ਆਸਟੇ੍ਲੀਆ ਵਿੱਚ ਲੁਪਤ ਹੋਣ ਵਾਲੀ ਸੂਚੀ ਵਿੱਚ ਸ਼ਾਮਲ ਹੋਏ ‘ਕੋਆਲਾ’
ਕੈਨਬਰਾ। ਆਸਟੇ੍ਲੀਆਈ ਸਰਕਾਰ ਨੇ ਅਧਿਕਾਰਤ ਤੌਰ ’ਤੇ ਆਈਕੋਨਿਕ ਕੋਆਲਾ ਨੂੰ ਲੁਪਤ ਹੋਣ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਹੈ। ਵਾਤਾਵਰਨ ਮੰਤਰੀ ਸੂਜ਼ਨ ਲੇ ਨੇ ਸ਼ੁੱਕਰਵਾਰ ਨੂੰ ਘੋਸ਼ਣਾ ਕੀਤੀ ਕਿ ਸਰਕਾਰ ਨੇ ਸੰਕਟ ਵਾਲੀ ਨਸਲਾਂ ਦੀ ਕਮੇਟੀ ਦੀ ਸਿਫ਼ਾਰਸ਼ ’ਤੇ ਆਸਟ੍ਰੇਲੀਆਈ ਰਾਜਧਾਨੀ ਖ਼ੇਤਰ ਨਿਊ ਸਾਊਥ ਵੇਲਜ਼ ਅਤੇ ਕੁਈਨਜ਼ਲੈਂਡ ਵਿੱਚ ਕੋਆਲਾ ਆਬਾਦੀ ਨੂੰ ਲੁਪਤਪ੍ਰਾਇ ਘੋਸ਼ਿਤ ਕੀਤਾ ਹੈ। ਜਾਣਕਾਰੀ ਅਨੁਸਾਰ ਇਹ 10 ਸਾਲ ਬਾਅਦ ਦੀ ਗੱਲ ਹੈ, ਇਸ ਤੋਂ ਪਹਿਲਾਂ ਕਿ ਕੁਆਲਾ ਨੂੰ ਜ਼ਮੀਨ ਸਾਫ਼ ਕਰਨ ਦੇ ਨਤੀਜੇ ਵਜੋਂ ਇੱਕ ਕਮਜੋਰ ਪ੍ਰਜਾਤੀ ਵਜੋ ਸੂਚੀਬੱਧ ਕੀਤਾ ਗਿਆ ਸੀ। ਇਹ ਘੋਸ਼ਣਾ ਸਰਕਾਰ ਦੁਆਰਾ ਪ੍ਰਜਾਤੀਆਂ ਦੀ ਮਦਦ ਲਈ 50 ਮੀਲੀਅਨ ਆਸਟੇ੍ਰਲੀਅਨ ਡਾਲਰ (ਅਮਰੀਕੀ ਡਾਲਰ 3.57 ਕਰੋੜ) ਦੀ ਰਕਮ ਜਾਰੀ ਕਰਨ ਦੇ ਹਫ਼ਤਿਆਂ ਬਾਅਦ ਆਈ ਹੈ। ਵਾਤਾਵਰਨ ਸਮੂਹਾਂ ਨੇ 2019-20 ਵਿੱਚ ਜੰਗਲ ਵਿੱਚ ਭਿਆਨਕ ਅੱਗ ਤੋਂ ਬਾਅਦ ਕੋਆਲਾ ਨੂੰ ਲੁਪਤਪ੍ਰਾਇ ਵਿੱਚ ਸੂਚੀਬੱਧ ਕਰਨ ਲਈ ਮੁਹਿੰਮ ਚਲਾਈ ਹੈ। ਜਿਸ ਵਿੱਚ ਲਗਭਗ 60,000 ਕੋਆਲਾ ਪ੍ਰਭਾਵਿਤ ਜਾਂ ਮਾਰੇ ਗਏ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ