ਇਲਾਕੇ ( looting in the Area) ‘ਚ ਲਗਾਤਾਰ ਵਧ ਰਹੀਆਂ ਲੁੱਟਾ-ਖੋਹਾਂ ਕਾਰਨ ਲੋਕਾਂ ‘ਚ ਦਹਿਸ਼ਤ
ਅਜੀਤਵਾਲ, (ਕਿਰਨ ਰੱਤੀ)। ਵਿਧਾਨ ਸਭਾ ਦੀਆਂ ਚੋਣਾ ਦਾ ਸਮਾ ਚੱਲ ਰਿਹਾ ਹੈ, ਉੱਥੇ ਦੂਜੇ ਪਾਸੇ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਨੇ ਵੀ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣਾਇਆ ਹੋਇਆ ਹੈ। ਬੀਤੇ ਦਿਨ ਲੁੱਟ-ਖੋਹਾਂ ( looting in the Area) ਕਰਨ ਵਾਲੇ ਗਿਰੋਹ ਵੱਲੋਂ ਇੱਕ ਦਿਨ ‘ਚ ਦੋ ਵਾਰਦਾਤਾ ਕੀਤੀਆਂ ਹਨ। ਇੱਕ ਤਾ ਦਿਨ ਦਿਹਾੜੇ ਲੁਧਿਆਣਾ ਫਿਰੋਜਪੁਰ ਮੁੱਖ ਮਾਰਗ ’ਤੇ ਅਤੇ ਦੂਸਰੀ ਦੇਰ ਸ਼ਾਮ ਥਾਣਾ ਅਜੀਤਵਾਲ ਦੇ ਨਜ਼ਦੀਕ ਤੇਜ਼ਧਾਰ ਹਥਿਆਰ ਨਾਲ ਪਰਵਾਸੀ ਭਾਰਤੀ ਦੀ ਲੁੱਟ ਕੀਤੀ ਗਈ।
ਲੁੱਟਖੋਹ ਦਾ ਸ਼ਿਕਾਰ ਹੋਏ ਕਰਨੈਲ ਸਿੰਘ ਵਾਸੀ ਮਟਵਾਣੀ ਨੇ ਦੱਸਿਆ ਕਿ ਬੀਤੇ ਦਿਨ ਮੈਂ ਅਤੇ ਮੇਰੀ ਪਤਨੀ ਜਗਰਾਓਂ ਨੂੰ ਜਾ ਰਹੇ ਸੀ ਤੇ ਜਦੋਂ ਅਸੀ ਡੀ.ਕੇ ਪੈਟਰੋਲ ਪੰਪ ਦੇ ਨੇੜੇ ਦੋ ਬਾਇਕ ਸਵਾਰਾਂ ਨੇ ਸਾਡੇ ਬਰਾਬਰ ਆ ਕੇ ਮੇਰੀ ਜੇਬ ਖਿੱਚ ਕੇ ਦੋ ਹਜ਼ਾਰ ਦੀ ਨਗਦੀ ਖੋਹ ਅਤੇ ਸਾਨੂੰ ਚਕਮਾ ਦੇ ਕੇ ਉੱਥੋ ਫਰਾਰ ਹੋ ਗਏ ।
ਦੂਜੀ ਘਟਨਾ ਦੇਰ ਰਾਤ ਪਰਵਾਸੀ ਮਜ਼ਦੂਰ ਆਲਮ ਜੋ ਕਿ ਰੇਹੜੀ ਲਗਾ ਕੇ ਆਪਣਾ ਪੇਟ ਭਰਦਾ ਹੈ ਨੂੰ ਥਾਣਾ ਅਜੀਤਵਾਲ ਤੋਂ ਥੋੜੀ ਦੂਰ ਘੇਰ ਕੇ ਉਸ ਨੂੰ ਤੇਜ਼ਧਾਰ ਹਥਿਆਰ ਨਾਲ ਜਖਮੀ ਕਰ ਦਿੱਤਾ, ਜਿਸ ਦੇ 30 ਤੋਂ ਵੀ ਜਿਆਦਾ ਟਾਂਕੇ ਲੱਗੇ ਹਨ ਅਤੇ ਉਸ ਕੋਲੋਂ 6500 ਰੁਪਏ ਦੇ ਕਰੀਬ ਨਗਦੀ ਖੋਹ ਕੇ ਭੱਜ ਗਏ। ਦੋਵਾਂ ਵਿਅਕਤੀਆਂ ਨੇ ਦੱਸਿਆ ਕਿ ਉਨ੍ਹਾ ਵੱਲੋਂ ਇਸ ਦੀ ਇਤਲਾਹ ਥਾਣਾ ਅਜੀਤਵਾਲ ਵਿਖੇ ਦੇ ਦਿੱਤੀ ਗਈ ਹੈ। ਪਰ ਹਰ ਦਿਨ ਹੋ ਰਹੀਆਂ ਲੁੱਟ-ਖੋਹ ਦੀਆਂ ਘਟਨਾਵਾਂ ਨਾਲ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ, ਦੂਜੇ ਪਾਸੇ ਪੁਲਿਸ ਲੁਟੇਰਿਆੰ ਨੂੰ ਫੜਨ ‘ਚ ਅਜੇ ਤੱਕ ਅਸਫਲ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ