ਏਸ਼ੀਅਨ ਪਾਵਰ ਲਿਫਟਿੰਗ ਚੈਂਪੀਅਨਸ਼ਿਪ ’ਚ ਗੁਰਜੋਤ ਅਰੋੜਾ ਇੰਸਾਂ ਨੇ ਜਿੱਤਿਆ ਸੋਨ ਤਮਗਾ
(ਸੁਨੀਲ ਵਰਮਾ) ਸਰਸਾ। ਤੁਰਕੀ ’ਚ ਹੋਈ ਏਸ਼ੀਅਨ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਦੇ ਸੀਨੀਅਰ ਵਰਗ ’ਚ ਸ਼ਾਹ ਸਤਿਨਾਮ ਜੀ ਬੁਆਇਜ਼ ਕਾਲਜ ਦੇ ਗੁਰਜੋਤ ਅਰੋੜਾ ਇੰਸਾਂ ਨੇ ਸੋਨ ਤਮਗਾ ਹਾਸਲ ਕਰਕੇ ਕਾਲਜ ਦੇ ਨਾਲ-ਨਾਲ ਜ਼ਿਲ੍ਹਾ, ਸੂਬਾ ਤੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ। ਗੁਰਜੋਤ ਨੇ 74 ਕਿੱਲੋਗ੍ਰਾਮ ਭਾਰ ਵਰਗ ’ਚ ਸਕਵਾਟ ’ਚ 270 ਕਿੱਲੋ ਭਾਰ ਚੁੱਕਿਆ। ਜਦੋਂਕਿ 165 ਕਿੱਲੋਗ੍ਰਾਮ ਭਾਰ ਵਰਗ ਦੇ ਨਾਲ ਬੇਂਚ ਪ੍ਰੈਸ ਲਗਾਈ। 275 ਕਿੱਲੋਗ੍ਰਾਮ ਭਾਰ ਡੇਡ ਲਿਫਟ ਚੁੱਕ ਕੇ ਸੋਨ ਤਮਗਾ ਹਾਸਲ ਕੀਤਾ।
ਗੁਰਜੋਤ ਅਰੋੜਾ ਦੀ ਸ਼ਾਨਦਾਰ ਸਫਲਤਾ ’ਤੇ ਕਾਲਜ ਦੇ ਪ੍ਰਸ਼ਾਸਕ ਡਾ.ਐਸ.ਬੀ.ਆਨੰਦ ਇੰਸਾਂ ਤੇ ਪ੍ਰਿੰਸੀਪਲ ਡਾ. ਦਿਲਾਵਰ ਇੰਸਾਂ ਨੇ ਉਸ ਨੂੰ ਵਧਾਈ ਦਿੱਤੀ ਤੇ ਉਨਾਂ ਦੇ ਉਜਵੱਲ ਭਵਿੱਖ ਦਾ ਕਾਮਨਾ ਕੀਤੀ। ਉਨਾਂ ਕਿਹਾ ਕਿ ਕਾਲਜ ’ਚ ਖਿਡਾਰੀਆਂ ਨੂੰ ਦਿੱਤੀ ਜਾ ਰਹੀ ਬਿਹਤਰੀਨ ਸਹੂਲਤ ਦੇ ਚੱਲਦਿਆਂ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ। ਨਾਲ ਹੀ ਉਨਾਂ ਕਿਹਾ ਕਿ ਉਨਾਂ ਨੂੰ ਖੁਸ਼ੀ ਹੁੰਦੀ ਹੈ ਕਿ ਉਨਾਂ ਦੇ ਸੰਸਥਾਨ ਦੇ ਖਿਡਾਰੀ ਉਨਾਂ ਦੀਆਂ ਉਮੀਦਾਂ ’ਤੇ ਖਰੇ ਉਤਰਦੇ ਹਨ। ਉਨਾਂ ਖਿਡਾਰੀਆਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਕਾਲਜ ਪ੍ਰਸ਼ਾਸਨ ਉਨਾਂ ਨੂੰ ਵਧੀਆਂ ਤੋਂ ਵਧੀਆਂ ਸਹੂਲਤ ਦੇਣ ਲਈ ਵਚਨਬੱਧ ਹੈ।
ਗੁਰਜੋਤ ਅਰੋੜਾ ਇੰਸਾਂ ਨੇ ਆਪਣੀ ਸਫਲਤਾ ਦਾ ਪੂਰਾ ਸਿਹਰਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਆਸ਼ੀਰਵਾਦ ਤੇ ਦੱਸੀਆਂ ਗਈਆਂ ਤਕਨੀਕਾਂ ਨੂੰ ਦਿੱਤਾ। ਜਿਕਰਯੋਗ ਹੈ ਕਿ ਇਸ ਚੈਂਪੀਅਨਸ਼ਿਪ ਦੇ ਵੱਖ-ਵੱਖ ਭਾਗ ਵਰਗ ’ਚ ਏਸ਼ੀਆ ਤੋਂ ਕਰੀਬ 800 ਖਿਡਾਰੀਆਂ ਨੇ ਭਾਗ ਲਿਆ।
ਗੁਰਜੋਤ ਜਿੱਤ ਚੁੱਕਿਆ ਹੈ ਸਟਰਾਂਗ ਮੈਨ ਦਾ ਖਿਤਾਬ
ਕਾਲਜ ਦੇ ਸਰੀਰਕ ਸਿੱਖਿਆ ਵਿਭਾਗ ਤੋਂ ਕੋਚ ਰਾਜਬੀਰ ਲੱਖੂ ਨੇ ਦੱਸਿਆ ਕਿ ਗੁਰਜੋਤ ਨੇ ਇਸ ਤੋਂ ਪਹਿਲਾਂ ਉੱਤਰ ਪ੍ਰਦੇਸ਼ ਵਿੱਚ ਹੋਏ ਜੂਨੀਅਰ ਨੈਸ਼ਨਲ ਪਾਵਰਲਿਫਟਿੰਗ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਸਟਰਾਂਗ ਮੈਨ ਦਾ ਖਿਤਾਬ ਜਿੱਤਿਆ ਸੀ। ਉਸ ਨੇ ਮੁੰਬਈ ਵਿੱਚ ਹੋਈ ਆਲ ਇੰਡੀਆ ਯੂਨੀਵਰਸਿਟੀ ਵਿੱਚ ਵੀ ਚਾਂਦੀ ਦਾ ਤਗਮਾ ਜਿੱਤਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ