ਕਪਤਾਨ ਰੋਹਿਤ ਸ਼ਰਮਾ ਨੇ ਲਾਇਆ ਅਰਧ ਸੈਂਕੜਾ, ਮੈਨ ਆਫ ਦੀ ਮੈਚ ਬਣੇ ਚਹਿਲ, 4 ਵਿਕਟਾਂ ਲਈਆਂ
- ਦੀਪਕ ਹੁੱਡਾ ਭਾਰਤ ਲਈ ਵਨਡੇ ’ਚ ਡੈਬਿਊ ਕਰਨ ਵਾਲੇ 243ਵੇਂ ਖਿਡਾਰੀ ਬਣੇ
- ਵੈਸਟਇੰਡੀਜ ਵੱਲੋਂ ਜੇਸਨ ਹੋਲਡਰ ਨੇ ਬਣਾਈਆਂ 57 ਦੌੜਾਂ
ਅਹਿਮਦਾਬਾਦ। ਭਾਰਤ ਤੇ ਵੈਸਟਇੰਡੀਜ਼ ਦਰਮਿਆਨ ਖੇਡੇ ਗਏ ਪਹਿਲੇ ਇੱਕ ਰੋਜ਼ਾ ਮੈਚ ’ਚ ਭਾਰਤ ਨੇ ਸ਼ਾਨਦਾਰ ਜਿੱਤ ਹਾਸਲ ਕੀਤਾ। ਭਾਰਤ ਨੇ ਵੈਸਟਇੰਡੀਜ਼ ਨੂੰ 6 ਵਿਕਟਾਂ ਨਾਲ ਹਰਾ ਕੇ ਲੜੀ ’ਚ 1-0 ਦਾ ਵਾਧਾ ਹਾਸਲ ਕਰ ਲਿਆ ਹੈ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਵੈਸਟਇੰਡੀਜ਼ ਟੀਮ 43.5 ਓਵਰਾਂ ’ਚ 176 ਦੌੜਾਂ ’ਚ ਆਲਆਊਟ ਹੋ ਗਈ। ਯੁਜੇਂਦਰ ਚਹਿਲ ਨੇ 4 ਵਿਕਟਾਂ ਤੇ ਵਾਸ਼ਿੰਗਟਨ ਸੁੰਦਰ ਨੇ ਤਿੰਨ ਵਿਕਟਾਂ ਲਈਆਂ। ਭਾਰਤ ਵੱਲੋਂ ਦੀਪਕ ਹੁੱਡਾ ਨੇ ਇੱਕ ਰੋਜ਼ਾ ਮੈਚਾਂ ’ਚ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ। ਇਸ ਤਰ੍ਹਾਂ ਉਹ ਭਾਰਤ ਵੱਲੋਂ ਡੈਬਿਊ ਕਰਨ ਵਾਲੇ 243ਵੇਂ ਖਿਡਾਰੀ ਬਣੇ।
ਭਾਰਤ ਨੇ 177 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ 28 ਓਵਰਾਂ ’ਚ 4 ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 60 ਦੌੜਾਂ ਬਣਾਈਆਂ। ਸੂਰਿਆ ਕੁਮਾਰ ਯਾਦਵ 34 ਦੌੜਾਂ ਤੇ ਦੀਪਕ ਹੁੱਡਾ 26 ਦੌੜਾਂ ਬਣਾ ਕੇ ਨਾਬਾਦ ਰਹੇ। ਭਾਰਤੀ ਓਪਨਰਾ ਬੱਲੇਬਾਜ਼ਾਂ ਨੇ ਭਾਰਤ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ। ਭਾਰਤ ਵੱਲੋਂ ਈਸ਼ਾਨ ਕਿਸ਼ਨ ਨੇ 28 ਦੌੜਾਂ ਦੀ ਪਾਰੀ ਖੇਡੀ। ਵਿਰਾਟ ਕੋਹਲੀ ਇੱਕ ਵਾਰ ਫਿਰ ਫਲਾਪ ਰਹੇ ਉਹ 8 ਦੌੜਾਂ ਬਣਾ ਸਕੇ। ਰਿਸ਼ਭ ਪੰਤ ਨੇ 11 ਦੌੜਾਂ ਬਣਾਈਆਂ। ਇੱਕ ਵਾਰ ਭਾਰਤੀ ਟੀਮ 32 ਦੌੜਾਂ ਅੰਦਰ ਆਪਣੀਆਂ ਚਾਰ ਵਿਕਟਾਂ ਗੁਆ ਦਿੱਤੀਆਂ ਸਨ। ਇਸ ਤੋਂ ਬਾਅਦ ਸੂਰੀਆ ਕੁਮਾਰ ਯਾਦਵ ਤੇ ਦੀਪਕ ਹੁੱਡਾ ਨੇ ਸਮਝਦਾਰੀ ਨਾਲ ਬੱਲੇਬਾਜ਼ੀ ਕਰਦਿਆਂ ਪੰਜਵੀਂ ਵਿਕਟ ਲਈ 62 ਦੌੜਾਂ ਦੀ ਨਾਬਾਦ ਸਾਂਝੀਦਾਰੀ ਕਰਕੇ ਭਾਰਤ ਨੂੰ ਜਿੱਤ ਦਿਵਾਈ।
ਵੈਸਟਇੰਡੀਜ਼ ਟੀਮ ਸਿਰਫ 176 ਦੌੜਾਂ ਆਲਆਊ਼ਟ
ਇਸ ਤੋਂ ਪਹਿਲਾਂ ਭਾਰਤੀ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੈਸਟਇੰਡੀਜ ਨੂੰ 43.5 ਓਵਰਾਂ ’ਚ ਸਿਰਫ 176 ਦੌੜਾਂ ’ਤੇ ਆਲਆਊਟ ਕਰ ਦਿੱਤਾ। ਵੈਸਟਇੰਡੀਜ਼ ਟੀਮ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਜੋ ਉਸ ਲਈ ਸਹੀ ਸਾਬਤ ਨਹੀਂ ਹੋਇਆ ਤੇ ਵੈਸਟਇੰਡੀਜ ਟੀਮ 177 ਦੌੜਾਂ ਹੀ ਬਣਾ ਕੇ ਆਲ ਆਊਟ ਹੋ ਗਈ। ਵੈਸਟਇੰਡੀਜ਼ ਬੱਲੇਬਾਜ਼ ਭਾਰਤੀ ਗੇਂਦਬਾਜਾਂ ਸਾਹਮਣੇ ਪਾਣੀ ਮੰਗਦੇ ਨਜ਼ਰ ਆਈ। ਵੈਸਟਇੰਡੀਜ ਵੱਲੋਂ ਜੇਸਨ ਹੋਲਡਰ (57) ਸਭ ਤੋਂ ਵੱਧ ਸਕੋਰਰ ਰਹੇ। ਵੈਸਟਇੰਡੀਜ਼ ਨੇ 71 ਦੇ ਸਕੋਰ ‘ਤੇ ਆਪਣੀਆਂ 5 ਵਿਕਟਾਂ ਗੁਆ ਦਿੱਤੀਆਂ ਸਨ। ਸ਼ਾਈ ਹੋਪ (8) ਇੱਕ ਦੌੜ ਬਣਾ ਕੇ ਮੁਹੰਮਦ ਸਿਰਾਜ ਦੇ ਹੱਥੋਂ ਬੋਲਡ ਹੋ ਗਏ।
ਜੇਸਨ ਹੋਲਡਰ ਅਤੇ ਫੈਬੀਅਨ ਐਲਨ ਨੇ ਵੈਸਟਇੰਡੀਜ਼ ਨੂੰ ਸੰਭਾਲਿਆ
ਵਾਸ਼ਿੰਗਟਨ ਸੁੰਦਰ ਨੇ ਫਿਰ ਉਸੇ ਓਵਰ ਵਿੱਚ ਬ੍ਰੈਂਡਨ ਕਿੰਗ (13) ਨੂੰ ਆਊਟ ਕੀਤਾ ਅਤੇ ਡੇਰੇਨ ਬ੍ਰਾਵੋ (18) ਚਾਰ ਗੇਂਦਾਂ ਬਾਅਦ ਡੀਆਰਐਸ ਉੱਤੇ ਐਲਬੀਡਬਲਯੂ ਆਊਟ ਹੋ ਗਏ। ਇਕ ਸਮੇਂ ਵੈਸਟਇੰਡੀਜ਼ ਦਾ ਸਕੋਰ 79/7 ਸੀ ਅਤੇ ਅਜਿਹਾ ਲੱਗ ਰਿਹਾ ਸੀ ਕਿ ਟੀਮ ਸ਼ਾਇਦ ਹੀ 100 ਦੌੜਾਂ ਬਣਾ ਸਕੇ, ਪਰ 8ਵੀਂ ਵਿਕਟ ਲਈ ਜੇਸਨ ਹੋਲਡਰ ਅਤੇ ਫੈਬੀਅਨ ਐਲਨ ਨੇ 91 ਗੇਂਦਾਂ ‘ਤੇ 78 ਦੌੜਾਂ ਜੋੜ ਕੇ ਪਾਰੀ ਨੂੰ ਸੰਭਾਲਿਆ। ਇਸ ਸਾਂਝੇਦਾਰੀ ਨੂੰ ਸੁੰਦਰ ਨੇ ਐਲਨ (29) ਨੂੰ ਆਊਟ ਕਰਕੇ ਤੋੜਿਆ। ਇਸ ਤੋਂ ਬਾਅਦ ਜੇਸਨ ਹੋਲਡਰ (57) ਵੀ ਪਾਰੀ ਨੂੰ ਅੱਗੇ ਨਹੀਂ ਵਧਾ ਸਕੇ ਅਤੇ ਮਸ਼ਹੂਰ ਕ੍ਰਿਸ਼ਨਾ ਨੇ ਆਊਟ ਹੋ ਗਏ। ਇਸ ਦੇ ਨਾਲ ਹੀ ਭਾਰਤ ਲਈ ਯੁਜਵੇਂਦਰ ਚਾਹਲ ਨੇ 4 ਵਿਕਟਾਂ ਲਈਆਂ। ਵਾਸ਼ਿੰਗਟਨ ਸੁੰਦਰ ਨੇ ਵੀ 3 ਵਿਕਟਾਂ ਹਾਸਲ ਕੀਤੀਆਂ।
ਯੁਜਵੇਂਦਰ ਚਾਹਲ ਨੇ ਲਾਇਆ ਵਿਕਟਾਂ ਦਾ ਸੈਂਕੜਾ
ਭਾਰਤੀ ਸਪਿੱਨ ਗੇਂਦਬਾਜ਼ ਯੁਜਵੇਂਦਰ ਚਹਿਲ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਮੈਚ ’ਚ 4 ਵਿਕਟਾਂ ਲਈਆਂ। ਪਾਰੀ ਦੇ 20ਵੇਂ ਓਵਰ ‘ਚ ਯੁਜਵੇਂਦਰ ਚਾਹਲ ਨੇ ਲਗਾਤਾਰ ਦੋ ਗੇਂਦਾਂ ‘ਤੇ ਦੋ ਵਿਕਟਾਂ ਲਈਆਂ। ਪਹਿਲਾਂ ਉਸਨੇ ਡੀਆਰਐਸ ‘ਤੇ ਨਿਕੋਲਸ ਪੂਰਨ (18) ਨੂੰ ਐਲਬੀਡਬਲਯੂ ਆਊਟ ਕੀਤਾ ਅਤੇ ਅਗਲੀ ਹੀ ਗੇਂਦ ‘ਤੇ ਕਪਤਾਨ ਕੀਰੋਨ ਪੋਲਾਰਡ (0) ਨੂੰ ਬੋਲਡ ਕੀਤਾ। ਪੂਰਨ ਦੇ ਆਊਟ ਹੋਣ ਦੇ ਨਾਲ ਹੀ ਚਾਹਲ ਨੇ ਵਨਡੇ ‘ਚ ਆਪਣੀਆਂ 100 ਵਿਕਟਾਂ ਵੀ ਪੂਰੀਆਂ ਕਰ ਲਈਆਂ।
ਚਹਿਲ ਨੇ ਆਪਣੇ ਅਗਲੇ ਓਵਰ ਵਿੱਚ ਸ਼ਮਰ ਬਰੂਕਸ (12) ਨੂੰ ਆਊਟ ਕੀਤਾ। ਇਹ ਸਫਲਤਾ ਭਾਰਤ ਦੇ ਡੀਆਰਐਸ ‘ਤੇ ਵੀ ਮਿਲੀ। ਅਸਲ ‘ਚ ਅੰਪਾਇਰ ਵੱਲੋਂ ਨਾਟ ਆਊਟ ਦਿੱਤੇ ਜਾਣ ਤੋਂ ਬਾਅਦ ਕਪਤਾਨ ਰੋਹਿਤ ਨੇ ਕੁਝ ਦੇਰ ਸਾਥੀ ਖਿਡਾਰੀਆਂ ਨਾਲ ਚਰਚਾ ਕਰਨ ਤੋਂ ਬਾਅਦ ਰਿਵਿਊ ਲਿਆ। ਰੀਪਲੇਅ ਨੇ ਦਿਖਾਇਆ ਕਿ ਗੇਂਦ ਬੱਲੇ ਨਾਲ ਟਕਰਾ ਕੇ ਕੀਪਰ ਦੇ ਕੋਲ ਗਈ ਸੀ। ਭਾਰਤੀ ਟੀਮ ਦਾ ਇਹ ਤੀਜਾ ਰਿਵਿਊ ਸੀ ਅਤੇ ਉਸ ਨੂੰ ਤਿੰਨਾਂ ‘ਚ ਸਫਲਤਾ ਮਿਲੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ