ਹਲਕਾ ਤਲਵੰਡੀ ਸਾਬੋ ’ਚ ਵਿਕ ਰਿਹਾ ਚਿੱਟਾ ਸਿਰਫ਼ ਲੀਡਰਾਂ ਦੀ ਦੇਣ : ਜੱਸੀ

Harminder Jassi Sachkahoon

ਨਸ਼ਿਆਂ ਤੇ ਭਿ੍ਰਸ਼ਟਾਚਾਰ ਦੇ ਖਾਤਮੇ ਲਈ ਹਲਕਾ ਵਾਸੀਆਂ ਤੋਂ ਮੰਗਿਆ ਸਮੱਰਥਨ

(ਕਮਲਪ੍ਰੀਤ ਸਿੰਘ) ਤਲਵੰਡੀ ਸਾਬੋ। ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ’ਚ ਨਿੱਤਰੇ ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ (Harminder Jassi ) ਨੇ ਆਪਣਾ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ ਸ੍ਰ. ਜੱਸੀ ਤੋਂ ਇਲਾਵਾ ਉਨ੍ਹਾਂ ਦੀ ਟੀਮ ਵੀ ਪਿੰਡ-ਪਿੰਡ ਘਰਾਂ ’ਚ ਜਾ ਕੇ ਵੋਟਰਾਂ ਨਾਲ ਰਾਬਤਾ ਕਾਇਮ ਕਰ ਰਹੀ ਹੈ ।

ਅੱਜ ਪਿੰਡ ਰਾਮਸਰਾ ਵਿਖੇ ਇੱਕ ਜਨ ਸਭਾ ਵਿੱਚ ਵੋਟਰਾਂ ਨਾਲ ਸਪੰਰਕ ਕਰਨ ਪਹੁੰਚੇ ਹਰਮਿੰਦਰ ਸਿੰਘ ਜੱਸੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਵਾਰ ਉਨ੍ਹਾਂ ਦਾ ਚੋਣ ਨਾ ਲੜਨ ਦਾ ਖਿਆਲ ਸੀ ਪਰ ਜਦੋਂ ਉਨ੍ਹਾਂ ਨੂੰ ਆਪਣੇ ਜੱਦੀ ਹਲਕੇ ਤਲਵੰਡੀ ਸਾਬੋ ਵਿੱਚ ਨਸ਼ੇ ਦੇ ਚੱਲ ਰਹੇ ਅੱਤਵਾਦ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਦੇ ਦਿਲ ਵਿੱਚ ਡੂੰਘੀ ਚੀਸ ਉੱਠੀ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਜਿਵੇਂ ਪਹਿਲਾਂ ਅੱਤਵਾਦ ਦੇ ਦੌਰ ਵਿੱਚ ਚੋਣ ਲੜੀ ਸੀ ਤੇ ਜਿੱਤ ਪ੍ਰਾਪਤ ਕੀਤੀ ਸੀ ਅਤੇ ਅੱਤਵਾਦ ਖਤਮ ਕੀਤਾ ਸੀ, ਉਸੇ ਤਰ੍ਹਾਂ ਹੀ ਹੁਣ ਚੱਲ ਰਹੇ ਨਸ਼ੇ ਦੇ ਅੱਤਵਾਦ ਨੂੰ ਖਤਮ ਕਰਨ ਲਈ ਹੀ ਉਨ੍ਹਾਂ ਨੇ ਇਤਿਹਾਸਿਕ ਹਲਕਾ ਤਲਵੰਡੀ ਸਾਬੋ ਤੋਂ ਆਪਣੇ ਪੁਰਾਣੇ ਸਮਰੱਥਕਾਂ ਤੇ ਲੋਕਾਂ ਦੀ ਸਲਾਹ ਲੈ ਕੇ ਅਜਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਫੈਸਲਾ ਲਿਆ ਹੈ।

ਸ੍ਰ. ਜੱਸੀ ਨੇ ਦਾਅਵਾ ਕਰਦਿਆਂ ਉਮੀਦ ਪ੍ਰਗਟਾਈ ਕਿ ਹਲਕੇ ਦੇ ਲੋਕਾਂ ਤੋਂ ਸਾਥ ਹਾਸਲ ਕਰਕੇ ਉਹ ਨਸ਼ੇ ਦੀ ਜੜ੍ਹ ਖਤਮ ਕਰ ਦੇਣਗੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੇ 10 ਸਾਲਾ ਕਾਰਜਕਾਲ ਦੌਰਾਨ ਜਿੱਥੇ ਰਿਫਾਇਨਰੀ ਵਰਗੇ ਅਨੇਕਾਂ ਪ੍ਰੋਜੈਕਟ ਲਿਆਦੇ ਉੱਥੇ ਕਿਸਾਨਾਂ ਦੀਆਂ ਜ਼ਮੀਨਾਂ ਪੱਧਰ ਕਰਵਾ ਕੇ ਫਸਲਾਂ ਹੋਣ ਲਾਈਆਂ ਤੇ ਕਿਸੇ ਵੀ ਵਿਅਕਤੀ ’ਤੇ ਝੂਠੇ ਪਰਚੇ ਨਹੀਂ ਕਰਵਾਏ ਤੇ ਨਾ ਹੀ ਕਿਸੇ ਵੀ ਵਿਅਕਤੀ ਤੋਂ ਰਿਸ਼ਵਤ ਲਈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਕੋਲ ਤਾਕਤ ਆਉਂਦੀ ਹੈ ਤਾਂ ਉਹ ਰਿਫਾਇਨਰੀ ਵਿੱਚ ਆਪਣੇ ਹਲਕੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਦਿਵਾਉਣਗੇ ਜਦੋਂਕਿ ਹੁਣ ਦੇ ਨੇਤਾਵਾਂ ਨੇ ਰਿਫਾਇਨਰੀ ਵਿੱਚ ਆਪਣੇ ਕੰਮਕਾਜ ਸ਼ੁਰੂ ਕਰਕੇ ਰਿਫਾਇਨਰੀ ਤੇ ਲੋਕਾਂ ਦੀ ਲੁੱਟ ਕਰ ਰਹੇ ਹਨ ਤੇ ਗੁੰਡਾ ਟੈਕਸ ਲਾ ਕੇ ਆਪਣੀਆਂ ਤਿਜੌਰੀਆਂ ਭਰ ਰਹੇ ਹਨ ਜਿਸ ਤੋਂ ਹਲਕਾ ਤਲਵੰਡੀ ਸਾਬੋ ਦੇ ਲੋਕ ਭਲੀ-ਭਾਂਤ ਜਾਣੂੰ ਹਨ।

ਇਸ ਮੌਕੇ ਸਾਬਕਾ ਸਰਪੰਚ ਮੇਜਰ ਸਿੰਘ, ਅਵਤਾਰ ਸਿੰਘ ਸਾਬਕਾ ਸਰਪੰਚ, ਸਾਬਕਾ ਸਰਪੰਚ ਧਰਮਪਾਲ ਗੁਰਥੜੀ, ਬਲਾਕ ਸੰਮਤੀ ਮੈਂਬਰ ਜਗਦੇਵ ਜੱਜਲ, ਗੁਰਚਰਨ ਸਿੰਘ ਬੰਗੀ, ਰਣਧੀਰ ਸਿੰਘ ਚੇਅਰਮੈਨ, ਅਸ਼ੋਕ ਕੁਮਾਰ, ਜੱਟ ਮਹਾਂ ਸਭਾ ਆਗੂ ਬਲਜਿੰਦਰ ਬਹਿਮਣ, ਸਾਬਕਾ ਬਲਾਕ ਕਾਂਗਰਸ ਪ੍ਰਧਾਨ ਵੀਰਇੰਦਰ ਭਾਗੀਵਾਦਰ, ਜੱਟ ਮਹਾਂ ਸਭਾ ਆਗੂ ਬਲਦੇਵ ਸਿੰਘ, ਸਾਬਕਾ ਸਰਪੰਚ ਗੁਰਜੰਟ ਤਿਉਣਾ-ਪੁਜਾਰੀਆ, ਸੋਨੂੰ ਅਜਾਦ ਲਹਿਰੀ ਸਮੇਤ ਵੱਡੀ ਤਦਾਦ ਵਿੱਚ ਹੋਰ ਪੰਚ-ਸਰਪੰਚ ਮੌਜ਼ੂਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ