ਟਰੱਕ ਯੂਨੀਅਨ ਕੋਟਕਪੂਰਾ ਦੇ ਮੈਂਬਰਾਂ ਨੇ ਕੀਤੀ ਮਨਤਾਰ ਸਿੰਘ ਬਰਾੜ ਦੀ ਹਮਾਇਤ

Mantar Singh Brar Sachkahoon

ਆਮ ਆਦਮੀ ਪਾਰਟੀ ਨੂੰ ਛੱਡਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਹੋਏ ਸ਼ਾਮਿਲ

(ਅਜੈ ਮਨਚੰਦਾ) ਕੋਟਕਪੂਰਾ। ਕੋਟਕਪੂਰਾ ਟਰੱਕ ਯੂਨੀਅਨ ਵੱਲੋਂ ਅੱਜ ਸ਼੍ਰੋਮਣੀ ਅਕਾਲੀ ਦਲ-ਬਸਪਾ ਉਮੀਦਵਾਰ(Mantar Singh Brar) ਮਨਤਾਰ ਬਰਾੜ ਦੀ ਹਮਾਇਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਤਹਿਤ ਹੀ ਅੱਜ ਕਮਲਜੀਤ ਸਿੰਘ ਦੁੱਗਲ ਪ੍ਰਧਾਨ, ਮਨੀਸ਼ ਨਾਰੰਗ, ,ਬਿੱਟੂ ਦਿਓੜਾ, ਕਰਮ ਕੱਕੜੀਆਂ, ਤਿਲਕ ਰਾਜ, ਕੱਕੜੀਆ, ਸੁਰਿੰਦਰ ਦਿਓੜਾ, ਦਲਜੀਤ ਸਿੰਘ, ਸਰੇਸ ਕੱਕੜੀਆ, ਗੋਲਡੀ ਡੀ.ਜੀ ਵਾਲਾ, ਸੁਭਾਸ ਭਠੇਜਾ,ਬਲਬੀਰ ਦੁੱਗਲ, ਵਿਨੇ, ਰਵੀ, ਗਗਨ ਬਾਬਾ, ਜਸਨਦੀਪ ਦੁਗਲ, ਸੇਮਾ, ਜੀਦਾ ਆਮ ਆਦਮੀ ਪਾਰਟੀ ਛੱਡਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ।

ਮਨਤਾਰ ਬਰਾੜ ਨੇ ਦੱਸਿਆ ਕਿ ਸੂਬੇ ਵਿਚ ਅਕਾਲੀ ਦਲ-ਬਸਪਾ ਗਠਜੋੜ ਦੀ ਸਰਕਾਰ ਬਣਨ ’ਤੇ ਟਰਾਂਸਪੋਰਟ ਵੈਲਫੇਅਰ ਬੋਰਡ ਦਾ ਗਠਨ ਕੀਤਾ ਜਾਵੇਗਾ ਜਿਸ ਵਿੱਚ ਬੱਸ, ਟਰੱਕ, ਆਟੋ ਜਾਂ ਲਾਰੀ ਦੇ ਡਰਾਈਵਰ ਆਦਿ ਇਸ ਦਾ ਹਿੱਸਾ ਹੋਣਗੇ। ਇਹ ਬੋਰਡ ਸਿੱਧੇ ਤੌਰ ’ਤੇ ਪੰਜਾਬ ਸਰਕਾਰ ਦੇ ਅਧੀਨ ਕੰਮ ਕਰੇਗਾ। ਖਾਸ ਗੱਲ ਇਹ ਹੈ ਕਿ ਇਸ ਦੀ ਬਾਡੀ ਆਪਰੇਟਰਾਂ ’ਚੋਂ ਚੁਣੀ ਜਾਵੇਗੀ। ਇਹ ਸੰਸਥਾ ਪੰਜਾਬ ਵਿੱਚ ਨਿਯਮ ਬਣਾਉਣ ਦਾ ਕੰਮ ਕਰੇਗੀ। ਇਸ ਤੋਂ ਇਲਾਵਾ ਐਸ.ਡੀ.ਐਮ ਦੀ ਅਗਵਾਈ ਹੇਠ ਇੱਕ ਕਮੇਟੀ ਬਣਾਈ ਜਾਵੇਗੀ। ਇਹ ਕਮੇਟੀ ਰੇਟ ਤੈਅ ਕਰਨ ਤੋਂ ਲੈ ਕੇ ਸਮੱਸਿਆਵਾਂ ਦੇ ਹੱਲ ਤੱਕ ਦਾ ਸਾਰਾ ਕੰਮ ਕਰੇਗੀ।

ਸਾਲ ਵਿੱਚ ਇੱਕ ਵਾਰ ਹੀ ਸੜਕ ’ਤੇ ਚੱਲਣ ਵਾਲੇ ਟਰੱਕਾਂ ਅਤੇ ਬੱਸਾਂ ਦੇ ਕਾਗਜਾਤ ਚੈੱਕ ਕੀਤੇ ਜਾਣਗੇ। ਉਨ੍ਹਾਂ ਨੂੰ ਸਟਿੱਕਰ ਦਿੱਤਾ ਜਾਵੇਗਾ ਜਿਸ ਤੋਂ ਬਾਅਦ ਬੱਸਾਂ ਅਤੇ ਟਰੱਕਾਂ ਨੂੰ ਕਾਗਜਾਂ ਦੀ ਕੋਈ ਪ੍ਰੇਸਾਨੀ ਨਹੀਂ ਹੋਵੇਗੀ। ਪੁਰਾਣੇ ਟੈਕਸਾਂ ਲਈ ਵਨ ਟਾਈਮ ਸੈਟਲਮੈਂਟ ਸਕੀਮ ਸ਼ੁਰੂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਭਾਰੀ ਵਾਹਨਾਂ ਦੇ ਡਰਾਈਵਿੰਗ ਲਾਇਸੈਂਸ ਲਈ ਹਰ ਜ਼ਿਲ੍ਹੇ ਵਿੱਚ ਇੱਕ ਕੇਂਦਰ ਸਥਾਪਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਰੇਕ ਟਰਾਂਸਪੋਰਟਰ ਨੂੰ ਸਿਹਤ ਬੀਮਾ ਮੁਹੱਈਆ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਇਨ੍ਹਾਂ ਟਰਾਂਸਪੋਰਟਰਾਂ ਦਾ ਦੁਰਘਟਨਾ ਬੀਮਾ ਵੀ ਹੋਵੇਗਾ। ਇਸ ਦੇ ਲਈ ਉਨ੍ਹਾਂ ਨੂੰ ਕੁਝ ਵੀ ਨਹੀਂ ਦੇਣਾ ਪਵੇਗਾ ਅਤੇ ਜੋ ਵੀ ਹੋਵੇਗਾ, ਸਰਕਾਰ ਖਰਚ ਕਰੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ