ਪ੍ਰਿੰਸ ਚਾਰਲਸ ਕੋਰੋਨਾ ਨਾਲ ਸੰਕਰਮਿਤ

Prince Charles Sachkahoon

ਪ੍ਰਿੰਸ ਚਾਰਲਸ ਕੋਰੋਨਾ ਨਾਲ ਸੰਕਰਮਿਤ

ਲੰਡਨ। ਬ੍ਰਿਟੇਨ ਦੀ ਗੱਦੀ ਦੇ ਵਾਰਸ ਪ੍ਰਿੰਸ ਚਾਰਲਸ (Prince Charles) ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਏ ਗਏ ਹਨ। 73 ਸਾਲਾ ਪ੍ਰਿੰਸ ਚਾਰਲਸ ਦੂਜੀ ਵਾਰ ਇਸ ਮਹਾਂਮਾਰੀ ਦੀ ਲਪੇਟ ਵਿੱਚ ਆਏ ਹਨ। ਰਾਜ ਪਰਿਵਾਰ ਵੱਲੋਂ ਜਾਰੀ ਬਿਆਨ ਵਿੱਚ ਦੱਸਿਆ ਗਿਆ ਕਿ ਉਸ ਨੇ ਆਪਣੇ ਆਪ ਨੂੰ ਆਈਸੋਲੇਟ ਕਰ ਲਿਆ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਪ੍ਰਿੰਸ ਆਫ਼ ਵੇਲਜ਼ ਅੱਜ ਸਵੇਰੇ ਕੋਵਿਡ-19 ਨਾਲ ਸੰਕਰਮਿਤ ਪਾਏ ਗਏ ਹਨ ਹੁਣ ਉਨ੍ਹਾਂ ਨੇ ਆਪਣੇ ਆਪ ਨੂੰ ਅਲੱਗ ਕਰ ਲਿਆ ਹੈ। ਹਿਜ਼ ਰਾਇਲ ਹਾਈਨੈਸ ਵਿਨਚੈਸਟਰ ਵਿੱਚ ਅੱਜ ਦੇ ਸਮਾਗਮਾਂ ਵਿੱਚ ਸ਼ਾਮਲ ਨਾ ਹੋਣ ਤੋਂ ਬਹੁਤ ਨਿਰਾਸ਼ ਹਨ ਅਤੇ ਜਲਦੀ ਤੋਂ ਜਲਦੀ ਆਪਣੇ ਦੌਰੇ ਨੂੰ ਮੁੜ ਤਹਿ ਕਰਨ ਦੀ ਕੋਸ਼ਿਸ਼ ਕਰਨਗੇ।

ਦੱਸਣਯੋਗ ਹੈ ਕਿ ਪ੍ਰਿੰਸ ਚਾਰਲਸ (Prince Charles) ਮਾਰਚ 2020 ਵਿੱਚ ਵੀ ਕੋਰੋਨਾ ਵਾਇਰਸ ਦੀ ਲਪੇਟ ਵਿੱਚ ਆਏ ਸਨ। ਸਕਾਈ ਨਿਊਜ਼ ਦੇ ਮੁਤਾਬਕ, ਇਸ ਵਾਰ ਪ੍ਰਿੰਸ ਦੀ ਰੂਟੀਨ ਜਾਂਚ ਦੌਰਾਨ ਕੋਵਿਡ-19 ਦਾ ਪਤਾ ਲੱਗਾ। ਟੈਸਟ ਤੋਂ ਪਹਿਲਾਂ ਉਸ ਵਿੱਚ ਕੋਰੋਨਾ ਦੇ ਕੋਈ ਲੱਛਣ ਨਹੀਂ ਸਨ। ਮੀਡੀਆ ਰਿਪੋਰਟਾਂ ਅਨੁਸਾਰ, ਇੱਕ ਦਿਨ ਪਹਿਲਾਂ, ਬ੍ਰਿਟਿਸ਼ ਗੱਦੀ ਦੇ ਵਾਰਸ ਬ੍ਰਿਟਿਸ਼ ਮਿਊਜ਼ੀਅਮ ਵਿੱਚ ਇੱਕ ਰਿਸੈਪਸ਼ਨ ਵਿੱਚ ਸ਼ਾਮਲ ਹੋਏ ਸਨ। ਇਸ ਦੌਰਾਨ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਕੈਮਿਲਾ ਵੀ ਸੀ, ਜੋ ਕੋਰੋਨਾ ਨੈਗੇਟਿਵ ਪਾਈ ਗਈ ਹੈ। ਇਸ ਪ੍ਰੋਗਰਾਮ ਵਿੱਚ ਕਥਿਤ ਤੌਰ ’ਤੇ ਯੂਕੇ ਦੀ ਮੰਤਰੀ ਪ੍ਰੀਤਿ ਪਟੇਲ ਅਤੇ ਖ਼ਜਾਨਾ ਦੇ ਚਾਂਸਲਰ ਰਿਸ਼ੀ ਸੁਨਕ ਵੀ ਮੌਜ਼ੂਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ