ਪੰਜਾਬ ਅੰਦਰ ਭਾਜਪਾ ਪੱਖੀ ਹਵਾ ਚੱਲ ਰਹੀ ਹੈ, ਇਸ ਲਈ ਵਿਰੋਧੀ ਨਾ ਮਾਰਨ ਜਿਆਦਾ ਹੱਥ-ਪੈਰ’

Punjab Election Sachkahoon

ਭਗਵੰਤ ਮਾਨ ਨੂੰ ਪੰਜਾਬ ਦੇ ਲੋਕ ਕਦੇ ਵੀ ਸੀਐੱਮ ਦੇ ਚਿਹਰੇ ਵਜੋਂ ਨਹੀਂ ਕਰਨਗੇ ਕਬੂਲ : ਕੰਵਰਵੀਰ ਸਿੰਘ ਟੌਹੜਾ

(ਸੱਚ ਕਹੂੁੰ ਨਿਊਜ) ਪਟਿਆਲਾ। ਆਮ ਆਦਮੀ ਪਾਰਟੀ ਕਰੋੜਾਂ ਰੁਪਏ ਲੈ ਕੇ ਉਮੀਦਵਾਰਾਂ ਨੂੰ ( Punjab Election) ਚੋਣ ਮੈਦਾਨ ਵਿੱਚ ਉਤਾਰ ਰਹੀ ਹੈ ਤੇ ਭਗਵੰਤ ਮਾਨ ਵੀ ਆਪ ਆਗੂਆਂ ਦਾ ਸਾਥ ਦੇ ਰਿਹਾ ਹੈ। ਇਸ ਲਈ ਭਗਵੰਤ ਮਾਨ ਨੂੰ ਪੰਜਾਬ ਦੇ ਲੋਕ ਕਦੇ ਵੀ ਸੀਐੱਮ ਦੇ ਚਿਹਰੇ ਵਜੋਂ ਕਬੂਲ ਨਹੀਂ ਕਰਨਗੇ ਤੇ ਹੁਣ ਆਪ ਦਾ ਪੰਜਾਬ ਅੰਦਰੋਂ ਪੂਰੀ ਤਰ੍ਹਾਂ ਸਫਾਇਆ ਹੋ ਗਿਆ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਦੋਹਤਰੇ ਅਤੇ ਭਾਜਪਾ ਦੇ ਨੇਤਾ ਕੰਵਰਵੀਰ ਸਿੰਘ ਟੌਹੜਾ ਨੇ ਅੱਜ ਭਾਜਪਾ ਆਗੂਆਂ ਦੀ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। Punjab Election

ਉਨ੍ਹਾਂ ਕਿਹਾ ਕਿ ਭਗਵੰਤ ਮਾਨ ਇੱਕ ਸ਼ਰਾਬੀ ਵਿਅਕਤੀ ਹੈ, ਜੋਕਿ ਪੰਜਾਬ ਦਾ ਭਲਾ ਕਦੇ ਵੀ ਨਹੀਂ ਕਰ ਸਕਦਾ। ਇਸ ਲਈ ਪੰਜਾਬ ਦੇ ਲੋਕਾਂ ਵੱਲੋਂ ਆਪ ਪਾਰਟੀ ਦਾ ਜੰਮਕੇ ਵਿਰੋਧ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਅੰਦਰ ਭਾਜਪਾ ਪੱਖੀ ਹਵਾ ਚੱਲ ਪਈ ਹੈ, ਇਸ ਲਈ ਵਿਰੋਧੀਆਂ ਨੂੰ ਜ਼ਿਆਦਾ ਹੱਥ ਪੈਰ ਨਹੀਂ ਮਾਰਨੇ ਚਾਹੀਦੇ। ਉਨ੍ਹਾਂ ਕਿਹਾ ਕਿ ਭਾਜਪਾ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਇਆ ਜਾ ਰਿਹਾ ਹੈ ਅਤੇ ਲੋਕ ਇਨ੍ਹਾਂ ਨੀਤੀਆਂ ਤੋਂ ਪੂਰੀ ਤਰ੍ਹਾਂ ਪ੍ਰਭਾਵਿਤ ਹਨ।

ਇਸ ਲਈ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ( Punjab Election) ਦੌਰਾਨ ਪੰਜਾਬ ਅੰਦਰ ਭਾਜਪਾ ਦੀ ਸਰਕਾਰ ਸਥਾਪਿਤ ਹੋਣ ਜਾ ਰਹੀ ਹੈ, ਜਿਸਨੂੰ ਲੋਕਾਂ ਵੱਲੋਂ ਵੀ ਪ੍ਰਵਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੱਤਾ ’ਚ ਆ ਕੇ ਲੋਕਾਂ ਨੂੰ ਕੇਂਦਰ ਵੱਲੋਂ ਜਾਰੀ ਸਾਰੀਆਂ ਸਹੂਲਤਾਂ ਦੇ ਲਾਭ ਪ੍ਰਦਾਨ ਕੀਤੇ ਜਾਣਗੇ। ਟੌਹੜਾ ਨੇ ਕਿਹਾ ਕਿ ਭਾਜਪਾ ਅੱਜ ਦੇਸ਼ ਦੇ ਹਿੱਤ ਵਿੱਚ ਕੰਮ ਕਰ ਰਹੀ ਹੈ, ਖੇਤੀ ਬਿੱਲਾਂ ਨੂੰ ਰੱਦ ਕਰਕੇ ਕਿਸਾਨਾਂ ਦੇ ਦਿਲਾਂ ਅੰਦਰ ਵੀ ਅੱਜ ਬੀਜੇਪੀ ਥਾਂ ਬਣਾ ਚੁੱਕੀ ਹੈ ਤੇ ਉਹ ਦਿਨ ਬਹੁਤ ਨੇੜੇ ਹਨ, ਜਦੋਂ ਸੂਬੇ ਅੰਦਰ ਬੀਜੇਪੀ ਦੀ ਸਰਕਾਰ ਬਣੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ