ਸਾਡੇ ਨਾਲ ਸ਼ਾਮਲ

Follow us

19.8 C
Chandigarh
Thursday, February 26, 2026
More
    Home Breaking News ਅੰਮ੍ਰਿਤਸਰ &#8...

    ਅੰਮ੍ਰਿਤਸਰ ‘ਚ ਰੋਡ ਸ਼ੋਅ ਦੌਰਾਨ ਭਗਵੰਤ ਮਾਨ ਦੀ ਅੱਖ ’ਤੇ ਵੱਜਿਆ ਫੁੱਲ

    Bahgwant maan

    ਭਗਵੰਤ ਮਾਨ ਨੇ ਕਿਹਾ ਕਿ ਫੁੱਲ ਸੀ ਜੋ ਅੱਖ ’ਚ ਵੱਜਿਆ

    (ਸੱਚ ਕਹੂੰ ਨਿਊਜ਼) ਅੰਮ੍ਰਿਤਸਰ। ਅੰਮ੍ਰਿਤਸਰ ‘ਚ ਆਮ ਆਦਮੀ ਪਾਰਟੀ (ਆਪ) ਦੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਕਾਰ ਤੋਂ ਬਾਹਰ ਨਿਕਲ ਕੇ ਪ੍ਰਚਾਰ ਕਰਦੇ ਸਮੇਂ ਭੀੜ ਵਿੱਚੋਂ ਕਿਸੇ ਨੇ ਉਨਾਂ ‘ਤੇ ਕੋਈ ਚੀਜ਼ ਸੁੱਟ ਦਿੱਤੀ। ਇਹ ਵਸਤੂ ਉਸ ਦੀ ਅੱਖ ‘ਤੇ ਲੱਗੀ। ਇਸ ‘ਤੇ ਮਾਨ ਕੁਝ ਦੇਰ ਕਾਰ ‘ਚ ਬੈਠੇ ਗਏ। ਕੁਝ ਦੇਰ ਬਾਅਦ ਭਗਵੰਤ ਮਾਨ ਫਿਰ ਕਾਰ ਚੋਂ ਬਾਹਰ ਆਏ ਅਤੇ ਦੱਸਿਆ ਕਿ ਸਮਰਥਕਾਂ ਵੱਲੋਂ ਵਰਖਾ ਕੀਤੇ ਜਾ ਰਹੇ ਫੁੱਲਾਂ ਵਿਚੋਂ ਇਕ ਫੁੱਲ ਉਨ੍ਹਾਂ ਦੀ ਅੱਖ ਵਿਚ ਲੱਗ ਗਿਆ।  ਭਗਵੰਤ ਮਾਨ ਦੇ ਅਚਾਨਕ ਇਸ ਤਰ੍ਹਾਂ ਕਾਰ ਵਿੱਚ ਬੈਠਣ ਕਾਰਨ ਭੀੜ ਕੁਝ ਸਮੇਂ ਲਈ ਸ਼ਾਂਤ ਹੋ ਗਈ। ਕਰੀਬ ਪੰਜ ਮਿੰਟਾਂ ਬਾਅਦ ਭਗਵੰਤ ਮਾਨ ਫਿਰ ਤੋਂ ਕਾਰ ’ਚ ਬਾਹਰ ਆ ਗਏ ਅਤੇ ਉਨ੍ਹਾਂ ਦੇ ਹੱਥ ਵਿੱਚ ਫੁੱਲ ਵਿਖਾਉਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਭਗਵੰਤ ਮਾਨ ਫਿਰ ਰੋਡ ਸ਼ੋਅ ਸ਼ੁਰੂ ਕਰਕੇ ਅੱਗੇ ਵਧੇ।। ਜਦੋਂ ਭਗਵੰਤ ਮਾਨ ਰੋਡ ਸ਼ੋਅ ਕਰ ਰਹੇ ਸਨ ਤੇ ਕਿਸ ਵਿਅਕਤੀ ਨੇ ਉਨਾਂ ਵੱਲ ਕੋਈ ਚੀਜ਼ ਵਗਾ ਕੇ ਮਾਰੀ ਸੀ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਇਹ ਕਿਸ ਨੇ ਪੱਥਰ ਮਾਰਿਆ ਹੈ।

    ਅੰਮ੍ਰਿਤਸਰ ਦੇ ਅਟਾਰੀ ਇਲਾਕੇ ਵਿੱਚ ਜਿੱਥੇ ਭਗਵੰਤ ਮਾਨ ਆਪਣੀ ਪਾਰਟੀ ਦੇ ਸਥਾਨਕ ਉਮੀਦਵਾਰ ਦੇ ਹੱਕ ਵਿੱਚ ਰੋਡ ਸ਼ੋਅ ਕਰ ਰਹੇ ਸਨ। ਮਾਨ ਖੁੱਲੀ ਕਾਰ ’ਚ ਖੜ੍ਹੇ ਕੇ ਲੋਕਾਂ ਦਾ ਸਵਾਗਤ ਕਰ ਰਹੇ ਸਨ, ਇਸ ਦੌਰਾਨ ਕਿਸੇ ਨੇ ਉਨ੍ਹਾਂ ‘ਤੇ ਕੋਈ ਚੀਜ਼ ਸੁੱਟ ਦਿੱਤੀ ਸੀ। ਜਿਸ ਕਾਰਨ ਕਾਫੀ ਹਫੜਾ-ਦਫੜਾ ਮੱਚ ਗਈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here