ਗਾਇਕ ਲਤਾ ਮੰਗੇਸ਼ਕਰ ਨੂੰ ਹੋਇਆ ਕੋਰੋਨਾ
(ਏਜੰਸੀ) ਮੁੰਬਈ। ਮਸ਼ਹੂਰ ਗਾਇਕਾ ਤੇ ਭਾਰਤ ਰਤਨ ਲਤਾ ਮੰਗੇਸ਼ਕਰ ਨੂੰ ਮੰਗਲਵਾਰ ਨੂੰ ਕੋਰੋਨਾ ਹੋ ਗਿਆ। ਪਰਿਵਾਰ ਮੈਂਬਰਾਂ ਅਨੁਸਾਰ ਲਤਾ ਮੰਗੇਸ਼ਕਰ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ ਆਉਣ ਤੋਂ ਬਾਅਦ ਉਨਾਂ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ’ਚ ਆਈਸੀਯੂ ’ਚ ਦਾਖਲ ਕਰਵਾਇਆ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਉਨਾਂ ’ਚੋਂ ਕੋਰੋਨਾ ਦੇ ਹਲਕੇ ਲੱਛਣ ਹਨ ਤੇ ਉਨਾਂ ਦੀ ਹਾਲਤ ਠੀਕ ਹੈ। ਪਰ ਉਮਰ ਵਧੇਰੇ ਹੋਣ ਕਾਰਨ ਉਨਾਂ ਦਾ ਆਈਸੀਯੂ ’ਚ ਇਲਾਜ ਕੀਤਾ ਜਾ ਰਿਹਾ ਹੈ।
ਦਿੱਲੀ ਸਰਕਾਰ ਹੋਮ ਆਈਸੋਲੇਸ਼ਨ ‘ਚ ਮਰੀਜ਼ਾਂ ਨੂੰ ਮੁਫਤ ਯੋਗਾ ਕਰਵਾਏਗੀ: ਕੇਜਰੀਵਾਲ
ਦਿੱਲੀ ਸਰਕਾਰ ਹੋਮ ਆਈਸੋਲੇਸ਼ਨ ਵਿੱਚ ਇਲਾਜ ਕਰਵਾ ਰਹੇ ਕੋਰੋਨਾ ਪੀੜਤ ਮਰੀਜ਼ਾਂ ਨੂੰ ਮੁਫਤ ਯੋਗਾ ਅਤੇ ਪ੍ਰਾਣਾਯਾਮ ਕਰਵਾਏਗੀ। ਮੰਗਲਵਾਰ ਨੂੰ ਇਸ ਦਾ ਐਲਾਨ ਕਰਦੇ ਹੋਏ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ‘ਦਿੱਲੀ ਦੀ ਯੋਗਸ਼ਾਲਾ’ ਪ੍ਰੋਗਰਾਮ ਦੇ ਤਹਿਤ ਘਰ ਬੈਠੇ ਕੋਰੋਨਾ ਮਰੀਜ਼ ਭਲਕੇ ਤੋਂ ਯੋਗਾ ਅਤੇ ਪ੍ਰਾਣਾਯਾਮ ਦੀਆਂ ਆਨਲਾਈਨ ਕਲਾਸਾਂ ਲੈ ਸਕਣਗੇ। ਉਨ੍ਹਾਂ ਕਿਹਾ ਕਿ ਸ਼ਾਇਦ ਪੂਰੀ ਦੁਨੀਆ ਵਿੱਚ ਪਹਿਲੀ ਵਾਰ ਕੋਈ ਸਰਕਾਰ ਘਰ ਵਿੱਚ ਆਈਸੋਲੇਸ਼ਨ ਵਿੱਚ ਇਲਾਜ ਕਰਵਾ ਰਹੇ ਕੋਰੋਨਾ ਮਰੀਜ਼ਾਂ ਲਈ ਇਸ ਤਰ੍ਹਾਂ ਦਾ ਪ੍ਰੋਗਰਾਮ ਕਰ ਰਹੀ ਹੈ।
ਯੋਗਾ ਅਤੇ ਪ੍ਰਾਣਾਯਾਮ ਕਰਨ ਨਾਲ ਵਿਅਕਤੀ ਵਿਚ ਇਮਿਊਨਿਟੀ ਵਧਦੀ ਹੈ
ਯੋਗਾ ਅਤੇ ਪ੍ਰਾਣਾਯਾਮ ਕਰਨ ਨਾਲ ਵਿਅਕਤੀ ਵਿਚ ਇਮਿਊਨਿਟੀ ਵਧਦੀ ਹੈ ਅਤੇ ਕੋਰੋਨਾ ਨਾਲ ਲੜਨ ਦੀ ਸਮਰੱਥਾ ਵਧਦੀ ਹੈ। ਸਵੇਰੇ 6 ਵਜੇ ਤੋਂ 11 ਵਜੇ ਅਤੇ ਸ਼ਾਮ 4 ਵਜੇ ਤੋਂ ਸ਼ਾਮ 7 ਵਜੇ ਤੱਕ ਇੱਕ-ਇੱਕ ਘੰਟੇ ਦੀਆਂ ਅੱਠ ਕਲਾਸਾਂ ਹੋਣਗੀਆਂ। ਇਹ ਲਿੰਕ ਅੱਜ ਕਰੋਨਾ ਦੇ ਮਰੀਜ਼ਾਂ ਨੂੰ ਭੇਜਿਆ ਜਾਵੇਗਾ ਅਤੇ ਉਸ ਲਿੰਕ ‘ਤੇ ਜਾ ਕੇ ਤੁਸੀਂ ਆਪਣੀ ਸਹੂਲਤ ਅਨੁਸਾਰ ਕਲਾਸ ਵਿੱਚ ਰਜਿਸਟਰ ਕਰ ਸਕਦੇ ਹੋ। 40 ਹਜ਼ਾਰ ਲੋਕ ਇੱਕੋ ਸਮੇਂ ਯੋਗਾ ਕਲਾਸਾਂ ਲਗਾ ਸਕਦੇ ਹਨ। ਇੱਕ ਕਲਾਸ ਵਿੱਚ ਸਿਰਫ਼ 15 ਮਰੀਜ਼ ਹੋਣਗੇ। ਇਹ ਕਲਾਸਾਂ ਕੱਲ੍ਹ ਤੋਂ ਸ਼ੁਰੂ ਹੋਣਗੀਆਂ।
ਉਨ੍ਹਾਂ ਕਿਹਾ ਕਿ ਅੱਜ ਅਸੀਂ ਉਨ੍ਹਾਂ ਲਈ ਇੱਕ ਸ਼ਾਨਦਾਰ ਪ੍ਰੋਗਰਾਮ ਲੈ ਕੇ ਆਏ ਹਾਂ ਜੋ ਹੋਮ ਆਈਸੋਲੇਸ਼ਨ ਵਿੱਚ ਹਨ। ਯੋਗਾ-ਪ੍ਰਾਣਾਯਾਮ ਦੁਆਰਾ ਇਮਿਊਨਿਟੀ ਬਹੁਤ ਵਧ ਜਾਂਦੀ ਹੈ। ਮੈਂ ਇਹ ਤਾਂ ਨਹੀਂ ਕਹਿੰਦਾ ਕਿ ਯੋਗਾ ਕਰੋਨਾ ਦੀ ਕਾਟ ਹੈ ਪਰ ਸਾਡੇ ਸਰੀਰ ਦੀ ਇਸ ਨਾਲ ਲੜਨ ਦੀ ਸਮਰੱਥਾ ਵਧਦੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ