ਸਾਬਕਾ ਆਈਪੀਐਸ (Former IPS Officer) ਦੇ ਘਰ ’ਤੇ ਛਾਪੇਮਾਰੀ, ਕਰੋੜਾਂ ਰੁਪਏ ਬਰਾਮਦ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਟੈਕਸ ਵਿਭਾਗ ਵੱਲੋਂ ਦਿੱਲੀ ਨਾਲ ਲੱਗਦੇ ਨੋਇਡਾ ’ਚ ਛਾਪੇਮਾਰੀ ਕਰਕੇ ਬੇਹਿਸਾਬ ਨਗਦੀ ਤੇ ਬੇਨਾਮੀ ਜਾਇਦਾਦ ਦਾ ਪਤਾ ਲਾਇਆ ਹੈ। ਨੋਇਡਾ ਦੇ ਸੈਕਟਰ 50 ’ਚ ਇਨਕਮ ਟੈਕਸ ਵਿਭਾਗ ਵੱਲੋਂ ਯੂਪੀ ਕੈਡਰ ਦੇ ਸਾਬਕਾ ਆਈਪੀਐਸ ਅਧਿਕਾਰੀ (Former IPS Officer) ਦੇ ਇੱਥੇ ਜਦੋਂ ਛਾਪੇਮਾਰੀ ਕੀਤੀ ਗਈ ਤਾਂ ਟੈਕਸ ਵਿਭਾਗ ਵੀ ਹੈਰਾਨ ਰਹਿ ਗਿਆ। ਸਾਬਕਾ ਆਈਪੀਐਸ ਦਾ ਪੁੱਤਰ ਨਿੱਜੀ ਲਾਕਰ ਫਰਮ ਚਲਾਉਂਦਾ ਹੈ ਜਿੱਥੇ ਲਾਕਰ ਕਿਰਾਏ ’ਤੇ ਦਿੱਤੇ ਜਾਂਦੇ ਹਨ। ਜਦੋਂ ਆਮਦਨ ਕਰ ਵਿਭਾਗ ਨੇ ਛਾਪੇ ਮਾਰੇ ਤਾਂ ਇੱਥੋਂ ਕਰੋੜਾਂ ਰੁਪਏ ਦੀ ਨਗਦੀ ਬਰਾਮਦ ਕੀਤੀ ਗਈ। ਹਾਲਾਂਕਿ ਹਾਲੇ ਇਹ ਸਾਫ ਨਹੀਂ ਹੋਇਆ ਕਿ ਇਹ ਪੈਸਾ ਕਿਸਦਾ ਹੈ।
ਕੌਣ ਹੈ ਆਰਐਨ ਸਿੰਘ
ਆਈਪੀਐਸ ਅਧਿਕਾਰੀ ਯੂਪੀ ’ਚ ਆਈਪੀਐਸ ਅਧਿਕਾਰੀ ਯੂਪੀ ਵਿੱਚ ਪ੍ਰੌਸੀਕਿਊਸ਼ਨ ਦੇ ਡਾਇਰੈਕਟਰ ਜਨਰਲ ਰਹਿ ਚੁੱਕੇ ਹਨ। ਇਕ ਜਾਣਕਾਰੀ ਮੁਤਾਬਕ ਸਾਬਕਾ ਆਈਪੀਐਸ ਅਧਿਕਾਰੀ ਸਮਾਜਵਾਦੀ ਪਾਰਟੀ ਦੇ ਕਾਫੀ ਕਰੀਬੀ ਦੱਸੇ ਜਾਂਦੇ ਹਨ। ਆਈਐਨਐਸ ਮੁਤਾਬਕ ਸਾਬਕਾ ਆਈਪੀਐਸ ਬੇਸਮੈਂਟ ਤੋਂ ਇੱਕ ਫਰਮ ਚਲਾ ਰਿਹਾ ਸੀ, ਜਿਸ ਵਿੱਚ 650 ਲਾਕਰ ਹਨ। ਵਿਭਾਗ ਇਸ ਗੱਲ ਦੀ ਜਾਂਚ ਕਰ ਰਿਹਾ ਹੈ ਕਿ ਕੀ ਇਸ ਦਾ ਬੇਨਾਮੀ ਜਾਇਦਾਦ ਨਾਲ ਕੋਈ ਸਬੰਧ ਹੈ ਜਾਂ ਨਹੀਂ। ਦਰਅਸਲ, ਇਨਕਮ ਟੈਕਸ ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਨੋਇਡਾ ਸੈਕਟਰ 50 ਵਿੱਚ ਇੱਕ ਇਮਾਰਤ ਦੇ ਬੇਸਮੈਂਟ ਵਿੱਚ ਕਰੋੜਾਂ ਰੁਪਏ ਦੀ ਨਕਦੀ ਪਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ