ਪਾਰਟੀ ਬਦਲਣਾ ਆਮ ਗੱਲ ਹੋ ਗਈ
ਅਗਾਊਂ ਅਨੁਭਵ ਦਾ ਅਹਿਸਾਸ ਬਲਵਾਨ ਹੁੰਦਾ ਜਾ ਰਿਹਾ ਹੈ ਅਗਲੇ ਮਹੀਨੇ ਪੰਜ ਰਾਜਾਂ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਘੁਮਾਵਦਾਰ ਰਾਜਨੀਤੀ ਦੁਆਰਾ ਇਸ ਦੀ ਪੁਸ਼ਟੀ ਕੀਤੀ ਗਈ ਹੈ ਅਤੇ ਇਨ੍ਹਾਂ ਚੋਣਾਂ ਤੋਂ ਪਹਿਲਾਂ ਦਲ ਬਦਲੂਆਂ (Party Change) ਦਾ ਬੋਲਬਾਲਾ ਹੈ ਵਿਧਾਇਕਾਂ ਅਤੇ ਆਗੂਆਂ ਨੂੰ ਆਕਰਸ਼ਿਤ ਕਰਨਾ ਅਤੇ ਪਾਰਟੀ ਬਦਲ ਕੇ ਉਨ੍ਹਾਂ ਨੂੰ ਆਪਣੀ ਪਾਰਟੀਆਂ ਵਿਚ ਮਿਲਾਉਣਾ ਸੱਤਾ ’ਚ ਆਉਣ ਦਾ ਸਭ ਤੋਂ ਸੌਖਾ ਅਤੇ ਸਭ ਤੋਂ ਤੇਜ਼ ਰਣਨੀਤੀ ਹੈ ਇਸ ’ਚ ਵਿਚਾਰਧਾਰਾ ਅਤੇ ਨੈਤਿਕ ਮੁੱਲਾਂ ਲਈ ਕੋਈ ਥਾਂ ਨਹੀਂ ਹੈ ਇਨ੍ਹਾਂ ਦੇ ਬਣਾਉਟੀ ਸਮੀਕਰਨਾਂ ਨਾਲ ਸਾਨੂੰ ਇਹ ਅਹਿਸਾਸ ਕਰਵਾਇਆ ਜਾ ਰਿਹਾ ਹੈ ਕਿ ਸਾਧਕ ਸਾਧਨ ਨੂੰ ਹੀ ਸਹੀ ਠਹਿਰਾਉਦਾ ਹੈ ਜਿਸ ਦੇ ਚੱਲਦਿਆਂ ਪਾਰਟੀਆਂ ਬਦਲਣਾ ਰਾਜਨੀਤਿਕ ਨੈਤਿਕਤਾ ਦਾ ਇੱਕ ਨਵਾਂ ਨਿਯਮ ਬਣ ਗਿਆ ਹੈ।
ਇਸ ਗੱਲ ਨੂੰ ਉੱਤਰ ਪ੍ਰਦੇਸ਼ ’ਚ ਚੋਣਾਂ ਤੋਂ ਪਹਿਲਾਂ ਦਾ ਤਮਾਸ਼ਾ ਰੇਖਾਂਕਿਤ ਕਰਦਾ ਹੈ ਜਿੱਥੇ ਹਰ ਪਾਰਟੀ ’ਚ ਉਥਲ-ਪੁਥਲ ਮੱਚੀ ਹੋਈ ਹੈ ਜੇਕਰ ਸਮਾਜਵਾਦੀ ਪਾਰਟੀ ਦੇ ਅਖਿਲੇਸ਼ ਯਾਦਵ ਇਹ ਫੜਾਂ ਮਾਰਦੇ ਹਨ ਕਿ ਉਨ੍ਹਾਂ ਨੇ ਭਾਜਪਾ ਦੇ ਓਬੀਸੀ ਮੰਤਰੀਆਂ ਅਤੇ ਅੱਠ ਵਿਧਾਇਕਾਂ ਨੂੰ ਆਪਣੀ ਪਾਰਟੀ ਵਿਚ ਸ਼ਾਮਲ ਕਰਕੇ ਇੱਕ ਵਿਦਰੋਹ ਕੀਤਾ ਹੈ ਪੰਜਾਬ ’ਚ ਵੀ ਪਾਰਟੀਆਂ ’ਚ ਦਲ ਬਦਲ ਆਮ ਗੱਲ ਹੋ ਗਈ ਹੈ ਕਾਂਗਰਸ, ਆਪ ਅਤੇ ਅਕਾਲੀ ਦਲ ਜ਼ਿਆਦਾਤਰ ਵਰਤਮਾਨ ਵਿਧਾਇਕਾਂ ਨੂੰ ਟਿਕਟ ਦੇ ਰਹੇ ਹਨ ਤਾਂ ਕਿ ਹੋਰ ਜ਼ਿਆਦਾ ਦਲ ਬਦਲ ਨਾ ਹੋਵੇ ਗੋਆ ’ਚ ਵੀ ਦਲ ਬਦਲ ਦੇਖਣ ਨੂੰ ਮਿਲ ਰਿਹਾ ਹੈ ਕਾਂਗਰਸ, ਭਾਜਪਾ, ਤਿ੍ਰਣਮੂਲ ਕਾਂਗਰਸ ਅਤੇ ਆਪ ਸਾਰੀਆਂ ਪਾਰਟੀਆਂ ’ਚ ਆਗੂ ਆ-ਜਾ ਰਹੇ ਹਨ ਪਾਰਟੀਆਂ ਮੁਹੱਈਆ ਅਤੇ ਇੱਛੁਕ ਆਗੂਆਂ ਨੂੰ ਆਪਣੇ ਵੱਲ ਕਰਨਾ ਚਾਹੁੰਦੀਆਂ ਹਨ ਅਤੇ ਇਹ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਕੌਣ ਆਗੂ ਆਪਣੀ ਕੀ ਬੋਲੀ ਲਾਉਂਦਾ ਹੈ ਗਿਰਗਿਟ ਵਾਂਗ ਰੰਗ ਬਦਲਣ ਵਾਲੇ ਆਗੂ ਪਾਰਟੀਆਂ ਬਦਲ ਰਹੇ ਹਨ ਅਤੇ ਕੋਈ ਨਹੀਂ ਜਾਣਦਾ ਕਿ ਕੌਣ ਕਿਸ ਦੇ ਨਾਲ ਹੈ ਦੋਸਤ ਅਤੇ ਦੁਸ਼ਮਣ ਸਾਰੇ ਇੱਕ ਰੰਗ ’ਚ ਰੰਗ ਗਏ ਹਨ।
ਮੱੁਦਾ ਇਨ੍ਹਾਂ ਰਾਜਾਂ ਦਾ ਨਹੀਂ ਹੈ ਪਰ ਇਹ ਇੱਕ ਵੱਡੇ ਸਵਾਲ ਨੂੰ ਉਠਾਉਂਦਾ ਹੈ- ਕੀ ਇਹ ਅੰਜ ਦੀ ਰਾਜਨੀਤੀ ਦੀ ਵਿਸ਼ੇਸ਼ਤਾ ਹੈ? ਤੁਹਾਨੂੰ ਧਿਆਨ ਹੋਵੇਗਾ ਕਿ ਪਿਛਲੇ ਸਾਲ ਪੱਛਮੀ ਬੰਗਾਲ ਅਤੇ ਪੁੱਡੂਚੇਰੀ ’ਚ ਵੀ ਵੱਖ -ਵੱਖ ਪਾਰਟੀਆਂ ’ਚ ਵੱਡੇ ਪੈਮਾਨੇ ’ਤੇ ਦਲ ਬਦਲ ਹੋਇਆ ਸਾਲ 2020 ’ਚ ਸੀਨੀਅਰ ਕਾਂਗਰਸੀ ਆਗੂ ਜਿਓਤੀਰਾਦਿੱਤਿਆ ਸਿੰਧੀਆ ਆਪਣੇ 22 ਵਿਧਾਇਕਾਂ ਨਾਲ ਭਾਜਪਾ ’ਚ ਸ਼ਾਮਲ ਹੋ ਗਏ ਸਨ ਜਿਸ ਦੇ ਚੱਲਦਿਆਂ ਕਮਲਨਾਥ ਦੀ ਸਰਕਾਰ ਡਿੱਗ ਗਈ ਅਤੇ ਸ਼ਿਵਰਾਜ ਸਿੰਘ ਚੌਹਾਨ ਇੱਕ ਵਾਰ ਮੁੜ ਮੁੱਖ ਮੰਤਰੀ ਬਣ ਗਏ ਸਾਲ 2019 ’ਚ ਕਰਨਾਟਕ ’ਚ ਵੀ ਇਹੀ ਸਥਿਤੀ ਦੇਖਣ ਨੂੰ ਮਿਲੀ ਜਦੋਂ ਕਾਂਗਰਸ ਅਤੇ ਜਨਤਾ ਦਲ (ਐਸ) ਦੇ 15 ਵਿਧਾਇਕ ਭਾਜਪਾ ’ਚ ਸ਼ਾਮਲ ਹੋ ਗਏ ਜਿਸ ਨਾਲ ਕੁਮਾਰਾਸਵਾਮੀ ਸਰਕਾਰ ਡਿੱਗ ਗਈ ਸੀ ਅਤੇ ਯੇਦੂਰੱਪਾ ਨੇ ਸਰਕਾਰ ਬਣਾਈ ਸੀ।
ਹਾਲਾਂਕਿ ਇਸ ਦਲ ਬਦਲ ਨਾਲ ਮੂਲ ਲੋਕਤੰਤਰਿਕ ਸਿਧਾਂਤ ਵੋਟਰਾਂ ਵੱਲੋਂ ਵੋਟ ਦੇ ਜਰੀਏ ਆਪਣੀ ਸਰਕਾਰ ਚੁਣਨ ਦੇ ਅਧਿਕਾਰ ਦਾ ਉਲੰਘਣ ਹੋ ਰਿਹਾ ਹੈ ਇਸ ਨਾਲ 1967 ਦੀ ਆਇਆ ਰਾਮ, ਗਿਆ ਰਾਮ ਸੰਸਕ੍ਰਿਤੀ ਦੀ ਯਾਦ ਤਾਜ਼ਾ ਹੋ ਜਾਂਦੀ ਹੈ ਜਦੋਂ ਹਰਿਆਣਾ ਦੇ ਇੱਕ ਅਜ਼ਾਦ ਵਿਧਾਇਕ ਗਿਆ ਰਾਮ ਨੇ 15 ਦਿਨ ’ਚ ਤਿੰਨ ਪਾਰਟੀਆਂ ਬਦਲ ਦਿੱਤੀਆਂ ਸਨ ਅਤੇ ਉਸ ਤੋਂ ਬਾਅਦ ਭਜਨ ਲਾਲ ਨੇ ਜਨਤਾ ਪਾਰਟੀ ਸਰਕਾਰ ਦੀ ਥਾਂ ’ਤੇ ਕਾਂਗਰਸ ਦੀ ਸਰਕਾਰ ਬਣਾ ਦਿੱਤੀ ਸੀ ਅਤੇ ਉਸ ਤੋਂ ਬਾਅਦ ਦਲ ਬਦਲ ਦਾ ਹੜ੍ਹ ਜਿਹਾ ਆ ਗਿਆ ਸੀ ਅਤੇ ਇੰਦਰਾ ਗਾਂਧੀ ਦੇ 60 ਤੋਂ 80 ਦੇ ਦਹਾਕੇ ’ਚ ਦਲ ਬਦਲ ਨੂੰ ਇੱਕ ਸੰਸਥਾਗਤ ਰੂਪ ਮਿਲ ਗਿਆ ਸੀ।
ਅੱਜ ਸਥਿਤੀ ਅਜਿਹੀ ਹੋ ਗਈ ਹੈ ਕਿ ਹਰੇਕ ਪਾਰਟੀ ਅਤੇ ਉਨ੍ਹਾਂ ਦੇ ਆਗੂਆਂ ਨੇ ਦੋਸਤਾਂ ਅਤੇ ਦੁਸ਼ਮਣਾਂ ਵਿਚਕਾਰ ਫਰਕ ਸਮਾਪਤ ਕਰਨ ਦੀ ਕਲਾ ’ਚ ਮੁਹਾਰਤ ਹਾਸਲ ਕਰ ਲਈ ਹੈ ਇਹ ਦੱਸਦਾ ਹੈ ਕਿ ਸਾਡੇ ਸਿਆਸੀ ਆਗੂ ਕਿਸ ਤਰ੍ਹਾਂ ਲੋਕਤੰਤਰ ਅਤੇ ਆਮ ਆਦਮੀ ਨੂੰ ਹੇਠੀ ਦੀ ਨਜ਼ਰ ਨਾਲ ਦੇਖਦੇ ਹਨ ਇਹ ਇੱਕ ਹੇਠਲੀ ਕਿਸਮ ਦੀ ਰਾਜਨੀਤੀ ਨੂੰ ਦਰਸ਼ਾਉਂਦਾ ਹੈ ਇਹ ਨਿਮਨ ਪੱਤਰੀ ਨੈਤਿਕਤਾ ਅਤੇ ਲਾਲਚ ਨੂੰ ਦਰਸਾਉਂਦਾ ਹੈ ਇਹ ਆਗੂ ਆਪਣੀ ਮਨਮਰਜ਼ੀ ਨਾਲ ਵੱਖ-ਵੱਖ ਪਾਰਟੀਆਂ ਦੇ ਚੋਲੇ ਪਹਿਨ ਲੈਂਦੇ ਹਨ ਇਹ ਸਭ ਕੁਝ ਸਮੇਂ ਦੀ ਮੰਗ ਅਨੁਸਾਰ ਕੀਤਾ ਜਾਂਦਾ ਹੈ ਇਸ ਖੇਡ ’ਚ ਸਭ ਇਸ ਤਰ੍ਹਾਂ ਉਲਝੇ ਹੋਏ ਹਨ ਕਿ ਕਿਸੇ ਕੋਲ ਵੀ ਉਨ੍ਹਾਂ ਦੇ ਕਾਰਿਆਂ ਦੇ ਪ੍ਰਭਾਵਾਂ ’ਤੇ ਵਿਚਾਰ ਕਰਨ ਦਾ ਸਮਾਂ ਨਹੀਂ ਹੈ।
ਇਸ ਸਭ ਦੀ ਤ੍ਰਾਸਦੀ ਇਹ ਹੈ ਕਿ ਇਸ ’ਚ ਜੇਤੂ ਸਭ ਕੁਝ ਲੈਂਦਾ ਹੈ ਉਹ ਸਰਕਾਰ ਵਿਚ ਆਉਂਦਾ ਹੈ ਅਤੇ ਲੋਕਾਂ ਦੀ ਅਣਦੇਖੀ ਹੁੰਦੀ ਹੈ ਸੱਤਾ ਬਚਾਓ ਅਤੇ ਤਮਾਸ਼ਾ ਦੇਖੋ ਉਨ੍ਹਾਂ ਦਾ ਮੂਲ ਮਕਸਦ ਹੁੰਦਾ ਹੈ ਅਤੇ ਇਸ ਲਈ ਸਭ ਤੋਂ ਮਹੱਤਵਪੂਰਨ ਗੱਦੀ ਹੁੰਦੀ ਹੈ ਤੁਸੀਂ ਕਹਿ ਸਕਦੇ ਹੋ ਕਿ ਇਹੀ ਲੋਕਤੰਤਰ ਹੈ ਜੇਕਰ ਪ੍ਰਬਲ ਦੁਸ਼ਮਣ ਇੱਕ-ਦੂਜੇ ਨਾਲ ਗਠਜੋੜ ਕਰਨਾ ਚਾਹੁੰਦੇ ਹਨ ਤਾਂ ਫ਼ਿਰ ਚੋਣਾਂ ਹੀ ਕਿਉਂ ਹੁੰਦੀਆਂ ਹਨ? ਆਦਰਸ਼ ਸਥਿਤੀ ਇਹ ਹੈ ਕਿ ਸਾਰੇ ਲੋਕਾਂ ਨੂੰ ਸੰਸਦੀ ਲੋਕਤੰਤਰ ਦੀ ਇਸ ਅਸਲੀਅਤ ਨੂੰ ਸਵੀਕਾਰ ਕਰਨਾ ਚਾਹੀਦਾ ਹੈ ਤੁਸੀਂ ਕਹਿ ਸਕਦੇ ਹੋ ਕਿ ਚੋਣਾਂ ਪਾਰਟੀਆਂ ਵੱਲੋਂ ਜਿੱਤੀਆਂ ਜਾਂਦੀਆਂ ਹਨ, ਵਿਅਕਤੀਆਂ ਵੱਲੋਂ ਨਹੀਂ ਲੋਕਤੰਤਰ ਦੇ ਇਸ ਬਜ਼ਾਰ ਮਾਡਲ ਵਿਚ ਇਹ ਮੰਨਣਾ ਗਲਤ ਹੋਵੇਗਾ ਕਿ ਪਾਰਟੀਆਂ ਵਿਚਾਰਧਾਰਾ ਨਾਲ ਚੱਲਦੀਆਂ ਹਨ, ਉਹ ਲੋਕਾਂ ਦੀਆਂ ਉਮੀਦਾਂ ਅਤੇ ਕਲਪਨਾ ਨੂੰ ਖਿੱਚਦੀਆਂ ਹਨ ਅਤੇ ਪੈਸੇ ਨਾਲ ਲੋਕਾਂ ਨੂੰ ਆਪਣੇ ਵੱਲ ਖਿੱਚਣ ਦਾ ਵਾਤਾਵਰਨ ਬਣਾਉਂਦੀਆਂ ਹਨ ਅਤੇ ਇਸ ਸਾਰੇ ਕ੍ਰਮ ’ਚ ਰਾਜਨੀਤਿਕ ਪ੍ਰਦੂਸ਼ਣ ਅਤੇ ਭਿ੍ਰਸ਼ਟਾਚਾਰ ਵਧਦਾ ਜਾਂਦਾ ਹੈ।
ਸਵਾਲ ਉੱਠਦਾ ਹੈ ਕਿ ਅਜਿਹੇ ਵਾਤਾਵਰਨ ’ਚ ਜਿੱਥੇ ਦਲ ਬਦਲੀ ਸਾਡੇ ਲੋਕਤੰਤਰ ਦੀ ਅਣਦੇਖੀ ਕਰ ਰਹੀ ਹੈ, ਜਿੱਥੇ ਰਾਜਨੀਤਿਕ ਅਨੈਤਿਕਤਾ ਜਰੀਏ ਸਥਿਰ ਸਰਕਾਰਾਂ ਬਣਾਈਆਂ ਜਾ ਰਹੀਆਂ ਹੋਣ, ਉੱਥੇ ਕੋਈ ਵੀ ਪਾਰਟੀ ਉੱਚ ਨੈਤਿਕਤਾ ਦਾ ਦਾਅਵਾ ਨਹੀਂ ਕਰ ਸਕਦੀ ਹੈ ਰਾਜਨੀਤਿਕ ਪਾਰਟੀਆਂ ਦੇ ਅਜਿਹੇ ਵਿਹਾਰ ਦੀ ਮੌਕਾਪ੍ਰਸਤੀ ਦੇ ਰੂਪ ’ਚ ਨਿੰਦਾ ਕਰਨ ਦੀ ਬਜਾਇ ਰਾਜਨੀਤਿਕ ਇੱਛਾਵਾਂ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਅਤੇ ਇਸ ਪ੍ਰਕਿਰਿਆ ’ਚ ਸਾਡੇ ਰਾਜਨੀਤਿਕ ਆਗੂ ਭੁੱਲ ਜਾਂਦੇ ਹਨ ਕਿ ਉਹ ਚੋਣਾਂ ਤੋਂ ਬਾਅਦ ਨਫ਼ਰਤ ਦਾ ਇੱਕ ਜ਼ਹਿਰੀਲਾ ਵਾਤਾਵਰਨ ਛੱਡ ਕੇ ਚਲੇ ਜਾਂਦੇ ਹਨ।
ਇਸ ਅਨੈਤਿਕ ਰਾਜਨੀਤਿਕ ਮਾਰੂਥਲ ਵਿਚ ਵੋਟਰਾਂ ਨੂੰ ਮੁਸ਼ਕਲ ਫੈਸਲਾ ਕਰਨਾ ਹੋਵੇਗਾ ਅਸੀਂ ਆਪਣੀ ਜਿੰਮੇਵਾਰੀਆਂ ਤੋਂ ਭੱਜ ਕੇ ਇਸ ਨੂੰ ਰਾਜਨੀਤਿਕ ਕਲਿਯੁਗ ਨਹੀਂ ਕਹਿ ਸਕਦੇ ਹਾਂ ਸਾਡੇ ਰਾਜਨੀਤਿਕ ਆਗੂਆਂ ਨੂੰ ਜਨਤਕ ਹਿੱਤ ਦੇ ਨਾਂਅ ’ਤੇ ਆਪਣੀ ਵਿਅਕਤੀਗਤ ਨਿਹਚਾ ਦੀ ਵਰਤੋਂ ਕਰਨ ਤੋਂ ਬਚਣਾ ਚਾਹੀਦਾ ਹੈ ਉਨ੍ਹਾਂ ਨੂੰ ਆਪਣੀਆਂ ਪਹਿਲਕਦਮੀਆਂ ’ਤੇ ਮੁੜ-ਵਿਚਾਰ ਕਰਨਾ ਚਾਹੀਦਾ ਹੈ ਅਤੇ ਤਬਾਹਕਾਰੀ ਅਵਿਵੇਕ ਤੋਂ ਬਚਣਾ ਚਾਹੀਦਾ ਹੈ ਰਾਜਨੀਤੀ ਲਈ ਜ਼ਰੂਰੀ ਹੈ ਕਿ ਉਸ ਵਿਚ ਭਰੋਸੇਯੋਗਤਾ, ਸੱਚਾਈ, ਵਿਸ਼ਵਾਸ ਅਤੇ ਹਿੰਮਤ ਹੋਵੇ ਕਿਸੇ ਦੇਸ਼ ਲਈ ਸਸਤੇ ਰਾਜਨੀਤਿਕ ਆਗੂਆਂ ਤੋਂ ਜ਼ਿਆਦਾ ਮਹਿੰਗਾ ਕੁਝ ਵੀ ਨਹੀਂ ਪੈਂਦਾ ਹੈ।
ਪੂਨਮ ਆਈ ਕੌਸ਼ਿਸ਼
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ