ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਅਰਡਨ ਨੇ ਕਰੋਨਾ ਦੇ ਕਾਰਨ ਆਪਣਾ ਵਿਆਹ ਮੁਲਤਵੀ ਕੀਤਾ
ਵੇਲਿੰਗਟਨ। ਨਿਊਜ਼ੀਲੈਂਡ ਕਰੋਨਾ ਵਾਇਰਸ ਦੇ ਵੱਧਦੇ ਪ੍ਰਕੋਪ ਦੇ ਮੱਦੇਨਜ਼ਰ ਰੈੱਡ ਆਲਰਟ ਘੋਸ਼ਿਤ ਕੀਤਾ ਗਿਆ ਹੈ ਅਤੇ ਇਸ ਕਾਰਨ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ (PM Jacinda Ardern) ਨੇ ਆਪਣਾ ਵਿਆਹ ਰੱਦ ਕਰ ਦਿੱਤਾ। ਦ ਗਾਰਜ਼ੀਅਨ ਨੇ ਅਖ਼ਬਾਰ ਨੇ ਸ਼੍ਰੀਮਤੀ ਆਰਡਰਨ ਦੇ ਹਵਾਲੇ ਨਾਲ ਕਿਹਾ ਕਿ ਓਮੀਕ੍ਰੋਨ ਨੇ ਨਿਊਜ਼ੀਲੈਂਡ ਵਿੱਚ ਸਰਹੱਦਾਂ ਨੂੰ ਤੋੜ ਦਿੱਤਾ ਹੈ ਅਤੇ ਕਮਿਊਨਿਟੀ ਵਿੱਚ ਫੈਲਣਾ ਸ਼ੁਰੂ ਕਰ ਦਿੱਤਾ ਹੈ ਇਸ ਲਈ ਪੂਰੇ ਦੇਸ਼ ਨੂੰ ਉੱਚ ਪੱਧਰੀ ਪਾਬੰਦੀਆਂ ’ਤੇ ਰੱਖਿਆ ਜਾਵੇਗਾ। ਉਹਨਾਂ ਨੇ ਕਿਹਾ ਕਿ,‘‘ ਮੈਨੂੰ ਪਤਾ ਹੈ ਕਿ ਅਜਿਹੇ ਮਾਮਲਿਆਂ ਦੀ ਗਿਣਤੀ ਸੁਣ ਕੇ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਹੋਵੇਗੀ। ਇਸ ਪ੍ਰਸਾਰ ਨੂੰ ਹੌਲੀ ਕਰਨ ਅਤੇ ਕਰੋਨਾ ਦੇ ਕੇਸਾਂ ਨੂੰ ਘੱਟ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ।’’
ਉਹਨਾਂ (PM Jacinda Ardern) ਨੇ ਦੱਸਿਆ ਕਿ ਆੱਕਲੈਂਡ ਵਿੱਚ ਓਮੀਕ੍ਰੋਨ ਦੇ 9 ਕੇਸ ਸਾਹਮਣੇ ਆਏ ਹਨ ਅਤੇ ਉਹਨਾਂ ਨੇ ਕਿਹਾ ਐਤਵਾਰ ਨੂੰ ਅੱਧੀ ਰਾਤ ਨੂੰ ਦੇਸ਼ ਨੂੰ ਰੈੱਡ ਆਲਰਟ ਦੇ ਅਧੀਨ ਰੱਖਿਆ ਜਾਵੇਗਾ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਅਰਡਨ ਨੇ ਓਮੀਕ੍ਰੋਨ ਦੇ ਪ੍ਰਕੋਪ ਕਾਰਨ ਕਲਾਰਕ ਗੇਫੋਰਡ ਨਾਲ ਆਪਣਾ ਵਿਆਹ ਰੱਦ ਕਰ ਦਿੱਤਾ। ਇਹ ਵਿਆਹ ਆਉਣ ਵਾਲੇ ਹਫ਼ਤਿਆਂ ਵਿੱਚ ਉੱਤਰੀ ਆਈਲੈਂਡ ਦੇ ਪੂਰਵੀ ਤੱਟ ’ਤੇ ਗਿਸਬੋਰਨ ਵਿੱਚ ਹੋਣ ਵਾਲੀ ਸੀ। ਉਨਾਂ ਨੇ ਕਿਹਾ,‘‘ਜ਼ਿੰਦਗੀ ਅਜਿਹੀ ਹੈ। ਮੈਂ ਇਹ ਕਹਿਣ ਦੀ ਹਿੰਮਤ ਨਹੀਂ ਕਰ ਸਕਦੀ, ਨਿਊਜ਼ੀਲੈਂਡ ਦੇ ਹਜ਼ਾਰਾਂ ਲੋਕ, ਜਿੰਨ੍ਹਾਂ ਨੇ ਮਹਾਂਮਾਰੀ ਦੇ ਸਭ ਤੋਂ ਵਿਨਾਸ਼ਕਾਰੀ ਪ੍ਰਭਾਵਾਂ ਨੂੰ ਮਹਿਸੂਸ ਕੀਤਾ ਹੈ। ਇਹਨ੍ਹਾਂ ਵਿੱਚ ਸਭ ਤੋਂ ਜ਼ਿਆਦਾ ਪ੍ਰੇਸ਼ਾਨੀ ਕਿਸੇ ਅਜ਼ੀਜ਼ ਦੇ ਨਾਲ ਰਹਿਣ ਵਿੱਚ ਅਸਮਰੱਥਾ ਹੈ, ਜਦੋਂ ਉਹ, ਗੰਭੀਰ ਰੂਪ ਨਾਲ ਬਿਮਾਰ ਹੁੰਦੇ ਹਨ ਅਤੇ ਇਹ ਕਿਸੇ ਵੀ ਦੁੱਖ ਤੋਂ ਵੱਧ ਹੋਵੇਗਾ ਜੋ ਮੈਂ ਕਦੇ ਅਨੁਭਵ ਕੀਤਾ ਹੈ।’’
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ