ਰਾਹੁਲ ਗਾਂਧੀ ਨੇ ਮੀਰਾਮ ਦੀ ਵਾਪਸੀ ’ਤੇ ਖੁਸ਼ੀ ਜਾਹਰ ਕੀਤੀ
ਨਵੀਂ ਦਿੱਲੀ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅਰੁਣਾਚਲ ਪ੍ਰਦੇਸ਼ ਤੋਂ ਚੀਨੀ ਫੌਜਾਂ ਵੱਲੋਂ ਫੜ੍ਹੇ ਗਏ ਭਾਰਤੀ ਕਿਸ਼ੋਰ ਮੀਰਾਮ ਤਾਰੌਨ ਦੀ ਵਾਪਸੀ ’ਤੇ ਖੁਸ਼ੀ ਜਾਹਰ ਕੀਰਦੇ ਹੋਏ ਸ਼ੁੱਕਰਵਾਰ ਨੂੰ ਸਰਕਾਰ ਨੂੰ ਸਵਾਲ ਕੀਤਾ ਕਿ ਕੀ ਚੀਨ ਕਬਜੇ ਵਿੱਚ ਲਈ ਗਈ ਜਮੀਨ ਵੀ ਵਾਪਸ ਕਰੇਗਾ। ਕਾਂਗਰਸ ਨੇਤਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਵਾਲ ਕੀਤਾ ਹੈ ਕਿ ਚੀਨ ਨੇ ਸਾਡੀ ਜਮੀਨ ’ਤੇ ਕਬਜਾ ਕੀਤਾ ਹੋਇਆ ਹੈ, ਕੀ ਚੀਨ ਉਸ ਨੂੰ ਵੀ ਵਾਪਸ ਕਰੇਗਾ।
ਗਾਂਧੀ ਨੇ ਟਵੀਟ ਕੀਤਾ, ‘‘ਇਹ ਜਾਣ ਕੇ ਦਿਲਾਸਾ ਮਿਲਦਾ ਹੈ ਕੀ ਚੀਨ ਨੇ ਮੀਰਾਮ ਤਾਰੌਨ ਨੂੰ ਵਾਪਸ ਕਰ ਦਿੱਤਾ। ਜਿਸ ਭਾਰਤੀ ਜਮੀਨ ’ਤੇ ਚੀਨ ਨੇ ਕਬਜਾ ਕੀਤਾ ਹੈ ਉਹ ਕਦੋਂ ਵਾਪਸ ਮਿਲੇਗੀ, ਪ੍ਰਧਾਨਮੰਤਰੀ ਜੀ।’’ ਜਿਕਰਯੋਗ ਹੈ ਕਿ ਅਰੁਣਾਚਲ ਪ੍ਰਦੇਸ਼ ਦੇ 17 ਸਾਲ ਕਿਸ਼ੋਰ ਮੀਰਾਮ ਨੂੰ ਚੀਨੀ ਸੈਨਿਕਾਂ ਨੇ ਅਗਵਾ ਕਰ ਲਿਆ ਸੀ ਜਿਸ ’ਤੇ ਸ਼੍ਰੀ ਗਾਂਧੀ ਨੇ ਸਰਕਾਰ ਤੋਂ ਉਸਦੀ ਸੁਰੱਖਿਅਤ ਵਾਪਸੀ ਦੀ ਅਪੀਲ ਕੀਤੀ ਸੀ। ਇਹ ਮਾਮਲਾ ਅਰੁਣਾਚਲ ਪ੍ਰਦੇਸ਼ ਤੋਂ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਨੇ ਉਠਾਇਆ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ