ਪੰਜਾਬ ਵਿੱਚ ਕਾਂਗਰਸ ਦੇ ਮੁੱਖ ਮੰਤਰੀ ਦੇ ਚਿਹਰੇ ਦੇ ਐਲਾਨ ਨੂੰ ਲੈ ਕੇ ਨਹੀਂ ਬਣੀ ਆਮ ਸਹਿਮਤੀ

Congress Announces Candidates,

ਪੰਜਾਬ ਵਿੱਚ ਕਾਂਗਰਸ ਦੇ ਮੁੱਖ ਮੰਤਰੀ ਦੇ ਚਿਹਰੇ ਦੇ ਐਲਾਨ ਨੂੰ ਲੈ ਕੇ ਨਹੀਂ ਬਣੀ ਆਮ ਸਹਿਮਤੀ ( Congress Chief Minister)

ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਕਾਂਗਰਸ ਆਗੂ ਰਾਹੁਲ ਗਾਂਧੀ ਵੱਲੋਂ ਕੱਲ੍ਹ ਲੁਧਿਆਣਾ ਵਿੱਚ ਮੁੱਖ ਮੰਤਰੀ ( Congress Chief Minister) ਦੇ ਚਿਹਰੇ ਦਾ ਐਲਾਨ ਕਰਨ ਤੋਂ ਪਹਿਲਾਂ ਹੀ ਪਾਰਟੀ ਦੇ ਅੰਦਰ ਆਲਾਕਮਾਨ ਦੇ ਇਸ ਫੈਸਲੇ ਸੰਬਧੀ ਇਕਜੁਟਤਾ ਨਜ਼ਰ ਨਹੀਂ ਆ ਰਹੀ। ਹੁਣ ਕਾਂਗਰਸ ਦੇ ਵੱਡੇ ਚਿਹਰੇ ਤੇ ਸੂਬਾ ਕਾਂਗਰਸ ਦੇ ਸਾਬਕਾ ਮੰਤਰੀ ਤੇ ਪ੍ਰਧਾਨ ਰਹੇ ਪ੍ਰਤਾਨ ਸਿੰਘ ਬਾਜਵਾ ਨੇ ਸ਼ਨਿੱਚਰਵਾਰ ਨੂੰ ਮੁੱਖ ਮੰਤਰੀ ਚਿਹਰੇ ਸਬੰਧੀ ਆਪਣੀ ਪ੍ਰਤੀਕਿਰਿਆ ਪ੍ਰਗਟਾਉਂਦੇ ਹੋਏ ਕਿਹਾ ਕਿ ਮੇਰੀ ਇਸ ਸਬੰਧੀ ਸਲਾਹ ਹੈ ਕਿ ਮੁੱਖ ਮੰਤਰੀ ਚਿਹਰੇ ਦੇ ਐਲਾਨ ਨਾਲ ਕਾਂਗਰਸ ਨੂੰ ਕੋਈ ਲਾਭ ਨਹੀਂ ਹੋਵੇਗਾ।

ਇਸ ਲਈ ਵਿਰੋਂਧੀਆਂ ਨੂੰ ਮੌਕਾ ਦੇਣ ਦੀ ਬਜਾਇ ਸਮੂਹਿਕ ਅਗਵਾਈ ਨੂੰ ਚੋਣ ਮੈਦਾਨ ’ਚ ਉਤਾਰਨਾ ਚਾਹੀਦਾ ਹੈ। ਬਾਜਵਾ ਨੇ ਕਿਹਾ ਕਿ ਉਂਜ ਵੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਘੁੜਸਵਾਰ ਹਨ ਤੇ ਬਾਕੀ ਟੀਮ ਉਨਾਂ ਦੇ ਸਹਿਯੋਗ ਲਈ ਹੈ। ਜਦੋਂ ਕਾਂਗਰਸ ਕੋਲ ਮੁੱਖ ਮੰਤਰੀ ਚਿਹਰਾ ਪਹਿਲਾਂ ਤੋਂ ਹੈ ਤਾਂ ਐਲਾਨ ਕਰਨ ਦੀ ਕੀ ਜ਼ਰੂਰਤ ਹੈ। ਬਾਜਵਾ ਹਾਲਾਂਕਿ ਚੰਨੀ ਦੀ ਵਕਾਲਤ ਕਰਦੇ ਨਜ਼ੀਰ ਆਏ ਤੇ ਕਿਹਾ ਕਿ ਚੰਨੀ ਮੁੱਖ ਮੰਤਰੀ ਚਿਹਰਾ ਤੇ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਤੇ ਬਾਕੀ ਟੀਮ ਉਨਾਂ ਦੇ ਨਾਲ ਹੈ। ਹੁਣ ਇਸ ਸਮੇਂ ਸਭ ਨੂੰ ਮਜ਼ਬੂਤੀ ਨਾਲ ਪਾਰਟੀ ਦੀ ਸੱਤਾ ’ਚ ਵਾਪਸੀ ਕਰਵਾਉਣ ਲਈ ਇਕਜੁਟ ਹੋਣ ਦਾ ਹੈ। ਅਜਿਹੇ ਫੈਸਲੇ ਨਾਲ ਪਾਰਟੀ ਵਿੱਚ ਫੁੱਟ ਵੀ ਪੈ ਸਕਦੀ ਹੈ। ਇਸੇ ਤਰ੍ਹਾਂ ਪਾਰਟੀ ਲੰਮੇ ਸਮੇਂ ਤੋਂ ਉਤਰਾਅ-ਚੜ੍ਹਾਅ ਵਿੱਚੋਂ ਲੰਘੀ ਹੈ ਜਿਸ ਦਾ ਲੋਕਾਂ ’ਤੇ ਚੰਗਾ ਪ੍ਰਭਾਵ ਨਹੀਂ ਪਿਆ।

ਸਿੱਧੂ ਨੂੰ ਲੈ ਕੇ ਕਾਂਗਰਸ ‘ਚ ਹਾਹਾਕਾਰ

ਸਿੱਧੂ ਨੇ ਸਪੱਸ਼ਟ ਕਹਿ ਦਿੱਤਾ ਹੈ ਕਿ ਮੁੱਖ ਮੰਤਰੀ ਉਦੋਂ ਬਣੋ ਜਦੋਂ ਨਾਲ 60 ਵਿਧਾਇਕ ਹੋਣ। ਮੈਂ ਹਮੇਸ਼ਾ ਮੁੱਦੇ ਦੀ ਰਾਜਨੀਤੀ ਕੀਤੀ ਹੈ ਅਤੇ ਸੱਤਾ ਦੀ ਭੁੱਖ ਕਾਰਨ ਮੈਂ ਕਾਂਗਰਸ ‘ਚ ਨਹੀਂ ਆਇਆ ਤੇ ਮੈਂ ਰਾਹੁਲ ਅਤੇ ਪ੍ਰਿਅੰਕਾ ਦਾ ਸਾਥ ਛੱਡਣ ਵਾਲਾ ਨਹੀਂ ਹਾਂ। ਮੈਂ ਕਦੇ ਵੀ ਮੁੱਦੇ ਦੀ ਰਾਜਨੀਤੀ ਤੋਂ ਪਿੱਛੇ ਨਹੀਂ ਹਟਿਆ। ਪੰਜਾਬ ਮਾਡਲ ਮੇਰਾ ਮਾਡਲ ਨਹੀਂ ਸਗੋਂ ਪੰਜਾਬ ਮਾਡਲ ਸਿੱਧੂ ਦਾ ਤਜ਼ਰਬਾ ਹੈ। ਇਹ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਬਦਲਣ ਵਾਲਾ ਮਾਡਲ ਹੈ। ਮੁੱਖ ਮੰਤਰੀ ਦੇ ਚਿਹਰੇ ਦਾ ਕਿਰਦਾਰ, ਉਨ੍ਹਾਂ ਦੀ ਨੀਤੀ ਕੀ ਹੈ, ਇਹ ਪਹਿਲਾਂ ਸਪੱਸ਼ਟ ਹੋਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਸੋਚ ਸਮਝ ਕੇ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਜਿਸ ਤਰ੍ਹਾਂ ਦਾ ਮੁੱਖ ਮੰਤਰੀ ਹੋਵੇਗਾ, ਉਵੇਂ ਦੀ ਹੀ ਸਰਕਾਰ ਬਣੇਗੀ। ਨੀਤੀਗਤ ਫੈਸਲਿਆਂ ਨੂੰ ਲਾਗੂ ਕਰਨ ਲਈ ਇੱਕ ਇਮਾਨਦਾਰ ਮੁੱਖ ਮੰਤਰੀ ਹੋਣਾ ਚਾਹੀਦਾ ਹੈ ਅਤੇ ਕਾਬਲੀਅਤ ਦੇਖ ਕੇ ਐਲਾਨ ਕੀਤਾ ਜਾਵੇ। ਜਿਹੋ ਜਿਰਾ ਮੁੱਖ ਮੰਤਰੀ ਇਹੋ ਜਿਹਾ ਪੰਜਾਬ। ਪਿਛਲੇ ਲੰਮੇ ਸਮੇਂ ਤੋਂ ਮੁੱਖ ਮੰਤਰੀਆਂ ਨੇ ਪੰਜਾਬ ਦੀ ਕੀ ਦਸ਼ਾ ਬਣਾ ਦਿੱਤੀ ਹੈ। ਮੁੱਖ ਮੰਤਰੀ ਅਜਿਹਾ ਨਾ ਹੋਵੋ ਜੋ ਉਪਰ ਵਾਲਿਆਂ ਦੀ ਤਾਲ ’ਤੇ ਨੱਚੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ