ਕੁਲਵੰਤ ਸਿੰਘ ਇੰਸਾਂ ਬਣੇ ਸਰੀਰਦਾਨੀ, ਮੁਜ਼ੱਫਰਨਗਰ ਮੈਡੀਕਲ ਕਾਲਜ ਦੇ ਵਿਦਿਆਰਥੀ ਕਰਨਗੇ ਖੋਜ Body Donation
ਸਿਲਵਾਲਾ ਖੁਰਦ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਵਿੱਚ ਲੰਗਰ ਸੰਮਤੀ ਦੇ ਸੇਵਾਦਾਰ ਰਹੇ ਕੁਲਵੰਤ ਸਿੰਘ ਇੰਸਾਂ ਨੇ ਆਪਣਾ (Body Donation) ਸਰੀਰ ਮੈਡੀਕਲ ਖੋਜ ਲਈ ਦਾਨ ਕਰਕੇ ਅਮਰ ਹੋ ਗਏ। ਬੀਤੀ ਰਾਤ ਕੁਲਵੰਤ ਇੰਸਾਂ ਸਾਹਾਂ ਰੂਪੀ ਪੂੰਜੀ ਪੂਰੀ ਕਰਕੇ ਕੁੱਲ ਮਾਲਕ ਦੇ ਚਰਨਾਂ ਵਿੱਚ ਜਾ ਬਿਰਾਜੇ। ਕੁਲਵੰਤ ਸਿੰਘ ਨੇ ਜਿੱਥੇ ਆਪ ਆਪਣਾ ਜੀਵਨ ਸੇਵਾ ਕਾਰਜਾਂ ਵਿੱਚ ਬਤੀਤ ਕੀਤਾ, ਉੱਥੇ ਹੀ ਉਨ੍ਹਾਂ ਦਾ ਪੁੱਤਰ ਸੇਵਾਦਾਰ ਮੋਹਨ ਸਿੰਘ ਇੰਸਾਂ ਡੇਰਾ ਸੱਚਾ ਸੌਦਾ ਵਿੱਚ ਸੇਵਾ ਕਾਰਜ ਕਰ ਰਿਹਾ ਹੈ। ਦੇਹ ਦਾਨ ਕਰਨ ਸਮੇਂ ਬਲਾਕ ਦੀ ਸਾਧ-ਸੰਗਤ ਦੇ ਨਾਲ-ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰ, ਡੇਰਾ ਸੱਚਾ ਸੌਦਾ ਦੀ ਪ੍ਰਬੰਧਕ ਕਮੇਟੀ ਦੇ 45 ਮੈਂਬਰਾਂ ਸਮੇਤ ਪਿੰਡ ਵਾਸੀ ਹਾਜ਼ਰ ਸਨ। ਇਸ ਤੋਂ ਪਹਿਲਾਂ ਸਤਿਕਾਰਯੋਗ ਗੁਰੂ ਸੰਤ ਡਾ: ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਈ ਗਈ ਬੇਟਾ-ਬੇਟੀ ਇੱਕ ਸਮਾਨ ਇਸੇ ਤਰ੍ਹਾਂ ਦੀ ਮੁਹਿੰਮ ਤਹਿਤ ਕੁਲਵੰਤ ਸਿੰਘ ਨੂੰ ਬੇਟੀਆਂ, ਨੂੰਹਾਂ ਅਤੇ ਪੋਤੀਆਂ ਨੇ ਮੋਢਾ ਦੇ ਕੇ ਬੇਟਿਆਂ ਦਾ ਫਰਜ਼ ਅਦਾ ਕੀਤਾ।ਦੱਸ ਦੇਈਏ ਕਿ ਕੁਲਵੰਤ ਸਿੰਘ ਦੀ ਮ੍ਰਿਤਕ ਦੇਹ (Body Donation) ਮੁਜ਼ੱਫਰਨਗਰ (ਉੱਤਰ ਪ੍ਰਦੇਸ਼) ਦੇ ਮੈਡੀਕਲ ਕਾਲਜ ਨੂੰ ਦਾਨ ਕੀਤੀ ਗਈ ਸੀ। ਸੇਵਾਦਾਰ ਮੇਜਰ ਸਿੰਘ ਇੰਸਾਂ ਨੇ ਦੱਸਿਆ ਕਿ ਕੁਲਵੰਤ ਸਿੰਘ ਬਲਾਕ ਦੇ ਅੱਠਵੇਂ ਦਧੀਚੀ ਵਜੋਂ ਪੇਸ਼ ਹੋਏ ਹਨ। ਇਸ ਤੋਂ ਪਹਿਲਾਂ ਬਲਾਕ ਦੇ ਸੱਤ ਸੇਵਾਦਾਰ ਮੈਡੀਕਲ ਖੋਜ ਲਈ ਆਪਣੇ ਸਰੀਰਦਾਨ ਕਰ ਚੁੱਕੇ ਹਨ। ਡੇਰਾ ਸੱਚਾ ਸੌਦਾ ਦੀ ਪ੍ਰਬੰਧਕ ਕਮੇਟੀ ਨੇ ਸੇਵਾਦਾਰ ਕੁਲਵੰਤ ਸਿੰਘ ਇੰਸਾਂ ਦੇ ਅਕਾਲ ਚਲਾਣੇ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਅੰਤਿਮ ਯਾਤਰਾ ਦੌਰਾਨ ਡੇਰਾ ਪ੍ਰਬੰਧਕ ਕਮੇਟੀ ਦੇ ਸੇਵਾਦਾਰ ਪਵਨ ਖ਼ਾਨ ਇੰਸਾਂ, 45 ਮੈਂਬਰ ਗੁਰਜੰਟ ਸਿੰਘ ਇੰਸਾਂ, ਮਹਾਵੀਰ ਇੰਸਾਂ ਅਤੇ ਨਰਿੰਦਰ ਸਿੰਘ ਸਹਿਤ ਹੋਰ ਸਾਧ ਸੰਗਤ ਨੇ ਦੁੱਖ ਦਾ ਪ੍ਰਗਟਾਵਾ ਕੀਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ