ਗੁਰਦੁਆਰਾ ਸਾਰਾਗੜ੍ਹੀ ਕੋਲ ਅਗਸਤ ਮਹੀਨੇ ਸਬ ਪੋਸਟਮਾਸਟਰ ’ਤੇ ਦਿਨ ਦਿਹਾੜੇ ਚੱਲੀ ਸੀ ਗੋਲੀ
(ਸਤਪਾਲ ਥਿੰਦ) ਫਿਰੋਜ਼ਪੁਰ। ਗੁਰਦੁਆਰਾ ਸਾਰਾਗੜ੍ਹੀ ਕੋਲ ਅਗਸਤ ਮਹੀਨੇ (Sub Postmaster) ਸਬ ਪੋਸਟਮਾਸਟਰ ’ਤੇ ਦਿਨ ਦਿਹਾੜੇ ਗੋਲੀ ਚਲਾਉਣ ਦੇ ਮਾਮਲੇ ਨੂੰ ਸਲਝਾਉਂਦਿਆ ਫਿਰੋਜਪੁਰ ਪੁਲਿਸ ਨੇ 4 ਮੁਲਜ਼ਮਾਂ ਨੂੰ ਗਿ੍ਰਫ਼ਤਾਰ ਕਰ ਲਿਆ ਜਦਕਿ ਇੱਕ ਮੁਲਜ਼ਮ ਦੀ ਗ੍ਰਿਫਤਾਰੀ ਬਾਕੀ ਹੈ। ਐੱਸਐੱਸਪੀ ਫਿਰੋਜ਼ਪੁਰ ਡਾ. ਨਰਿੰਦਰ ਭਾਰਗਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ 13 ਅਗਸਤ 2021 ਨੂੰ ਦੁਪਹਿਰ ਡੇਢ ਵਜੇ ਪ੍ਰਦੀਪ ਧਵਨ ਸਬ ਪੋਸਟਮਾਸਟਰ ਰੇਲਵੇ ਸਟੇਸ਼ਨ ਫਿਰੋਜ਼ਪੁਰ ਪੁੱਤਰ ਜਸਪਾਲ ਧਵਨ ਵਾਸੀ ਦਸ਼ਮੇਸ਼ ਨਗਰ ਫਿਰੋਜ਼ਪੁਰ ਜੋ ਦਫਤਰ ਤੋਂ ਘਰ ਨੂੰ ਜਾ ਰਿਹਾ ਸੀ ਤਾਂ ਗੁਰੂਦੁਆਰਾ ਸਾਰਾਗੜੀ ਕੋਲ ਮੋਟਰਸਾਈਕਲ ਸਵਾਰਾਂ ਨੇ ਉਸ ਦਾ ਪਿੱਛਾ ਕਰਕੇ ਉਸ ਨੂੰ ਗੋਲੀ ਮਾਰ ਕੇ ਫੱਟੜ ਕਰ ਦਿੱਤਾ ਸੀ।
ਜਿਸ ਸਬੰਧੀ ਥਾਣਾ ਕੈਂਟ ਫਿਰੋਜ਼ਪੁਰ ਵਿੱਚ ਮੁਕੱਦਮਾ ਨੰਬਰ 83 ਮਿਤੀ 13 ਅਗਸਤ 2021 ਨੂੰ ਅਣਪਛਾਤੇ ਵਿਅਕਤੀਆਂ ਖਿਲਾਫ਼ ਦਰਜ ਹੋਇਆ ਸੀ, ਜੋ ਇਸ ਮੁਕੱਦਮੇ ਨੂੰ ਟਰੇਸ ਕਰਨ ਲਈ ਮਨਵਿੰਦਰ ਸਿੰਘ ਕਪਤਾਨ ਪੁਲਿਸ (ਇੰਨਵ:) ਫਿਰੋਜਪੁਰ ਸਮੇਤ ਜਗਦੀਸ਼ ਕੁਮਾਰ ਉਪ ਕਪਤਾਨ ਪੁਲਿਸ (ਇੰਨਵ:) ਫਿਰੋਜਪੁਰ ਅਤੇ ਇੰਸਪੈਕਟਰ ਜਗਦੀਸ਼ ਕੁਮਾਰ ਇੰਚਾਰਜ ਸੀਆਈਏ ਸਟਾਫ਼ ਫਿਰੋਜ਼ਪੁਰ ਦੀ ਇੱਕ ਟੀਮ ਗਠਿਤ ਕੀਤੀ ਗਈ ਸੀ। ਜੋ ਗਠਿਤ ਕੀਤੀ ਇਸ ਟੀਮ ਵੱਲੋਂ ਟੈਕਨੀਕਲ ਤੇ ਸਾਇੰਟੀਫਿਕ ਤਰੀਕਿਆਂ ਅਤੇ ਸੋਰਸਾਂ ਦੀ ਮੱਦਦ ਰਾਹੀਂ ਇਸ ਅੰਨ੍ਹੇ ਇਰਾਦਾ ਕਤਲ ਨੂੰ ਟਰੇਸ ਕੀਤਾ। ਇਸ ਮੁਕੱਦਮੇ ’ਚ ਤਫ਼ਤੀਸ਼ ਦੌਰਾਨ ਇਹ ਤੱਥ ਸਾਹਮਣੇ ਆਏ ਕਿ ਮੁੱਦਈ ਪ੍ਰਦੀਪ ਧਵਨ ਪਾਸ ਰਾਹੁਲ ਗੱਖੜ ਵਾਸੀ ਗੁਰੂ ਨਗਰ ਫਿਰੋਜ਼ਪੁਰ ਸ਼ਹਿਰ ਜੋ ਐੱਲਆਈਸੀ ਦਾ ਏਜੰਟ ਹੈ, ਇਸ ਦਾ ਪ੍ਰਦੀਪ ਧਵਨ ਦੇ ਦਫਤਰ ਆਉਣਾ-ਜਾਣਾ ਸੀ, ਇਨ੍ਹਾਂ ਦਾ ਕਮਿਸ਼ਨ ਨੂੰ ਲੈ ਕੇ ਕਈ ਵਾਰ ਝਗੜਾ ਹੋਇਆ ਸੀ।
ਇਸ ਤਕਰਾਰ ਨੂੰ ਲੈ ਕੇ ਰਾਹੁਲ ਗੱਖੜ ਨੇ ਆਪਣੇ ਜਾਣ-ਪਛਾਣ ਵਾਲੇ ਗੁਲਸ਼ਨ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਸੂਰਜ ਨਗਰ ਫਿਰੋਜ਼ਪੁਰ ਸ਼ਹਿਰ ਨਾਲ ਸਲਾਹ ਮਸ਼ਵਰਾ ਕੀਤਾ ਅਤੇ ਗੋਲੀ ਮਰਵਾਉਣ ਦੀ ਸਾਜਿਸ਼ ਰਚੀ। ਇਸ ਆੜ ਵਿੱਚ ਰਾਹੁਲ ਗੌਖੜ ਨੇ 70 ਹਜ਼ਰ ਰੁਪਏ ਗੁਲਸਨ ਕੁਮਾਰ ਨੂੰ ਦਿੱਤੇ। ਜੋ ਗੁਲਸਨ ਕੁਮਾਰ ਨਾਲ ਹਮਮਸ਼ਵਰਾ ਹੋ ਕੇ ਕਰਨ ਪਹਿਲਵਾਨ ਪੁੱਤਰ ਸੁਮਿਤ ਵਾਸੀ ਬਸਤੀ ਸੇਖਾਂ ਵਾਲੀ ਫਿਰੋਜਪੁਰ ਸਹਿਰ, ਗਗਨ ਸੋਨੀ ਪੁੱਤਰ ਦੇਸ ਰਾਜ ਵਾਸੀ ਨਵੀਂ ਅਬਾਦੀ ਜੀਰਾ ਗੇਟ ਫਿਰੋਜਪੁਰ ਅਤੇ ਦਵਿੰਦਰ ਪੁੱਤਰ ਸ਼ੁਰੇਸ਼ ਕੁਮਾਰ ਵਾਸੀ ਟਾਹਲੀ ਮੁਹੱਲਾ ਫਿਰੋਜਪੁਰ ਸਹਿਰ ਨੇ 13 ਅਗਸਤ ਨੂੰ ਮੁੱਦਈ ਪ੍ਰਦੀਪ ਧਵਨ ਦੇ ਗੁਰੂਦੁਆਰਾ ਸਾਰਾਗੜ੍ਹੀ ਸਾਹਿਬ ਕੋਲ ਗੋਲੀ ਮਾਰ ਕੇ ਫਰਾਰ ਹੋ ਗਏ ਸੀ।
ਐੱਸਐੱਸਪੀ ਫਿਰੋਜ਼ਪੁਰ ਨੇ ਦੱਸਿਆ ਕਿ ਉਕਤ ਰਾਹੁਲ ਗੋਖੜ, ਗਗਨ ਸੋਨੀ ਅਤੇ ਗੁਲਸ਼ਨ ਕੁਮਾਰ ਨੂੰ ਰਕਬਾ ਰੇਲਵੇ ਸਟੇਸਨ ਫਿਰੋਜਪੁਰ ਕੈਂਟ ਤੋਂ ਗ੍ਰਿਫਤਾਰ ਕਰਕੇ ਵਾਰਦਾਤ ਵਿੱਚ ਵਰਤਿਆ ਅਸਲਾ ਗੁਲਸ਼ਨ ਕੁਮਾਰ ਪਾਸੋਂ ਇੱਕ ਦੇਸੀ ਕੱਟਾ 315 ਬੋਰ ਸਮੇਤ 1 ਜਿੰਦਾ ਰੌਂਦ ਅਤੇ ਗਗਨ ਸੋਨੀ ਪਾਸੋਂ ਵੀ ਇੱਕ ਦੇਸੀ ਕੱਟਾ 315 ਬੋਰ ਅਤੇ ਇੱਕ ਜਿੰਦਾ ਰੌਂਦ ਬਰਾਮਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਕਰਨ ਪਹਿਲਵਾਨ ਪਹਿਲਾਂ ਹੀ ਥਾਣਾ ਸਿਟੀ ਫਿਰੋਜ਼ਪੁਰ ਦੇ ਕਿਡਨੈਪਿੰਗ ਦੇ ਕੇਸ ’ਚ ਸੈਂਟਰਲ ਜ਼ੇਲ੍ਹ ਬਠਿੰਡਾ ਵਿਖੇ ਬੰਦ ਹੈ ਅਤੇ ਦਵਿੰਦਰ ਦੀ ਗਿ੍ਰਫਤਾਰੀ ਅਜੇ ਬਾਕੀ ਹੈ ।ਇਸ ਤੋਂ ਇਲਾਵਾ ਸੀਆਈਏ ਸਟਾਫ਼ ਫਿਰੋਜ਼ਪੁਰ ਵੱਲੋਂ ਦੇ ਵਿਅਕਤੀਆਂ ਨੂੰ ਦੇਸੀ ਪਿਸਤੌਲ ਸਮੇਤ ਗ੍ਰਿਫਤਾਰ ਕਰਕੇ ਉਨ੍ਹਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਦੇਸੀ ਪਿਸਤੋਲ ਸਮੇਤ ਕਾਬੂ ਕੀਤੇ ਵਿਅਕਤੀਆਂ ਦੀ ਪਛਾਣ ਰੋਬਿਨ ਪੁੱਤਰ ਮਾਈਕਲ ਵਾਸੀ ਲਾਲ ਕੁੜਤੀ ਅਤੇ ਜਾਫਰ ਪੁੱਤਰ ਮਨਜੀਤ ਸਿੰਘ ਵਾਸੀ ਨੌਰੰਗ ਕੇ ਲੇਲੀ ਵਜੋਂ ਹੋਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ