ਡੇਰ ਡੁਸਨ (129) ਤੇ ਟੇਂਬਾ ਬਾਉਮਾ (110) ਨੇ ਲਗਾਏ ਸੈਂਕੜੇ (India Vs South Africa 1st ODI)
ਭਾਰਤੀ ਖਿਡਾਰੀ ਆਲ ਰਾਊਂਡ ਵੈਂਕਟੇਸ਼ ਅਈਅਰ ਨੂੰ ਮਿਲਿਆ ਮੌਕਾ
ਪਾਰਲ (ਸਾਊਥ ਅਫਰੀਕਾ)। ਭਾਰਤ ਖਿਲਾਫ ਤਿੰਨ ਮੈਚਾਂ ਦੀ ਸੀਰੀਜ਼ ਦੇ ਪਹਿਲੇ ਇੱਕ ਰੋਜ਼ਾ ਮੈਚ ‘ਚ ਦੱਖਣੀ ਅਫਰੀਕਾ ਅਫਰੀਕਾ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ ‘ਚ 4 ਵਿਕਟਾਂ ਦੇ ਨੁਕਸਾਨ ‘ਤੇ 296 ਦੌੜਾਂ ਬਣਾਈਆਂ। ਰਾਈਸੀ ਵਾਨ ਡੇਰ ਡੁਸੇਨ ਨੇ ਸਭ ਤੋਂ ਵੱਧ 129 ਦੌੜਾਂ ਬਣਾਈਆਂ। ਟੇਂਬਾ ਬਾਉਮਾ ਨੇ 110 ਦੌੜਾਂ ਬਣਾਈਆਂ। ਦੋਵਾਂ ਬੱਲੇਬਾਜ਼ਾਂ ਨੇ ਆਪਣੇ ਇੱਕ ਰੋਜ਼ਾ ਕੈਰੀਅਰ ਦਾ ਦੂਜਾ ਸੈਂਕੜਾ ਲਗਾਇਆ ਹੈ। ਭਾਰਤ ਲਈ ਜਸਪ੍ਰੀਤ ਬੁਮਰਾਹ ਨੇ ਸਭ ਤੋਂ ਵੱਧ ਦੋ ਵਿਕਟਾਂ ਲਈਆਂ। ਰਵੀਚੰਦਰਨ ਅਸ਼ਵਿਨ ਨੂੰ 1 ਵਿਕਟ ਮਿਲੀ। ਇਕ ਬੱਲੇਬਾਜ਼ ਰਨ ਆਊਟ ਹੋਇਆ।
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਅਫਰੀਕੀ ਟੀਮ ਦੀ ਸ਼ੁਰੂਆਤ ਖਰਾਬ ਰਹੀ ਅਤੇ 5ਵੇਂ ਓਵਰ ‘ਚ ਟੀਮ ਦੀ ਪਹਿਲੀ ਵਿਕਟ ਯੇਨੇਮਾਨ ਮਲਾਨ ਦੇ ਰੂਪ ‘ਚ ਡਿੱਗੀ। ਮਲਾਨ ਨੇ 6 ਦੌੜਾਂ ਬਣਾ ਕੇ ਬੁਮਰਾਹ ਦੀ ਗੇਂਦ ‘ਤੇ ਰਿਸ਼ਭ ਪੰਤ ਨੂੰ ਵਿਕਟ ਦੇ ਪਿੱਛੇ ਕੈਚ ਦੇ ਦਿੱਤਾ। ਟੀਮ ਦਾ ਦੂਜਾ ਵਿਕਟ ਕਵਿੰਟਨ ਡੀ ਕਾਕ (27) ਦੇ ਰੂਪ ਵਿੱਚ ਡਿੱਗਿਆ। ਡੀ ਕਾਕ ਦੀ ਵਿਕਟ ਅਸ਼ਵਿਨ ਦੇ ਖਾਤੇ ‘ਚ ਆਈ। ਦੋ ਓਵਰਾਂ ਬਾਅਦ ਏਡਨ ਮਾਰਕਰਮ (4) ਰਨ ਆਊਟ ਹੋ ਕੇ ਮੈਦਾਨ ਤੋਂ ਬਾਹਰ ਆਇਆ। ਮਾਰਕਰਾਮ ਵੈਂਕਟੇਸ਼ ਅਈਅਰ ਦੇ ਸਿੱਧੇ ਥਰੋਅ ‘ਤੇ ਰਨ ਆਊਟ ਹੋਇਆ।
ਜਸਪ੍ਰੀਤ ਬੁਮਰਾਹ ਨੇ ਸਭ ਤੋਂ ਵੱਧ ਦੋ ਵਿਕਟਾਂ ਲਈਆਂ (India Vs South Africa 1st ODI)
ਭਾਰਤੀ ਗੇਂਦਬਾਜ਼ਾਂ ਨੇ ਸ਼ੁਰੂ ਦੱਖਣੀ ਅਫਰੀਕਾ ਦੀਆਂ ਤਿੰਨ ਵਿਕਟਾਂ 68 ਦੌੜਾਂ ਦੇ ਸਕੋਰ ‘ਤੇ ਡਿੱਗ ਗਈਆਂ। ਇੰਜ ਲੱਗ ਰਿਹਾ ਸੀ ਦੱਖਣੀ ਅਫਰੀਕਾ ਦੀ ਟੀਮ ਛੇਤੀ ਸਿਮਟ ਜਾਵੇਗੀ ਪਰ ਇਸ ਤੋਂ ਬਾਅਦ ਬਾਉਮਾ ਅਤੇ ਡੁਸਨ ਨੇ ਚੌਥੇ ਵਿਕਟ ਲਈ 204 ਦੌੜਾਂ ਦੀ ਸਾਂਝੇਦਾਰੀ ਕਰਕੇ ਟੀਮ ਨੂੰ ਮੁਸ਼ਕਲ ਹਾਲਾਤਾਂ ’ਚੋਂ ਕੱਢਿਆ। ਭਾਰਤ ਨੇ ਇਸ ਮੈਚ ਵਿੱਚ ਦੋ ਸਪਿੱਨਰਾਂ ਅਸ਼ਵਿਨ ਅਤੇ ਯੁਜਵੇਂਦਰ ਚਾਹਲ ਨੂੰ ਮੌਕਾ ਦਿੱਤਾ। ਪਰ ਦੋਵਾਂ ਨੇ ਮਿਲ ਕੇ 20 ਓਵਰਾਂ ‘ਚ 106 ਦੌੜਾਂ ਦਿੱਤੀਆਂ ਅਤੇ ਸਿਰਫ 1 ਵਿਕਟ ਹੀ ਲੈ ਸਕੇ। ਵੈਂਕਟੇਸ਼ ਅਈਅਰ ਨੂੰ ਆਲ ਰਾਊਂਡ ਪਲੇਇੰਗ-11 ‘ਚ ਸ਼ਾਮਲ ਕੀਤਾ ਗਿਆ ਸੀ ਪਰ ਕਪਤਾਨ ਕੇਐੱਲ ਰਾਹੁਲ ਨੇ ਉਨ੍ਹਾਂ ਨੂੰ 1 ਓਵਰ ਵੀ ਨਹੀਂ ਕਰਵਾਇਆ।
ਕੇਐਲ ਰਾਹੁਲ ਨੇ ਕਪਤਾਨੀ ’ਚ ਬਣਾਇਆ ਰਿਕਾਰਡ
ਕੇਐਲ ਰਾਹੁਲ ਪਹਿਲੀ ਵਾਰ 50 ਓਵਰਾਂ ਦੇ ਫਾਰਮੈਟ ਵਿੱਚ ਟੀਮ ਇੰਡੀਆ ਦੀ ਕਮਾਨ ਸੰਭਾਲ ਰਹੇ ਹਨ। ਰੋਹਿਤ ਸ਼ਰਮਾ ਦੀ ਸੱਟ ਤੋਂ ਬਾਅਦ ਉਸ ਨੂੰ ਵਨਡੇ ਟੀਮ ਦਾ ਕਪਤਾਨ ਬਣਾਇਆ ਗਿਆ ਹੈ। ਰਾਹੁਲ ਵਨਡੇ ‘ਚ ਕਪਤਾਨੀ ਕਰਨ ਵਾਲੇ ਭਾਰਤ ਦੇ 26ਵੇਂ ਖਿਡਾਰੀ ਹਨ। ਇਸ ਦੇ ਨਾਲ ਹੀ ਕੇਐੱਲ (39) ਭਾਰਤ ਦਾ ਦੂਜਾ ਖਿਡਾਰੀ ਬਣ ਗਿਆ ਹੈ, ਜੋ ਪਹਿਲੇ 50 ਵਨਡੇ ਖੇਡੇ ਬਿਨਾਂ ਟੀਮ ਦੀ ਅਗਵਾਈ ਕਰ ਰਿਹਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ