ਨਵ ਜੰਮੀਆਂ ਧੀਆਂ ਨੂੰ ਸਨਮਾਨਿਤ ਕਰਕੇ ਗੁਰਤੀਰਥ ਨਰਸਿੰਗ ਹੋਮ ਨੇ ਮਨਾਇਆ ਲੋਹੜੀ ਦਾ ਤਿਉਹਾਰ

Celebrate Lohri Festival
ਅਮਲੋਹ : ਗੁਰਤੀਰਥ ਨਰਸਿੰਗ ਹੋਮ ਵਿਖੇ ਡਾਕਟਰ ਤੀਰਥ ਬਾਲਾ ਸਟਾਫ਼ ਮੈਂਬਰਾਂ ਨਾਲ਼ ਨਵ ਜੰਮੀਆਂ ਧੀਆਂ ਨੂੰ ਗਿਫਟ ਭੇਂਟ ਕਰਕੇ ਸਨਮਾਨਿਤ ਕਰਦੇ ਹੋਏ। ਤਸਵੀਰ: ਅਨਿਲ ਲੁਟਾਵਾ

ਨਵ ਜੰਮੀਆਂ ਧੀਆਂ ਨੂੰ ਸਨਮਾਨਿਤ ਕਰਕੇ ਗੁਰਤੀਰਥ ਨਰਸਿੰਗ ਹੋਮ ਨੇ ਮਨਾਇਆ ਲੋਹੜੀ ਦਾ ਤਿਉਹਾਰ

(ਅਨਿਲ ਲੁਟਾਵਾ) ਅਮਲੋਹ। ਗੁਰਤੀਰਥ ਨਰਸਿੰਗ ਹੋਮ ਅਮਲੋਹ ਦੇ ਡਾਕਟਰ ਤੀਰਥ ਬਾਲਾ, ਡਾਕਟਰ ਗੁਰਸ਼ਰਨ ਸਿੰਘ ਤੇ ਸਟਾਫ਼ ਮੈਂਬਰਾਂ ਵਲੋਂ ਅੱਜ ਨਰਸਿੰਗ ਹੋਮ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ ਜਿਸ ਮੌਕੇ ਡਾਕਟਰ ਤੀਰਥ ਬਾਲਾ ਵੱਲੋਂ 2 ਦਰਜਨ ਦੇ ਕਰੀਬ ਨਵ ਜੰਮੀਆਂ ਧੀਆਂ ਤੇ ਉਨ੍ਹਾਂ ਨੂੰ ਜਨਮ ਦੇਣ ਵਾਲੀਆਂ ਮਾਤਾਵਾਂ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ਹੈ।

ਇਸ ਮੌਕੇ ਗੁਰਤੀਰਥ ਨਰਸਿੰਗ ਹੋਮ ਦੇ ਡਾਕਟਰ ਤੀਰਥ ਬਾਲਾ ਨੇ ਸਮਾਗਮ ਦੌਰਾਨ ਵੱਖ-ਵੱਖ ਪਿੰਡਾਂ ਤੋਂ ਆਏ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਸਮਾਜ ਦੇ ਹਰ ਖੇਤਰ ਵਿੱਚ ਵਿੱਚ ਲੜਕੀਆਂ ਲੜਕਿਆਂ ਨਾਲੋਂ ਤੇਜ਼ੀ ਨਾਲ ਅੱਗੇ ਵੱਧ ਰਹੀਆਂ ਹਨ ਜਿਸ ਕਾਰਨ ਸਾਨੂੰ ਸਾਰਿਆਂ ਨੂੰ ਲੜਕੀ ਤੇ ਲੜਕੇ ਵਿੱਚ ਕੋਈ ਭੇਦਭਾਵ ਨਹੀਂ ਕਰਨਾ ਚਾਹੀਦਾ ਹੈ।

Celebrate Lohri Festival
ਅਮਲੋਹ : ਗੁਰਤੀਰਥ ਨਰਸਿੰਗ ਹੋਮ ਵਿਖੇ ਡਾਕਟਰ ਤੀਰਥ ਬਾਲਾ ਸਟਾਫ਼ ਮੈਂਬਰਾਂ ਨਾਲ਼ ਨਵ ਜੰਮੀਆਂ ਧੀਆਂ ਨੂੰ ਗਿਫਟ ਭੇਂਟ ਕਰਕੇ ਸਨਮਾਨਿਤ ਕਰਦੇ ਹੋਏ। ਤਸਵੀਰ: ਅਨਿਲ ਲੁਟਾਵਾ

ਉਨ੍ਹਾਂ ਕਿਹਾ ਕਿ ਸਵੀਤਰੀ ਬਾਈ ਫੂਲੇ ਨੂੰ ਸਮਾਜ ਵਿੱਚ ਸਭ ਤੋਂ ਪਹਿਲਾਂ ਮਹਿਲਾ ਅਧਿਆਪਕ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ ਜਿਸ ਤੋਂ ਸੇਧ ਲੈਂਦਿਆਂ ਧੀਆਂ ਦੇ ਮਾਪਿਆਂ ਨੂੰ ਆਪਣੀਂ ਧੀਆਂ ਨੂੰ ਮੁੰਡਿਆਂ ਬਰਾਬਰ ਪੜ੍ਹਾ-ਲਿਖਾ ਕੇ ਬਰਾਬਰ ਮੌਕੇ ਪ੍ਰਦਾਨ ਕਰਨੇ ਚਾਹੀਦੇ ਹਨ।

ਇਸ ਮੌਕੇ ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਨਰਸਿੰਗ ਹੋਮ ਵਿੱਚ ਗਰਭਪਤੀ ਮਹਿਲਾਵਾਂ ਦਾ ਇਲਾਜ਼, ਅਪ੍ਰੇਸ਼ਨ, ਸਕੇਨ ਤੇ ਟੈਸਟ ਵਰਗੀਆਂ ਸਾਰੀਆਂ ਸਹੂਲਤਾਂ ਮੌਜੂਦ ਹਨ ਜਿਸ ਕਾਰਨ ਉਨ੍ਹਾਂ ਵੱਲੋਂ ਨਰਸਿੰਗ ਹੋਮ ਵਿੱਚ ਇਲਾਜ ਕਰਵਾਉਣ ਆਉਂਣ ਵਾਲਿਆਂ ਦਾ ਉੱਚ ਤਕਨੀਕ ਮਸ਼ੀਨਾਂ ਨਾਲ ਚੈੱਕਅਪ ਕਰਕੇ ਇਲਾਜ਼ ਕੀਤਾ ਜਾਂਦਾ ਹੈ ਅਤੇ ਜ਼ਰੂਰਤਮੰਦ ਲੋਕਾਂ ਨੂੰ ਟੈਸਟਾਂ ਵਿਚ ਰਿਆਇਤ ਦਿੱਤੀ ਜਾਂਦੀ ਹੈ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ