ਬੋਪੰਨਾ ਅਤੇ ਸਾਨੀਆ ਮਿਰਜ਼ਾ ਨੂੰ ਡਬਲਜ਼ ਮੈਚ ’ਚ ਮਿਲੀ ਹਾਰੇ (Bopanna & Sania Mirza )
ਮੈਲਬੌਰਨ (ਏਜੰਸੀ)। ਭਾਰਤ ਦੇ ਰੋਹਨ ਬੋਪੰਨਾ ਤੇ ਸਾਨੀਆ ਮਿਰਜਾ (Bopanna & Sania Mirza ) ਨੂੰ ਆਸਟਰੇਲੀਆਂ ਓਪਨ ’ਚ ਬੁੱਧਵਾਰ ਨੂੰ ਡਬਲਜ਼ ਦੇ ਪਹਿਲਾ ਗੇੜ ’ਚ ਹਾਰ ਦਾ ਸਾਹਮਣਾ ਕਰਨਾ ਪਿਆ। ਇੰਡੋ-ਫਰੈਂਚ ਪੁਰਸ਼ ਡਬਲ ਜੋੜੀ ਬੋਪੰਨਾ ਤੇ ਐਡਵਰਨ ਰੋਜਰ ਵੈਸੇਲਿਨ ਨੂੰ ਕਿਆ ਏਰੀਨਾ ਤੋਂ ਇੱਕ ਘੰਟੇ 48 ਮਿੰਟਾਂ ’ਚ ਵਾਈਲਡ ਕਾਰਨ ਰਾਹੀਂ ਐਂਟਰ ਕਰਨ ਵਾਲੇ ਕ੍ਰਿਸਟੋਫਰ ਰੰਗਕਟ ਤੇ ਟ੍ਰੀਟ ਦੀ ਜੋੜੀ ਤੋਂ 3-6, 7-6 (2), 3-6 ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਦੇ ਉੱਚ ਰੈਂਕਿੰਗ ਵਾਲੇ ਡਬਲਜ਼ ਬੋਪੰਨਾ ਨੇ ਏਟੀਪੀ 250 ਏਡੀਲੇਡ ਇੰਟਰਨੈਸ਼ਨਲ ਖਿਤਾਬ ਜਿੱਤ ਕੇ ਟੂਰਨਾਮੈਂਟ ’ਚ ਐਂਟਰ ਕੀਤਾ ਸੀ।
ਸਾਨੀਆ ਮਿਰਜਾ ਦੋਵੇਂ ਗਰੈਂਡ ਸਲੇਮ ’ਚ ਹਾਲੇ ਵੀ ਬਣੀ ਹੋਈ ਹੈ
ਮਹਿਲਾ ਡਬਲਜ਼ ’ਚ ਭਾਰਤੀ ਟੈਨਿਸ ਖਿਡਾਰਨ ਸਾਨੀਆ ਮਿਰਜਾ ਨੇ ਯੂਕ੍ਰੇਨ ਦੀ ਨਦੀਆ ਕੇਚਿਨੋਕ ਨਦੀਆ ਵਿਕਟੋਰੀਵਨਾ ਦੇ ਨਾਲ ਮਿਲ ਕੇ ਜੋੜੀ ਬਣਾਈ ਸੀ. ਉਨਾਂ ਨੂੰ ਪਹਿਲੇ ਗੇੜ ’ਚ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ-ਯੂਕ੍ਰੇਨ ਦੀ ਜੋੜੀ ਕਾਜਾ ਜੁਵਾਨ ਤੇ ਤਮਾਰਾ ਜਿਦਾਨਸੇਕ ਦੀ ਸਲੋਵੇਨਿਆਈ ਜੋੜੀ ਖਿਲਾਫ ਸ਼ੁਰੂਆਤੀ ਮੈਚ ’ਚ 4-6, 6-7 (5) ਨਾਲ ਹਾਰ ਗਈ।
ਰੋਹਨ ਬੋਪੰਨਾ ਤੇ ਸਾਨੀਆ ਮਿਰਜਾ ਦੋਵੇਂ ਗਰੈਂਡ ਸਲੇਮ ’ਚ ਹਾਲੇ ਵੀ ਬਣੇ ਹੋਏ ਹਨ। ਉਨਾਂ ਸਾਂਝੇ ਡਬਲਜ਼ ’ਚ ਹਿੱਸਾ ਲੈਣਾ ਹੈ। ਜਿਕਰਯੋਗ ਹੈ ਕਿ ਸਾਨੀਆ ਮਿਰਜਾ ਨੇ ਅਮਰੀਕਾ ਦੇ ਰਾਜੀਵ ਰਾਮ ਦੇ ਨਾਲ ਜੋੜੀ ਬਣਾਈ ਹੈ। ਉਹ 20 ਜਨਵਰੀ ਨੂੰ ਆਪਣਾ ਅਭਿਆਨ ਸ਼ੁਰੂ ਕਰਨਗੇ, ਜਦੋਂਕਿ ਬੋਪੰਨਾ ਨੇ ਕ੍ਰੋਏਸ਼ੀਆ ਦੀ ਦਰੀਜਾ ਜੁਰਕਾ ਸ਼ਰਾਈਬਰ ਨਾਲ ਜੋੜੀ ਬਣਾਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ