ਮਾਇਆ ਕੌਰ ਇੰਸਾਂ ਬਣੇ ਬਲਾਕ ਸੁਨਾਮ ਦੇ 22ਵੇਂ ਸਰੀਰਦਾਨੀ

Body Donation Sachkahoon

 ਮੈਡਮ ਬਾਜਵਾ ਅਤੇ ਸੁਖਵਿੰਦਰ ਬਬਲਾ ਨੇ ਹਰੀ ਝੰਡੀ ਦਿਖਾ ਕੇ ਐਂਬੂਲੈਂਸ ਨੂੰ ਕੀਤਾ ਰਵਾਨਾ

(ਰਮ ਥਿੰਦ/ਖੁਸਪ੍ਰੀਤ ਜੋਸ਼ਨ) ਸੁਨਾਮ ਊਧਮ ਸਿੰਘ ਵਾਲਾ। ਜਿੱਥੇ ਕੋਈ ਅੱਜ ਦੇ ਸਮੇਂ ਵਿੱਚ ਕਿਸੇ ਦੀ ਸਾਰ ਨਹੀਂ ਲੈਂਦਾ ਉੱਥੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਆਏ ਦਿਨ ਮਾਨਵਤਾ ਭਲਾਈ ਦੇ ਕੰਮ ਕਰਕੇ ਸਮਾਜ ਵਿੱਚ ਆਪਣੀ ਵੱਖਰੀ ਹੀ ਪਛਾਣ ਬਣਾਈ ਹੋਈ ਹੈ। ਇਸੇ ਲੜੀ ਤਹਿਤ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚਲਦਿਆਂ ਅੱਜ ਸੁਨਾਮ ਬਲਾਕ ਦੀ ਇੱਕ ਡੇਰਾ ਸ਼ਰਧਾਲੂ ਦੇ ਦੇਹਾਂਤ ਤੋਂ ਬਾਅਦ ਉਸ ਵੱਲੋਂ ਕੀਤੇ ਗਏ ਪ੍ਰਣ ਨੂੰ ਪੂਰਾ ਕਰਦਿਆਂ, ਉਸ ਦੇ ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ। ਇਸ ਮੌਕੇ 45 ਮੈਂਬਰ ਬਲਦੇਵ ਕਿ੍ਰਸ਼ਨ ਇੰਸਾਂ, 25 ਮੈਂਬਰ ਰਾਜੇਸ ਬਿੱਟੂ ਇੰਸਾਂ ਅਤੇ ਬਲਾਕ ਭੰਗੀਦਾਸ ਛਹਿਬਰ ਸਿੰਘ ਇੰਸਾਂ ਨੇ ਦੱਸਿਆ ਕਿ ਮਾਤਾ ਮਾਇਆ ਕੌਰ ਇੰਸਾਂ (57) ਵਾਸੀ ਪਿੰਡ ਤੁੰਗਾਂ ਬਲਾਕ ਸੁਨਾਮ ਅੱਜ ਅਚਾਨਕ ਆਪਣੀ ਸੁਆਸਾਂ ਰੂਪੀ ਪੂੰਜੀ ਪੂਰੀ ਕਰਕੇ ਕੁੱਲ ਮਾਲਕ ਦੇ ਚਰਨਾਂ ’ਚ ਜਾ ਬਿਰਾਜੇ ਹਨ।

ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰ ਪਤੀ ਟਹਿਲ ਸਿੰਘ ਇੰਸਾਂ, ਬੇਟੇ ਗੁਰਜੰਟ ਸਿੰਘ ਇੰਸਾਂ 15 ਮੈਂਬਰ, ਹਰਮੇਸ਼ ਸਿੰਘ ਇੰਸਾਂ, ਬੇਟੀਆਂ ਕਿਰਨਪਾਲ ਕੌਰ ਇੰਸਾਂ ਅਤੇ ਬੇਅੰਤ ਕੌਰ ਇੰਸਾਂ ਨੇ ਉਨ੍ਹਾਂ ਦੀ ਅੰਤਿਮ ਇੱਛਾ ਅਨੁਸਾਰ ਮ੍ਰਿਤਕ ਦੇਹ ਨੂੰ ਜੀ.ਐੱਸ ਮੈਡੀਕਲ ਕਾਲਜ ਐਂਡ ਹਸਪਤਾਲ ਪਿਲਖੁਵਾ ਜਿਲ੍ਹਾ ਹਾਪਰ (ਯੂ.ਪੀ) ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ। ਇਸ ਮੌਕੇ ਬੇਨਤੀ ਅਰਦਾਸ ਬੋਲਣ ਤੋਂ ਬਾਅਦ ਅਰਥੀ ਨੂੰ ਬੇਟੀਆਂ ਵੱਲੋਂ ਮੋਢਾ ਦਿੱਤਾ ਗਿਆ ਸਰੀਰਦਾਨੀ ਮਾਇਆ ਕੌਰ ਇੰਸਾਂ ਅਮਰ ਰਹੇ ਦੇ ਆਕਾਸ ਗੁੰਜਾਊ ਨਾਅਰਿਆਂ ਨਾਲ ਮਿ੍ਰਤਕ ਦੇਹ ਨੂੰ ਉਨ੍ਹਾਂ ਦੇ ਨਿਵਾਸ ਸਥਾਨ ਤੋਂ ਕਾਫ਼ਲੇ ਦੇ ਰੂਪ ‘ਚ ਅੰਤਿਮ ਵਿਦਾਇਗੀ ਦਿੱਤੀ। ਇਸ ਸਮੇਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮਾਤਾ ਮਾਇਆ ਕੌਰ ਇੰਸਾਂ ਹਮੇਸ਼ਾ ਪੂਜਨੀਕ ਗੁਰੂ ਜੀ ਦੀ ਸਿੱਖਿਆ ‘ਤੇ ’ਚੱਲਦਿਆਂ ਮਾਨਵਤਾ ਦੀ ਸੇਵਾ ਵਿੱਚ ਲੀਨ ਰਹਿੰਦੇ ਸਨ। ਅੱਜ ਮਾਤਾ ਮਾਇਆ ਕੌਰ ਇੰਸਾਂ ਪਿੰਡ ਤੂੰਗਾਂ ਦੇ ਦੂਸਰੇ ਅਤੇ ਬਲਾਕ ਸੁਨਾਮ ਦੇ 22ਵੇਂ ਸਰੀਰਦਾਨੀ ਬਣੇ ਹਨ।

ਇਸ ਮੌਕੇ ਹਲਕਾ ਸੁਨਾਮ ਕਾਂਗਰਸ ਦੇ ਇੰਚਾਰਜ ਮੈਡਮ ਦਾਮਨ ਥਿੰਦ ਬਾਜਵਾ, ਸ੍ਰੀ ਸਤਪਾਲ ਸ਼ਰਮਾ ਡੀਐੱਸਪੀ ਸੰਗਰੂਰ ਅਤੇ ਫਾਰਮੇਸੀ ਅਫਸਰ ਸੁਖਵਿੰਦਰ ਬਬਲਾ ਨੇ ਪਹੁੰਚ ਕੇ ਪਰਿਵਾਰ ਨਾਲ ਦੁਖ ਸਾਂਝਾ ਕੀਤਾ ਅਤੇ ਐਂਬੂਲੈਂਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ 45 ਮੈਂਬਰ ਬਲਦੇਵ ਕ੍ਰਿਸ਼ਨਾ ਇੰਸਾਂ, 25 ਮੈਂਬਰ ਰਾਜੇਸ਼ ਬਿੱਟੂ ਇੰਸਾਂ, 25 ਮੈਂਬਰ ਅਮਰਿੰਦਰ ਬੱਬੀ ਇੰਸਾਂ, ਬਲਾਕ ਭੰਗੀਦਾਸ ਛਹਿਬਰ ਸਿੰਘ ਇੰਸਾਂ, ਸੇਵਾਦਾਰ ਕਿ੍ਰਸ਼ਨ ਇੰਸਾਂ, ਗੁਲਜਾਰ ਇੰਸਾਂ ਸ਼ਹਿਰੀ ਭੰਗੀਦਾਸ, ਸਾਰੇ ਪੰਦਰਾਂ ਮੈਂਬਰ, ਸੁਜਾਨ ਭੈਣਾਂ, ਪਿੰਡਾਂ ਦੇ ਭੰਗੀਦਾਸ ਵੀਰ, ਵੱਖ-ਵੱਖ ਸੰਮਤੀਆਂ ਦੇ ਜ਼ਿੰਮੇਵਾਰ ਵੀਰ ਅਤੇ ਵੱਡੀ ਗਿਣਤੀ ਵਿਚ ਸਾਧ-ਸੰਗਤ, ਰਿਸ਼ਤੇਦਾਰ, ਸਾਕ ਸੰਬੰਧੀਆਂ ਸਮੇਤ ਸ਼ਾਹ ਸਤਨਾਮ ਜੀ ਗਰੀਨ ਫੋਰਸ ਵੈੱਲਫੇਅਰ ਫੋਰਸ ਵਿੰਗ ਦੇ ਭੈਣ ਭਾਈ ਸੇਵਾਦਾਰ ਮੌਜੂਦ ਸਨ।

ਮਨੁੱਖਤਾ ਦੇ ਭਲੇ ਲਈ ਸਰੀਰਦਾਨ ਤੋਂ ਵੱਡਾ ਕੋਈ ਦਾਨ ਨਹੀਂ : ਮੈਡਮ ਬਾਜਵਾ

ਇਸ ਮੌਕੇ ਮੈਡਮ ਦਾਮਨ ਥਿੰਦ ਬਾਜਵਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਬਹੁਤ ਵੱਡਾ ਉਪਰਾਲਾ ਹੈ ਅਤੇ ਉਹ ਇਸ ਪਰਿਵਾਰ ਨੂੰ ਸਲਾਮ ਕਰਦੇ ਹਨ, ਜਿਨ੍ਹਾਂ ਨੇ ਡੇਰਾ ਸੱਚਾ ਸੌਦਾ ਦੀ ਪ੍ਰੇਰਨਾ ਸਦਕਾ ਇਹ ਐਨਾ ਵੱਡਾ ਫੈਸਲਾ ਲਿਆ ਹੈ ਜੋ ਕਿ ਮਨੁੱਖਤਾ ਦੀ ਤਰੱਕੀ ਲਈ ਹੈ ਕਿਉਂੁਂਕਿ ਲੰਮੇ ਸਮੇਂ ਤੋਂ ਸਾਇੰਸ ਨੂੰ ਖੋਜਾਂ ਕਰਨ ਲਈ ਮਨੁੱਖੀ ਸਰੀਰ ਦੀ ਲੋੜ ਹੁੰਦੀ ਹੈ ਇਸ ਪਰਿਵਾਰ ਵੱਲੋਂ ਬਹੁਤ ਵੱਡਾ ਦਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਡੇਰਾ ਸੱਚਾ ਸੌਦਾ ਸੰਸਥਾ ਦੀ ਪ੍ਰੇਰਨਾ ਅਤੇ ਪਰਿਵਾਰ ਵੱਲੋਂ ਕੀਤੇ ਗਏ ਇਸ ਕਾਰਜ ਦੀ ਸ਼ਲਾਘਾ ਕਰਦੇ ਹਨ ਅਤੇ ਮਨੁੱਖਤਾ ਦੇ ਭਲੇ ਲਈ ਸਰੀਰਦਾਨ ਕਰਨ ਲਈ ਉਹ ਪਰਿਵਾਰ ਦਾ ਧੰਨਵਾਦ ਵੀ ਕਰਦੇ ਹਨ।

ਫਾਰਮੇਸੀ ਅਫਸਰ ਸੁਖਵਿੰਦਰ ਬਬਲਾ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਸਰੀਰਦਾਨ ਤੋਂ ਵੱਡਾ ਕੋਈ ਦਾਨ ਨਹੀਂ ਹੈ। ਉਨ੍ਹਾਂ ਕਿਹਾ ਕਿ ਜਿਉਂਦੇ ਜੀਅ ਤਾਂ ਬਹੁਤ ਵਿਅਕਤੀ ਹੁੰਦੇ ਹਨ, ਜੋ ਮਾਨਵਤਾ ਭਲਾਈ ਅਤੇ ਮਨੁੱਖਤਾ ਲਈ ਕੰਮ ਕਰਦੇ ਹੋਣ, ਪਰ ਬਹੁਤ ਥੋੜ੍ਹੇ ਵਿਅਕਤੀ ਹੁੰਦੇ ਹਨ ਜੋ ਕਿ ਇਸ ਦੁਨੀਆਂ ਤੋਂ ਜਾਣ ਤੋਂ ਬਾਅਦ ਵੀ ਆਪਣਾ ਸਰੀਰ ਸਮਾਜ ਸੇਵਾ ਦੇ ਲੇਖੇ ਲਾ ਦਿੰਦੇ ਹਨ। ਉਨ੍ਹਾਂ ਇਸ ਨਵੇਕਲੇ ਅਤੇ ਮਹਾਨ ਉਪਰਾਲੇ ਲਈ ਡੇਰਾ ਸੱਚਾ ਸੌਦਾ ਦੀ ਸੰਸਥਾ ਅਤੇ ਪਰਿਵਾਰ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਕਿਹਾ ਕਿ ਉਹ ਹਰ ਸਮੇਂ ਇਸ ਪਰਿਵਾਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ