Statue of Equality Inauguration : ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਨੂੰ ਸਮਰਪਿਤ ਕੀਤੀ 216 ਫੁੱਟ ਉੱਚੀ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਮੂਰਤੀ

pm, Statue of Equality Inauguration

11ਵੀਂ ਸਦੀ ਦੇ ਵੈਸ਼ਣਵ ਸੰਤ ਰਾਮਾਨੁਜਾਚਾਰੀਆ ਦੀ ਮੂਰਤੀ ਦੇਸ਼ ਨੂੰ ਸਮਰਪਿਤ  Statue of Equality Inauguration

  • ਪ੍ਰਧਾਨ ਮੰਤਰੀ ਨੇ ਬਸੰਤ ਪੰਚਮੀ ਦੇ ਮੌਕੇ ‘ਤੇ ਦੇਸ਼ ਵਾਸੀਆਂ ਨੂੰ ਦਿੱਤੀ ਵਧਾਈ 
  • ਮੂਰਤੀ 216 ਫੁੱਟ ਉੱਚੀ, ਮੂਰਤੀ ਨੂੰ ‘ਸਟੈਚਿਊ ਆਫ ਇਕਵੈਲਿਟੀ’ ਦਾ ਨਾਂਅ ਦਿੱਤਾ ਗਿਆ
  • ਮੂਰਤੀ ਦੇ ਨਾਲ 108 ਮੰਦਰ ਬਣਾਏ ਗਏ
  • 120 ਕਿਲੋ ਸੋਨੇ ਦੀ ਵਰਤੋਂ ਕਰਕੇ ਆਚਾਰੀਆ ਦੀ ਛੋਟੀ ਮੂਰਤੀ ਵੀ ਬਣਾਈ ਗਈਆਂ

ਹੈਦਰਾਬਾਦ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 11ਵੀਂ ਸਦੀ ਦੇ ਵੈਸ਼ਣਵ ਸੰਤ ਰਾਮਾਨੁਜਾਚਾਰੀਆ ਦੀ ਮੂਰਤੀ (Statue of Equality Inauguration) ਦੇਸ਼ ਨੂੰ ਸਮਰਪਿਤ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਹੈਦਰਾਬਾਦ ਪਹੁੰਚੇ। ਇੱਥੇ ਉਨ੍ਹਾਂ ਨੇ ਖੇਤੀ ਖੇਤਰ ਲਈ ਕੰਮ ਕਰ ਰਹੇ ਅੰਤਰਰਾਸ਼ਟਰੀ ਫਸਲ ਖੋਜ ਸੰਸਥਾਨ ਦੇ 50ਵੇਂ ਸਾਲਾ ਪ੍ਰੋਗਰਾਮ ਵਿੱਚ ਹਿੱਸਾ ਲਿਆ। ਇਸ ਤੋਂ ਬਾਅਦ ਪ੍ਰਧਾਨ ਮੰਤਰੀ 11ਵੀਂ ਸਦੀ ਦੇ ਭਗਤੀ ਸੰਤ ਸ਼੍ਰੀ ਰਾਮਾਨੁਜਾਚਾਰੀਆ ਦੀ ਯਾਦ ‘ਚ 216 ਫੁੱਟ ਉੱਚੇ ‘ਸਟੈਚਿਊ ਆਫ ਇਕਵੈਲਿਟੀ’ ਦਾ ਉਦਘਾਟਨ ਕਰਨ ਲਈ ਸ਼ਮਸ਼ਾਬਾਦ ਪਹੁੰਚੇ।

Capture2

  • ਮੂਰਤੀ ਦੇ ਨਾਲ 108 ਮੰਦਰ ਬਣਾਏ ਗਏ

ਇੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੈਸ਼ਣਵ ਸੰਤ ਰਾਮਾਨੁਜਾਚਾਰੀਆ ਦੀ ਮੂਰਤੀ ਦੇਸ਼ ਨੂੰ ਸਮਰਪਿਤ ਕੀਤੀ। ਇਹ ਮੂਰਤੀ 216 ਫੁੱਟ ਉੱਚੀ ਹੈ ਅਤੇ ਹਜ਼ਾਰ ਕਰੋੜ ਦੀ ਲਾਗਤ ਨਾਲ ਬਣਾਈ ਗਈ ਹੈ। ਹੈਦਰਾਬਾਦ ‘ਚ ਸਥਾਪਿਤ ਇਸ ਮੂਰਤੀ ਨੂੰ ‘ਸਟੈਚਿਊ ਆਫ ਇਕਵੈਲਿਟੀ’ ਦਾ ਨਾਂਅ ਦਿੱਤਾ ਗਿਆ ਹੈ। ਇਹ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਬੈਠੀ ਮੂਰਤੀ ਹੈ। ਇਸ ਮੂਰਤੀ ਦੇ ਨਾਲ 108 ਮੰਦਰ ਬਣਾਏ ਗਏ ਹਨ, ਨਾਲ ਹੀ 120 ਕਿਲੋ ਸੋਨੇ ਦੀ ਵਰਤੋਂ ਕਰਕੇ ਆਚਾਰੀਆ ਦੀ ਛੋਟੀ ਮੂਰਤੀ ਵੀ ਬਣਾਈ ਗਈ ਹੈ।

ਪ੍ਰਾਜੈਕਟ ‘ਤੇ 1000 ਕਰੋੜ ਰੁਪਏ ਤੋਂ ਜ਼ਿਆਦਾ ਖਰਚ ਹੋਏ

ਇਸ ਪ੍ਰਾਜੈਕਟ ‘ਤੇ 1000 ਕਰੋੜ ਰੁਪਏ ਤੋਂ ਜ਼ਿਆਦਾ ਖਰਚ ਹੋਏ ਹਨ। ਇਸ ਨੂੰ ਬਣਾਉਣ ਵਿਚ ਸੋਨਾ, ਚਾਂਦੀ, ਤਾਂਬਾ, ਪਿੱਤਲ ਦੀ ਭਰਪੂਰ ਵਰਤੋਂ ਕੀਤੀ ਗਈ ਹੈ। ਮੂਰਤੀ ਤੋਂ ਇਲਾਵਾ, 63,444 ਵਰਗ ਫੁੱਟ ਖੇਤਰ ਦੇ ਭੂਤਲ ’ਚ ਇੱਕ ਵਿਸ਼ਾਲ ਫੋਟੋ ਗੈਲਰੀ ਵੀ ਤਿਆਰ ਕੀਤੀ ਗਈ ਹੈ। ਜਿੱਥੇ ਸੰਤ ਰਾਮਾਨੁਜਾਚਾਰੀਆ ਦਾ ਪੂਰਾ ਜੀਵਨ ਦੇਖਣ ਨੂੰ ਮਿਲੇਗਾ। ਪ੍ਰਧਾਨ ਮੰਤਰੀ ਮੋਦੀ (Prime Minister Modi ) ਨੇ ਰਾਮਾਨੁਜਾਚਾਰੀਆ ਦੀ ਮੂਰਤੀ ਤੋਂ ਪਰਦਾ ਹਟਾਉਣ ਤੋਂ ਬਾਅਦ ਆਪਣੇ ਸੰਬੋਧਨ ‘ਚ ਬਸੰਤ ਪੰਚਮੀ ਦੇ ਮੌਕੇ ‘ਤੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ, “ਇਸ ਮੌਕੇ ‘ਤੇ ਮਾਂ ਸ਼ਾਰਦਾ ਦੇ ਵਿਸ਼ੇਸ਼ ਕਿਰਪਾ ਅਵਤਾਰ ਸ਼੍ਰੀ ਰਾਮਾਨੁਜਾਚਾਰੀਆ ਜੀ ਦੀ ਮੂਰਤੀ ਸਥਾਪਿਤ ਕੀਤੀ ਜਾ ਰਹੀ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਬਸੰਤ ਪੰਚਮੀ ਦੀ ਵਿਸ਼ੇਸ਼ ਵਧਾਈ ਦਿੰਦਾ ਹਾਂ।”

hyderabad-a-216-foot-statue-of-11th-century-saint-ramanujacharya-ahead-of-its-u-

ਰਾਮਾਨੁਜਾਚਾਰੀਆ ਜੀ ਦੀ ਇਹ ਮੂਰਤੀ ਨਾ ਸਿਰਫ਼ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰੇਗੀ

ਪ੍ਰਧਾਨ ਮੰਤਰੀ ਨੇ ਕਿਹਾ, “ਮੈਨੂੰ ਵਿਸ਼ਵਾਸ ਹੈ ਕਿ ਰਾਮਾਨੁਜਾਚਾਰੀਆ ਜੀ ਦੀ ਇਹ ਮੂਰਤੀ ਨਾ ਸਿਰਫ਼ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰੇਗੀ, ਸਗੋਂ ਭਾਰਤ ਦੀ ਪ੍ਰਾਚੀਨ ਪਛਾਣ ਨੂੰ ਵੀ ਮਜ਼ਬੂਤ ​​ਕਰੇਗੀ।

ਉਨਾ ਕਿਹਾ ਕਿ ਵਿਕਾਸ ਹੋ,ਸਭਕਾ ਹੋ, ਬਿਨਾ ਭੇਦਭਾਵ ਹੋ। ਸਮਾਜਿਕ ਨਿਆਂ, ਹਰ ਕਿਸੇ ਨੂੰ ਬਿਨਾਂ ਕਿਸੇ ਭੇਦਭਾਵ ਦੇ ਮਿਲਣਾ ਚਾਹੀਦਾ ਹੈ। ਸਦੀਆਂ ਤੋਂ ਜ਼ੁਲਮ ਝੱਲ ਰਹੇ ਲੋਕਾਂ ਨੂੰ ਪੂਰੇ ਮਾਣ-ਸਨਮਾਨ ਨਾਲ ਵਿਕਾਸ ਦੇ ਹਿੱਸੇਦਾਰ ਬਣਨਾ ਚਾਹੀਦਾ ਹੈ, ਇਸ ਲਈ ਅੱਜ ਦਾ ਬਦਲਦਾ ਭਾਰਤ ਇਕਜੁੱਟ ਹੋ ਕੇ ਯਤਨ ਕਰ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ