡਾਇਆ ਗਿਆ
ਰਾਹੁਲ ਨੇ ਕਿਹਾ ਕਿਾ 2013 ’ਚ ਮੈਂ ਪੰਜਾਬ ’ਚ ਡਰੱਗ ਦਾ ਮੁੱਦਾ ਚੁੱਕਿਆ ਉਦੋਂ ਮੇਰਾ ਮਜ਼ਾਕ ਉਡਾਇਆ ਗਿਆ। ਮੈਂ ਜਦੋਂ ਮੂੰਹ ਖੋਲ੍ਹਦਾ ਹਾਂ ਤਾਂ ਸੋਚ-ਸਮਝ ਕੇ ਬੋਲਦਾ ਹਾਂ। ਤੁਹਾਨੂੰ ਚੰਗੇ ਲੱਗੇ ਭਾਵੇਂ ਬੁਰਾ ਮੈਂ ਝੂਠੇ ਵਾਅਦੇ ਨਹੀਂ ਕਰਦਾ। ਉਨਾਂ ਕਿਹਾ ਕਿ ਮੈਂ ਕੋਰੋਨਾ ਸਮੇਂ ’ਚ ਵੀ ਕਈ ਵਾਰ ਤਿਆਰੀਆਂ ਕਰਨ ਲਈ ਬੋਲਿਆ ਸੀ ਕਿ ਤੂਫਾਨ ਆਉਣ ਵਾਲਾ ਹੈ ਪਰ ਫਿਰ ਮੇਰਾ ਮਜ਼ਾਕ ਉਡਾਇਆ ਗਿਆ। ਮੈਂ ਗੱਲ ਤਿਆਰੀ ਦੀ ਕਰ ਰਿਹਾ ਸੀ, ਪੀਐਮ ਥਾਲੀ ਵਜਾਉਣ ਲਈ ਕਹਿ ਰਹੇ ਸਨ।
ਉਨ੍ਹਾਂ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਕਾਂਗਰਸ ਸਰਕਾਰ ਆਉਣ ਤੇ ਜਨਤਾ ਨਾਲ ਕੀਤੇ ਸਾਰੇ ਵਾਧੇ ਪੂਰੇ ਕੀਤੇ ਜਾਣਗੇ। ਰਾਹੁਲ ਨੇ ਕਿਹਾ ਕਿ ਅਜ ਹਰ ਆਗੂ ਦਿੱਲੀ ਤੋਂ ਪੰਜਾਬ ਆ ਕੇ ਲੋਕਾਂ ਨੂੰ ਝੁਠੇ ਸਟੰਟ ਵਿਖਾ ਰਿਹਾ ਹੈ। ਪਰ ਜਨਤਾ ਸੱਚਾਈ ਜਾਣਦੀ ਹੈ। ਉਨ੍ਹਾਂ ਕਿਹਾ ਕਿ ਉਹ ਕੋਈ ਵੀ ਝੂਠਾ ਵਾਅਦਾ ਨਹੀਂ ਕਰਨਗੇ। ਜੋ ਵੀ ਕਹਿਣਗੇ ਪੂਰਾ ਕਰਨਗੇ।
ਰਾਹੁਲ ਨੇ ਆਮ ਆਦਮੀ ਪਾਰਟੀ ’ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਉਹ ਮੁਹੱਲਾ ਕਲੀਨਿਕ ਦੀ ਗੱਲ ਕਰਦੀ ਹੈ। ਸ਼ੀਲਾ ਦੀਕਸ਼ਤ ਨੇ ਪਹਿਲਾਂ ਮੁਹੱਲਾ ਕਲੀਨਿਕ ਬਣਾਇਆ ਸੀ। ਆਮ ਆਦਮੀ ਪਾਰਟੀ ਦੀ ਮੁਹੱਲਾ ਕਲੀਨਿਕ ਕੋਰੋਨਾ ਸਮੇਂ ਫੇਲ੍ਹ ਸਾਬਿਤ ਹੋਇਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ