ਰਾਣਾ ਸੋਢੀ ਦੇ ਖਾਸਮ ਖਾਸ ਗੁਰਦੀਪ ਢਿੱਲੋਂ ਨੇ ਕੁਝ ਦਿਨਾਂ ਬਾਅਦ ਭਾਜਪਾ ਤੋਂ ਦਿੱਤਾ ਅਸਤੀਫ਼ਾ

Gurdeep Dhillon Sachkahoon

ਰਾਣਾ ਸੋਢੀ ਦੇ ਖਾਸਮ ਖਾਸ ਗੁਰਦੀਪ ਢਿੱਲੋਂ ਨੇ ਕੁਝ ਦਿਨਾਂ ਬਾਅਦ ਭਾਜਪਾ ਤੋਂ ਦਿੱਤਾ ਅਸਤੀਫ਼ਾ

(ਸਤਪਾਲ ਥਿੰਦ) ਫਿਰੋਜਪੁਰ। ਕਾਂਗਰਸ ਤੋਂ ਭਾਜਪਾ ’ਚ ਗਏ ਹਲਕਾ ਗੁਰੂਹਰਸਹਾਏ ਦੇ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਦੇ ਜਾਣ ਤੋਂ ਬਾਅਦ ਉਨ੍ਹਾਂ ਦੇ ਨਿੱਜੀ ਸਕੱਤਰ (Gurdeep Dhillon) ਗੁਰਦੀਪ ਸਿੰਘ ਢਿੱਲੋਂ ਵੀ ਪਿਛਲੇ ਦਿਨੀਂ ਭਾਜਪਾ ’ਚ ਸ਼ਾਮਲ ਹੋ ਗਏ ਸਨ, ਨੇ ਅੱਜ ਪ੍ਰੈੱਸ ਕਲੱਬ ਫਿਰੋਜ਼ਪੁਰ ਵਿਖੇ ਕਾਨਫਰੰਸ ਕਰਕੇ ਕੁਝ ਦਿਨਾਂ ਬਾਅਦ ਹੀ ਭਾਜਪਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ।

ਪੱਤਰਕਾਰਾਂ ਨਾਲ ਗੱਲਬਾਤ ਦੌਰਾਨ (Gurdeep Dhillon) ਗੁਰਦੀਪ ਸਿੰਘ ਢਿੱਲੋਂ ਨੇ ਦੱਸਿਆ ਕਿ ਜਿਸ ਸਮੇਂ ਉਨ੍ਹਾਂ ਨੇ ਭਾਜਪਾ ਜੁਆਇਨ ਕੀਤੀ ਸੀ ਕੁਝ ਗੱਲਾਂ ਸਬੰਧੀ ਗਜੇਂਦਰ ਸ਼ੇਖਾਵਤ ਨਾਲ ਵੀ ਗੱਲ ਹੋਈ ਸੀ ਪਰ ਉਹ ਕੁਝ ਵੀ ਭਾਜਪਾ ਨਹੀਂ ਕਰ ਸਕੀ ਜਿਸ ਕਰਕੇ ਉਸ ਨਜ਼ਦੀਕੀ ਸਾਥੀ ਉਸ ਨੂੰ ਵਾਰ-ਵਾਰ ਕਹਿੰਦੇ ਸਨ ਕੋਈ ਮਸਲਾ ਹੱਲ ਹੋਇਆ ਨਹੀਂ । ਦੋਸਤਾਂ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਭਾਜਪਾ ਨੂੰ ਅਲਵਿਦਾ ਕਹਿ ਦਿੱਤਾ ਹੈ ਪਰ ਕਿਸੇ ਵੀ ਹੋਰ ਪਾਰਟੀ ’ਚ ਜਾਣ ਬਾਰੇ ਹਾਲੇ ਤੱਕ ਨਹੀਂ ਸੋਚਿਆ। ਉਨ੍ਹਾਂ ਕਿਹਾ ਕਿ ਮੈਂ ਭਾਜਪਾ ਛੱਡ ਦਿੱਤੀ ਤੇ ਮੈਂ ਘਰ ਹੀ ਰਹਾਂਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here