India Vs West Indies 3rd ODI : ਭਾਰਤ ਨੇ ਵੈਸਟਇੰਡੀਜ਼ ਨੂੰ 96 ਦੌੜਾਂ ਨਾਲ ਹਰਾਇਆ, 3-0 ਨਾਲ ਕਲੀਨ ਸਵੀਪ

India

ਟੀਮ ਇੰਡੀਆ ਨੇ 39 ਸਾਲਾਂ ‘ਚ ਪਹਿਲੀ ਵਾਰ ਵੈਸਟਇੰਡੀਜ਼ ਖਿਲਾਫ ਵਨਡੇ ਸੀਰੀਜ਼ ‘ਚ ਕੀਤਾ ਕਲੀਨ ਸਵੀਪ

(ਸੱਚ ਕਹੂੰ ਨਿਊਜ਼) ਅਹਿਮਦਾਬਾਦ। ਅਹਿਮਦਾਬਾਦ। ਭਾਰਤੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤੀਜੇ ਅਤੇ ਆਖਰੀ ਵਨਡੇ ‘ਚ ਵੈਸਟਇੰਡੀਜ਼ ਨੂੰ 96 ਦੌੜਾਂ ਨਾਲ ਹਰਾ ਕੇ 3 ਮੈਚਾਂ ਦੀ ਵਨਡੇ ਸੀਰੀਜ਼ ‘ਚ ਕਲੀਨ ਸਵੀਪ ਕਰ ਲਿਆ ਹੈ। ਵੈਸਟਇੰਡੀਜ਼ ਨੂੰ ਮੈਚ ‘ਚ 265 ਦੌੜਾਂ ਦਾ ਟੀਚਾ ਮਿਲਿਆ ਸੀ, ਜਿਸ ਦੇ ਜਵਾਬ ‘ਚ ਟੀਮ 37.1 ਓਵਰਾਂ ‘ਚ 169 ਦੌੜਾਂ ਹੀ ਬਣਾ ਸਕੀ ਅਤੇ ਮੈਚ ਹਾਰ ਗਈ। ਓਡੀਓਨ ਸਮਿਥ (36) ਸਭ ਤੋਂ ਵੱਧ ਸਕੋਰਰ ਰਹੇ। ਭਾਰਤ ਲਈ ਮੁਹੰਮਦ ਸਿਰਾਜ ਅਤੇ ਪ੍ਰਸਿਤ ਕ੍ਰਿਸ਼ਨਾ ਦੇ ਖਾਤੇ ‘ਚ 3-3 ਵਿਕਟਾਂ ਆਈਆਂ। ਦੀਪਕ ਚਾਹਰ ਅਤੇ ਕੁਲਦੀਪ ਯਾਦਵ ਨੇ ਦੋ-ਦੋ ਵਿਕਟਾਂ ਲਈਆਂ।

 ਸ਼੍ਰੇਅਸ ਅਈਅਰ (80) ਨੇ ਸਭ ਤੋਂ ਵੱਧ ਦੌੜਾਂ ਬਣਾਈਆਂ (India Vs West Indies )

ਇਸ ਤੋਂ ਪਹਿਲਾਂ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ 265 ਦੌੜਾਂ ਦੇ ਸਕੋਰ ‘ਤੇ ਆਲ ਆਊਟ ਹੋ ਗਈ। ਟੀਮ ਇੰਡੀਆ ਨੇ ਵੈਸਟਇੰਡੀਜ਼ ਦੇ ਸਾਹਮਣੇ 266 ਦੌੜਾਂ ਦਾ ਟੀਚਾ ਰੱਖਿਆ ਹੈ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ 265 ਦੌੜਾਂ ਦੇ ਸਕੋਰ ‘ਤੇ ਆਲ ਆਊਟ ਹੋ ਗਈ। ਸ਼੍ਰੇਅਸ ਅਈਅਰ (80) ਨੇ ਸਭ ਤੋਂ ਵੱਧ ਦੌੜਾਂ ਬਣਾਈਆਂ ਜਦਕਿ ਰਿਸ਼ਭ ਪੰਤ ਨੇ ਵੀ ਸ਼ਾਨਦਾਰ 56 ਦੌੜਾਂ ਬਣਾਈਆਂ। (India Vs West Indies )

India Vs West Indies

ਵੈਸਟਇੰਡੀਜ਼ ਵੱਲੋਂ ਜੇਸਨ ਹੋਲਡਰ ਨੇ ਸਭ ਤੋਂ ਵੱਧ 4 ਵਿਕਟਾਂ ਲਈਆਂ, ਜਦੋਂਕਿ ਅਲਜ਼ਾਰੀ ਜੋਸੇਫ ਅਤੇ ਹੇਡਨ ਵਾਲਸ਼ ਨੇ ਦੋ-ਦੋ ਵਿਕਟਾਂ ਲਈਆਂ। ਆਖਰੀ 5 ਓਵਰਾਂ ‘ਚ ਟੀਮ ਇੰਡੀਆ ਨੇ 4 ਵਿਕਟਾਂ ਦੇ ਨੁਕਸਾਨ ‘ਤੇ ਸਿਰਫ 30 ਦੌੜਾਂ ਬਣਾਈਆਂ। ਸ਼੍ਰੇਅਸ ਅਈਅਰ ਅਤੇ ਰਿਸ਼ਭ ਪੰਤ ਨੇ ਤਿੰਨ ਸ਼ੁਰੂਆਤੀ ਵਿਕਟਾਂ ਗੁਆਉਣ ਤੋਂ ਬਾਅਦ ਚੌਥੇ ਵਿਕਟ ਲਈ 124 ਗੇਂਦਾਂ ਵਿੱਚ 110 ਦੌੜਾਂ ਜੋੜੀਆਂ। ਇਸ ਸਾਂਝੇਦਾਰੀ ਨੇ ਟੀਮ ਇੰਡੀਆ ਨੂੰ ਮਜਬੂਤ ਸਥਿਤੀ ’ਚ ਪਹੁੰਚਾਇਆ। ਦੀਪਕ ਚਾਹਰ ਨੇ ਬੱਲੇ ਨਾਲ ਚੰਗਾ ਯੋਗਦਾਨ ਦਿੱਤਾ ਅਤੇ 38 ਗੇਂਦਾਂ ‘ਤੇ 38 ਦੌੜਾਂ ਬਣਾਈਆਂ।

ਵੈਸਟਇੰਡੀਜ਼ ਦੇ ਗੇਂਦਬਾਜ਼ ਅਲਜ਼ਾਰੀ ਜੋਸੇਫ ਨੇ ਪਾਰੀ ਦੇ ਚੌਥੇ ਓਵਰ ਵਿੱਚ ਟੀਮ ਇੰਡੀਆ ਨੂੰ ਦੋ ਵੱਡੇ ਝਟਕੇ ਦਿੱਤੇ। ਓਵਰ ਦੀ ਤੀਜੀ ਗੇਂਦ ‘ਤੇ ਉਸ ਨੇ ਕਪਤਾਨ ਰੋਹਿਤ ਸ਼ਰਮਾ (13) ਨੂੰ ਬੋਲਡ ਕੀਤਾ ਅਤੇ 5ਵੀਂ ਗੇਂਦ ‘ਤੇ ਵਿਰਾਟ ਕੋਹਲੀ (0) ਨੂੰ ਸ਼ਾਈ ਹੋਪ ਨੇ ਵਿਕਟ ਦੇ ਪਿੱਛੇ ਕੈਚ ਕਰ ਦਿੱਤਾ। ਓਡੀਅਨ ਸਮਿਥ ਨੇ ਸ਼ਿਖਰ ਧਵਨ (10) ਦਾ ਵਿਕਟ ਲੈ ਕੇ ਵੈਸਟਇੰਡੀਜ਼ ਨੂੰ ਤੀਜੀ ਸਫਲਤਾ ਦਿਵਾਈ। ਭਾਰਤ ਨੇ ਸਿਰਫ਼ 42 ਦੌੜਾਂ ‘ਤੇ ਤਿੰਨ ਵਿਕਟਾਂ ਗੁਆ ਦਿੱਤੀਆਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ