ਕੜਾਕੇ ਦੀ ਠੰਢ ਨੂੰ ਦੇਖਦਿਆਂ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਬੇਸਹਾਰਾ ਪਸ਼ੂਆਂ ਨੂੰ ਪਾਇਆ ਗੁੜ
(ਸੁਰੇਸ਼ ਗਰਗ) ਸ੍ਰੀ ਮੁਕਤਸਰ ਸਾਹਿਬ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ ਜਾ ਰਹੇ 135 ਮਾਨਵਤਾ ਭਲਾਈ ਦੇ ਕੰਮਾਂ ਦੇ ਤਹਿਤ (Dera Sacha Sauda Followers) ਡੇਰਾ ਸੱਚਾ ਸੌਦਾ ਸ਼ਰਧਾਲੂ ਹਰ ਮੌਸਮ ਅਤੇ ਹਰ ਖੁਸ਼ੀ ਦੇ ਮੌਕੇ ਮਾਨਵਤਾ ਭਲਾਈ ਦੇ ਕੰਮ ਕਰਨਾ ਨਹੀਂ ਭੁੱਲਦੇ। ਇਸ ਲੜੀ ਦੇ ਤਹਿਤ ਬਲਾਕ ਸ੍ਰੀ ਮੁਕਤਸਰ ਸਾਹਿਬ ਦੇ ਜੋਨ ਨੰ: 3 ਦੇ ਸੇਵਾਦਾਰਾਂ ਨੇ ਕੜਾਕੇ ਦੀ ਠੰਢ ਨੂੰ ਦੇਖਦਿਆਂ ਸ਼ਹਿਰ ’ਚ ਘੁੰਮ ਰਹੀਆਂ ਬੇਸਹਾਰਾ ਗਊਆਂ ਨੂੰ ਗੁੜ ਪਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ 15 ਮੈਂਬਰ ਕੇਵਲ ਕ੍ਰਿਸ਼ਨ ਇੰਸਾਂ ਅਤੇ 15 ਮੈਂਬਰ ਸੁਸ਼ੀਲ ਇੰਸਾਂ ਗੋਰਾ ਨੇ ਦਸਿਆ ਕਿ ਸ਼ਹਿਰ ’ਚ ਬਹੁਤ ਸਾਰੀਆਂ ਬੇਸਹਾਰਾ ਗਊਆਂ ਠੰਢ ਨਾਲ ਮਰ ਰਹੀਆਂ ਹਨ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਚਾਹੀਦਾ ਹੈ ਕਿ ਇਨਾਂ ਅਵਾਰਾਂ ਪਸ਼ੂਆਂ ਦੀ ਸੰਭਾਲ ਕੀਤੀ ਜਾਵੇ ਪਰ ਪ੍ਰਸ਼ਾਸਨ ਦਾ ਇਨਾ ਵੱਲੋਂ ਧਿਆਨ ਹੀ ਨਹੀ।
ਅਵਾਰਾਂ ਪਸ਼ੂ ਦਿਨ ਰਾਤ ਠੰਡ ਵਿਚ ਖੜੇ ਰਹਿੰਦੇ ਹਨ ਤੇ ਰੁੜੀਆਂ ਤੇ ਕੁੜਾ ਕਰਕਟ ਖਾ ਕੇ ਗੁਜਾਰਾ ਕਰਦੇ ਰਹਿੰਦੇ ਹਨ। ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ (Dera Sacha Sauda Followers) ਨੇ ਪੂਜਨੀਕ ਗੁਰੂ ਜੀ ਦੀ ਸਿੱਖਿਆ ’ਤੇ ਚੱਲਦਿਆਂ ਬੇਸਹਾਰਾ ਗਊਆਂ ਨੂੰ ਠੰਢ ਦੋ ਬਚਾਉਣ ਲਈ ਗੁੜ ਪਾਇਆ ਜਾਵੇ। ਇਸ ਮੌਕੇ ਜੋਨ ਨੰਬਰ 3 ਦੇ ਭੰਗੀਦਾਸ ਸੰਜੀਵ ਗਰਗ ਇੰਸਾਂ, ਜਗਜੀਤ ਸਿੰਘ ਇੰਸਾਂ, ਰਾਜ ਕੁਮਾਰ ਇੰਸਾਂ, ਦੀਪਾ ਇੰਸਾਂ, ਸਾਜਨ ਇੰਸਾਂ, ਰਾਜੀਵ ਗੁਪਤਾ ਇੰਸਾਂ, ਬੱਗਾ ਸਿੰਘ ਇੰਸਾਂ, ਲਾਲਾ ਰਾਮ ਇੰਸਾਂ, ਪੂੱਪ ਇੰਸਾਂ, ਸੁਰਿੰਦਰ ਇੰਸਾਂ, ਪ੍ਰਿੰਸ ਇੰਸਾਂ, ਰਾਜਿੰਦਰ ਖੁਰਾਣਾ ਇੰਸਾਂ, ਗੁਰਦੀਪ ਸਿੰਘ ਇੰਸਾਂ, ਤਰਸੇਮ ਇੰਸਾਂ, ਪਵਨ ਇੰਸਾਂ, ਬਲਦੇਵ ਇੰਸਾਂ ਅਤੇ ਛਿੰਦੂ ਇੰਸਾਂ ਆਦਿ ਨੇ ਸੇਵਾ ਕੀਤੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ