ਸੋਨਾ 47,005 ਰੁਪਏ ਤੇ ਚਾਂਦੀ 61,005 ਰੁਪਏ
(ਏਜੰਸੀ) ਮੁੰਬਈ। ਭਾਰਤੀ ਸ਼ਰਾਫਾ ਬਾਜ਼ਾਰ ’ਚ ਸੋਨਾ-ਚਾਂਦੀ ਦੀਆਂ ਕੀਮਤਾਂ ’ਚ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਸੋਨੇ ਦੀਆਂ ਕੀਮਤਾਂ ’ਚ ਸ਼ੁੱਕਰਵਾਰ ਨੂੰ ਵਾਧਾ ਹੋਇਆ ਹੈ ਨਾਲ ਹੀ ਚਾਂਦੀ ਦੇ ਭਾਅ ਵਧੇ ਹਨ। ਦਿੱਲੀ ਸ਼ਰਾਫਾ ਬਜ਼ਾਰ ’ਚ ਸੋਨੇ ਦੀ ਕੀਮਤ 93 ਰੁਪਏ ਦਰਜ ਕੀਤੀ ਗਈ ਹੈ ਤੇ ਚਾਂਦੀ ਦੀਆਂ ਕੀਮਤਾਂ ’ਚ 59 ਰੁਪਏ ਦਾ ਵਾਧਾ ਦਰਜ ਗਿਆ ਹੈ।
Gold and Silver Prices
ਇਸ ਦੇ ਨਾਲ ਹੀ ਦਿੱਲੀ ਦੇ ਸ਼ਰਾਫਾ ਬਜ਼ਾਰ ’ਚ ਸ਼ੁੱਕਰਵਾਰ ਨੂੰ ਸੋਨੇ ਦੀਆਂ ਕੀਮਤਾਂ 93 ਰੁਪਏ ਪ੍ਰਤੀ 10 ਗ੍ਰਾਮ ਦੀ ਤੇਜ਼ੀ ਨਾਲ 47,005 ਰੁਪਏ ਪ੍ਰਤੀ 10 ਗ੍ਰਾਮ ’ਤੇ ਬੰਦ ਹੋਏ। ਪਿਛਲੇ ਕਾਰੋਬਾਰੀ ਸੈਸ਼ਨ ਦੌਰਾਨ ਦਿੱਲੀ ਸ਼ਰਾਫਾ ਬਜ਼ਾਰ ’ਚ ਸੋਨਾ 46,912 ਰੁਪਏ ਪ੍ਰਤੀ 10 ਗ੍ਰਾਮ ’ਤੇ ਬੰਦ ਹੋਇਆ ਸੀ। es
ਇਸੇ ਤਰ੍ਹਾਂ ਚਾਂਦੀ ਦੀਆਂ ਕੀਮਤਾਂ ’ਚ 59 ਰੁਪਏ ਦੀ ਤੇਜ਼ੀ ਤੋਂ ਬਾਅਦ 61,005 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਬੰਦ ਹੋਈ। ਪਿਛਲੇ ਕਾਰੋਬਾਰੀ ਸ਼ੈਸਨ ਦੌਰਾਨ ਦਿੱਲੀ ਸ਼ਰਾਫਾ ਬਜ਼ਾਰ ’ਚ ਚਾਂਦੀ 60,946 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਬੰਦ ਹੋਈ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ