ਲਹਿਰੇ ਦਾ ਪੂਰਾ ਵਿਕਾਸ ਕਰਵਾਇਆ ਜਾਵੇਗਾ : ਬੀਬੀ ਭੱਠਲ
(ਬਲਕਾਰ ਸਿੰਘ) ਖਨੌਰੀ। ਖਨੌਰੀ ਸਰਕਲ ਦੇ ਸਮੂਹ ਕਾਂਗਰਸੀ ਆਗੂਆਂ ਵੱਲੋਂ ਕਰਾਉਨ ਕਲਾਸਿਕ ਪੈਲੇਸ ਖਨੌਰੀ ਵਿੱਚ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਹਲਕਾ ਲਹਿਰਾ ਤੋਂ ਕਾਂਗਰਸੀ ਉਮੀਦਵਾਰ ਸਾਬਕਾ ਮੁੱਖ ਮੰਤਰੀ ਪੰਜਾਬ (Bibi Bhattal) ਬੀਬੀ ਰਾਜਿੰਦਰ ਕੌਰ ਭੱਠਲ ਵੱਲੋਂ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਬੋਲਦਿਆਂ ਬੀਬੀ ਭੱਠਲ ਨੇ ਕਿਹਾ ਕਿ ਪਿਛਲੀ ਵਾਰ ਬਣੀ ਕਾਂਗਰਸ ਪਾਰਟੀ ਦੀ ਸਰਕਾਰ ਵਿੱਚ ਮੇਰਾ ਨਾਂਅ ਹੋਣਾ ਹੀ ਲਹਿਰੇ ਹਲਕੇ ਦੇ ਵਿਕਾਸ ਕਾਰਜਾਂ ਵਿੱਚ ਰੋੜਾ ਬਣਿਆ। ਉਸ ਸਮੇਂ ਮੁੱਖ ਮੰਤਰੀ ਹੁੰਦਿਆਂ ਹੋਇਆਂ ਕੈਪਟਨ ਸਰਕਾਰ ਨੇ ਵਿਕਾਸ ਕਾਰਜ ਲਈ ਕੋਈ ਸਹਿਯੋਗ ਨਹੀਂ ਦਿੱਤਾ।
ਜਦੋਂਕਿ ਕਰੀਬ ਸਾਢੇ ਚਾਰ ਮਹੀਨੇ ਰਹੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਨੇ ਪੂਰਾ ਸਹਿਯੋਗ ਦਿੱਤਾ। ਉਨ੍ਹਾਂ (Bibi Bhattal) ਕਿਹਾ ਕਿ ਇਸ ਵਾਰ ਕਾਂਗਰਸ ਪਾਰਟੀ ਦੀ ਸਰਕਾਰ ਬਣਨ ’ਤੇ ਹਲਕਾ ਲਹਿਰਾ ਦਾ ਪੂਰਾ ਵਿਕਾਸ ਕਾਰਜ ਕਰਵਾਇਆ ਜਾਵੇਗਾ। ਇਸ ਮੌਕੇ ਪ੍ਰਧਾਨ ਗਿਰਧਾਰੀ ਲਾਲ ਗਰਗ ਪ੍ਰਧਾਨ ਨਗਰ ਪੰਚਾਇਤ ਖਨੌਰੀ, ਜੋਗਾ ਸਿੰਘ ਥੇੜੀ ਚੇਅਰਮੈਨ ਮਾਰਕੀਟ ਕਮੇਟੀ ਖਨੌਰੀ, ਦੇਸ਼ਰਾਜ ਅਨਦਾਣਾ ਵਾਈਸ, ਚੇਅਰਮੈਨ ਮਾਰਕੀਟ ਕਮੇਟੀ ਖਨੌਰੀ, ਮਹਾਵੀਰ ਸਿੰਘ ਠੇਕੇਦਾਰ, ਗੁਰਮੀਤ ਸਿੰਘ ਗੋਗਾ ਕੌਂਸਲਰ, ਕੁਲਦੀਪ ਸਿੰਘ ਪੂਨੀਆ ਕੌਂਸਲਰ, ਬੀਰਬਲ ਸੂਦ ਅਨਾਰਕਲੀ ਕੌਂਸਲਰ, ਗੁਰਭੇਜ ਥੇੜੀ, ਜਤਿੰਦਰ ਸ਼ਰਮਾ ਸੀਨੀਅਰ ਕਾਂਗਰਸ ਆਗੂ, ਸ਼ੈਂਕੀ ਸਿੰਗਲਾ, ਬਿੰਦੂ ਢਿੰਡਸਾ ਆਦਿ ਆਗੂ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ