ਗੁਣਾਂ ਦੀ ਪਛਾਣ
ਇੱਕ ਵਾਰ ਰੂਸੀ ਲੇਖਕ ਲੀਓ ਟਾਲਸਟਾਏ ਨੂੰ ਉਨ੍ਹਾਂ ਦੇ ਇੱਕ ਦੋਸਤ ਨੇ ਆਖਿਆ, ‘‘ਮੈਂ ਤੁਹਾਡੇ ਕੋਲ ਇੱਕ ਵਿਅਕਤੀ ਨੂੰ ਭੇਜਿਆ ਸੀ, ਉਸ ਕੋਲ ਉਨ੍ਹਾਂ ਦੀ ਪ੍ਰਤਿਭਾ ਦੇ ਕਾਫ਼ੀ ਸਰਟੀਫ਼ਿਕੇਟ ਸਨ ਪਰ ਤੁਸੀਂ ਉਸ ਨੂੰ ਨਹੀਂ ਚੁਣਿਆ ਮੈਂ ਸੁਣਿਆ ਉਸ ਅਹੁਦੇ ਲਈ ਜਿਸ ਨੂੰ ਚੁਣਿਆ, ਉਸ ਕੋਲ ਕੋਈ ਵੀ ਸਰਟੀਫ਼ਿਕੇਟ ਨਹੀਂ ਸੀ ਉਸ ’ਚ ਕਿਹੜਾ ਅਜਿਹਾ ਗੁਣ ਸੀ ਕਿ ਤੁਸੀਂ ਮੇਰਾ ਕਿਹਾ ਅਣਸੁਣਿਆ ਕਰ ਛੱਡਿਆ?’’
ਲੀਓ ਟਾਲਸਟਾਏ ਨੇ ਆਖਿਆ, ‘‘ਦੋਸਤ! ਜਿਸ ਨੂੰ ਮੈਂ ਚੁਣਿਆ ਹੈ, ਉਸ ਕੋਲ ਅਣਮੁੱਲੇ ਸਰਟੀਫ਼ਿਕੇਟ ਹਨ ਉਸ ਨੇ ਮੇਰੇ ਕਮਰੇ ’ਚ ਆਉਣ ਤੋਂ ਪਹਿਲਾਂ ਇਜਾਜ਼ਤ ਮੰਗੀ ਸੀ ਅੰਦਰ ਆਉਣ ਤੋਂ ਪਹਿਲਾਂ ਪੈਰ ਨੂੰ ਦਰਵਾਜ਼ੇ ’ਤੇ ਰੱਖਿਆ ਤਾਂ ਕਿ ਬੰਦ ਹੋਣ ’ਤੇ ਉਸ ਦੀ ਆਵਾਜ਼ ਨਾ ਹੋਵੇ ਉਸ ਦੇ ਕੱਪੜੇ ਆਮ ਸਨ ਪਰ ਸਾਫ਼-ਸੁਥਰੇ ਸਨ ਉਸ ਨੇ ਬੈਠਣ ਤੋਂ ਪਹਿਲਾਂ ਕੁਰਸੀ ਸਾਫ਼ ਕਰ ਲਈ ਸੀ ਉਸ ’ਚ ਆਤਮ-ਵਿਸ਼ਵਾਸ ਸੀ ਉਹ ਮੇਰੇ ਸਵਾਲਾਂ ਦੇ ਢੁੱਕਵੇਂ ਜਵਾਬ ਦੇ ਰਿਹਾ ਸੀ ਮੇਰੇ ਸਵਾਲ ਖ਼ਤਮ ਹੋਣ ’ਤੇ ਉਹ ਇਜ਼ਾਜ਼ਤ ਲੈ ਕੇ ਚੁੱਪ-ਚਾਪ ਉੱਠਿਆ ਤੇ ਚੁੱਪਚਾਪ ਚਲਾ ਗਿਆ ਉਸ ਨੇ ਕਿਸੇ ਤਰ੍ਹਾਂ ਦੀ ਚਾਪਲੂਸੀ ਜਾਂ ਚੋਣ ਕਰਨ ਲਈ ਸਿਫ਼ਾਰਿਸ਼ ਦੀ ਕੋਸ਼ਿਸ਼ ਨਹੀਂ ਕੀਤੀ । ਇਨ੍ਹਾਂ ਗੁਣਾਂ ਤੇ ਉਸ ਦੇ ਫ਼ਰਜ਼ਾਂ ਤੋਂ ਮੈਂ ਪ੍ਰਭਾਵਿਤ ਹਾਂ ਇਹ ਅਜਿਹੇ ਸਰਟੀਫ਼ਿਕੇਟ ਸਨ, ਜੋ ਬਹੁਤ ਘੱਟ ਵਿਅਕਤੀਆਂ ਕੋਲਹੁੰਦੇ ਹਨ ਵਿਅਕਤੀ ’ਚ ਵਿਹਾਰਕ ਗਿਆਨ ਤੇ ਤਜ਼ਰਬਾ ਹੋਣਾ ਚਾਹੀਦਾ ਹੈ ਅਜਿਹੇ ਗੁਣਭਰਪੂਰ ਵਿਅਕਤੀ ਕੋਲ ਜੇਕਰ ਲਿਖਤੀ ਸਰਟੀਫ਼ਿਕੇਟ ਨਾ ਵੀ ਹੋਣ ਤਾਂ ਵੀ ਕੋਈ ਗੱਲ ਨਹੀਂ ਤੁਸੀਂ ਹੀ ਦੱਸੋ, ਭਲਾ ਮੈਂ ਉਸਦੀ ਚੋਣ ਕਰਕੇ ਠੀਕ ਕੀਤਾ ਜਾਂ ਗਲਤ?’’ ਉਸ ਦੇ ਦੋਸਤ ਨੂੰ ਕੋਈ ਜਵਾਬ ਨਾ ਅਹੁੜਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ