ਸਰੀਰ ਲਈ ਬਹੁਤ ਫਾਇਦੇਮੰਦ ਹੈ ਸ਼ੁੱਧ ਦੇਸੀ ਘਿਓ (Ghee)
ਸਰਦੀ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਦੇਸੀ ਘਿਓ (Ghee) ਦੀ ਲਾਗਤ ਵਧ ਜਾਂਦੀ ਹੈ । ਸਰ੍ਹੋਂ ਦਾ ਸਾਗ (Mustard greens) ਤੇ ਮੱਕੀ ਦੀ ਰੋਟੀ ਪੰਜਾਬੀਆਂ ਦੀ ਮੁੱਖ ਖੁਰਾਕ ਹਨ। ਸਾਗ ਖਾਣ ਦਾ ਆਨੰਦ ਲੈਣ ਲਈ ਦੇਸੀ ਘਿਓ ਦਾ ਹੋਣਾ ਬੜਾ ਲਾਜ਼ਮੀ ਹੈ। ਬਹੁਤੇ ਲੋਕ ਆਪਣੀ ਖੁਰਾਕ ਵਿਚ ਦੇਸੀ ਘਿਓ ਦੀ ਵਰਤੋਂ ਇਸ ਲਈ ਨਹੀਂ ਕਰਦੇ ਕਿਉਂਕਿ ਉਹ ਸੋਚਦੇ ਹਨ ਕਿ ਦੇਸੀ ਘਿਓ ਮੋਟਾਪਾ ਪੈਦਾ ਕਰੇਗਾ। ਇਸ ਤਰ੍ਹਾਂ ਦੀ ਕੋਈ ਗੱਲ ਨਹੀਂ , ਲੋੜ ਅਨੁਸਾਰ ਸਾਡੇ ਸਰੀਰ ਨੂੰ ਹਰੇਕ ਚੀਜ਼ ਦੀ ਜ਼ਰੂਰਤ ਪੈਂਦੀ ਹੈ ਲੋੜ ਤੋਂ ਵੱਧ ਹਰੇਕ ਚੀਜ਼ ਹੀ ਸਰੀਰ ਲਈ ਹਾਨੀਕਾਰਕ ਹੈ।
ਸ਼ੁੱਧ ਦੇਸੀ ਘਿਓ
1) ਦੇਸੀ ਘਿਓ (Ghee) ਨਾਲ ਹਫਤੇ ਵਿੱਚ ਇੱਕ ਜਾਂ ਦੋ ਵਾਰ ਮਾਲਿਸ਼ ਜ਼ਰੂਰ ਕਰੋ ਜਿਸ ਨਾਲ ਤੁਹਾਡੀ ਚਮੜੀ ਸਰਦੀ ਵਿਚ ਤਰੋ-ਤਾਜ਼ਾ ਰਹਿੰਦੀ ਹੈ।
2) ਸ਼ੁੱਧ ਗਾਂ ਦੇ ਦੇਸੀ ਘਿਓ ਦੀਆਂ ਇੱਕ-ਦੋ ਬੂੰਦਾਂ ਨੱਕ ਵਿਚ ਪਾਉਣ ਨਾਲ ਯਾਦਦਾਸ਼ਤ ਤੇਜ਼ ਹੋਣਾ,ਸਿਰਦਰਦ ਖ਼ਤਮ ਹੋਣਾ , ਮਾਈਗ੍ਰੇਨ ਅਤੇ ਹੋਰ ਕਾਫ਼ੀ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ
3) ਸ਼ੁੱਧ ਦੇਸੀ ਘਿਓ ਸਾਡੀਆਂ ਹੱਡੀਆਂ ਦੇ ਤਾਕਤਵਰ ਲਈ ਵੀ ਬਹੁਤ ਜ਼ਰੂਰੀ ਹੈ ।
4) ਕਹਾਵਤ ਹੈ ਬੰਦਾ ਪੈਸੇ ਦਾ ਕਮਜ਼ੋਰ ਹੋਵੇ ਤਾਂ ਚੱਲ ਜਾਂਦੈ ਪਰ ਸਰੀਰ ਦਾ ਕਮਜ਼ੋਰ ਹੋਵੇ ਤਾਂ ਨਹੀਂ ਚਲਦਾ ਸਰੀਰ ਨੂੰ ਤਾਕਤਵਰ ਲਈ ਸ਼ੁੱਧ ਦੇਸੀ ਘਿਓ ਬਹੁਤ ਜ਼ਰੂਰੀ ਹੈ।
5) ਗਰਭ ਅਵਸਥਾ ਵਿੱਚ ਮਾਂ ਲਈ ਦੇਸੀ ਘਿਓ (Ghee) ਬੱਚੇ ਦੀ ਤੰਦਰੁਸਤੀ ਲਈ ਬਹੁਤ ਲਾਜ਼ਮੀ ਹੈ ।
6) ਸਾਡੇ ਭੋਜਨ ਨੂੰ ਸੁਆਦੀ ਬਣਾਉਣ ਲਈ ਦੇਸੀ ਘਿਓ ਦੀ ਵਰਤੋਂ ਲਾਹੇਵੰਦ ਹੈ।
7) ਸਿਰ ਤੇ ਦੇਸੀ ਘਿਓ ਦੀ ਮਾਲਿਸ਼ ਕਰਨ ਨਾਲ ਵਾਲਾਂ ਦਾ ਝੜਨਾ ਅਤੇ ਵਾਲਾਂ ਦਾ ਡਿੱਗਣਾ ਖਤਮ ਹੁੰਦਾ ਹੈ।
8) ਰੋਜ਼ਾਨਾ ਮਜ਼ਦੂਰੀ ਦਾ ਕੰਮ ਕਰਨ ਵਾਲੇ ਅਤੇ ਦਿਮਾਗ ਦੀ ਵਰਤੋਂ ਕਰਨ ਵਾਲੇ ਮਨੁੱਖ ਲਈ ਵੀ ਦੇਸੀ ਘਿਓ ਬਹੁਤ ਲਾਜ਼ਮੀ ਹੈ।
ਪਹਿਲੇ ਸਮੇਂ ਵਿੱਚ ਲੋਕ ਪਾਈਆ-ਪਾਈਆ ਦੇਸੀ ਘਿਓ (Ghee) ਪੀ ਕੇ ਹਲ ਵਾਹੁੰਦੇ, ਖੇਤੀ ਕਰਦੇ, ਹੱਥੀਂ ਕੰਮ ਕਰਦੇ ਸਨ। ਪਰ ਅੱਜ ਆਧੁਨਿਕੀਕਰਨ ਦੀ ਦੁਨੀਆਂ ਵਿਚ ਫਾਸਟ ਫੂਡ ਨੇ ਦੇਸੀ ਖੁਰਾਕਾਂ ਤੋਂ ਬੱਚਿਆਂ ਨੂੰ ਦੂਰ ਕਰ ਦਿੱਤਾ ਹੈ ਬਰਗਰ, ਪੀਜ਼ਾ, ਕੁਲਚਾ ,ਟਿੱਕੀ, ਡਬਲਰੋਟੀ ਕੁਰਕਰਿਆਂ ਆਦਿ ਨੇ ਬੱਚਿਆਂ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ ਹੈ।
ਜਿਸ ਕਾਰਨ ਬੱਚਿਆਂ ਵਿੱਚ ਅਨੇਕਾਂ ਘਾਟਾਂ ਰੋਗ ਪੈਦਾ ਹੋਏ ਹਨ ਆਓ ਆਪਣੇ ਬੱਚਿਆਂ ਨੂੰ ਅਤੇ ਆਪ ਸ਼ੁੱਧ ਦੇਸੀ ਘਿਓ ਵੱਲ ਪ੍ਰੇਰਿਤ ਕਰੀਏ। ਪੁਰਾਣੀਆਂ ਖੁਰਾਕਾਂ ਦੀਆਂ ਗੱਲਾਂ ਬੱਚਿਆਂ ਨੂੰ ਚੁੱਲ੍ਹੇ ਦੀ ਰੋਟੀ, ਲੱਸੀ ਘਿਉ ਅਤੇ ਘਰੇਲੂ ਖਾਣ-ਪੀਣ ਦੀਆਂ ਵਸਤਾਂ ਵੱਲ ਪ੍ਰੇਰਿਤ ਕਰ ਸਕਦੀਆਂ ਹਨ।
ਅਮਨਦੀਪ ਸ਼ਰਮਾ, ਗੁਰਨੇ ਕਲਾਂ,
ਮਾਨਸਾ। ਮੋ: 70098-68140
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ