ਚੋਣਾਂ 2022 ’ਚ ਨਫਰਤ ਨੂੰ ਹਰਾਉਣ ਦਾ ਸਹੀ ਮੌਕਾ : ਰਾਹੁਲ ਗਾਂਧੀ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੇ ਨੇ ਕਿਹਾ ਹੈ ਕਿ ਦੇਸ਼ ’ਚ ਸਾਜਿਸ਼ ਦੇ ਤਹਿਤ ਨਫਰਤੇ ਫੈਲਾਉਣ ਦਾ ਕੰਮ ਹੋ ਰਿਹਾ ਹੈ ਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਇਸ ਨਫਰਤ ਨੂੰ ਹਰਾਉਣ ਦਾ ਸਹੀ ਮੌਕਾ ਹੈ। ਗਾਂਧੀ ਨੇ ਟਵੀਟ ਕੀਤਾ, ‘ਨਫ਼ਰਤ ਨੂੰ ਹਰਾਉਣ ਦਾ ਸਹੀ ਮੌਕਾ ਹੈ। ਇਸ ਦੇ ਨਾਲ ਹੀ ਉਨਾਂ ਚੋਣਾਂ 2022 ਨੂੰ ਹੈਸਟੈਗ ਕੀਤਾ ਹੈ। ਕਾਂਗਰਸ ਲਗਾਤਾਰ ਭਾਜਪਾ ’ਤੇ ਨਫ਼ਰਤ ਫੈਲਾਉਣ ਦਾ ਦੋਸ਼ ਲਾ ਕੇ ਉਸ ’ਤੇ ਹਮਲ ਕਰ ਰਹੀ ਹੈ। ਹਾਲ ’ਚ ਕਾਂਗਰਸ ਨੇ ਟੇਕ ਫਾਗ ਐਪ ਸਬੰਧੀ ਵੀ ਸਰਕਾਰ ’ਤੇ ਜ਼ੋਰਦਾਰ ਹਮਲਾ ਕੀਤਾ ਤੇ ਕਿਹਾ ਕਿ ਇਸ ਐਪ ਰਾਹੀਂ ਦੇਸ਼ ’ਚ ਨਫ਼ਰਤ ਫੈਲਾਉਣ ਦਾ ਕੰਮ ਕੀਤਾ ਜਾ ਰਿਹਾ ਹੈ।
ਭਾਜਪਾ ਦੇਸ਼ ਨੂੰ ਨਫ਼ਰਤ ਤੇ ਹਿੰਸਾ ’ਚ ਝੌਂਕ ਰਹੀ ਹੈ
ਪਾਰਟੀ ਨੇ ਵੀ ਆਪਣੇ ਅਧਿਕਾਰਤ ਹੈਂਡਲ ’ਤੇ ਟਵੀਟ ਕਰਕੇ ਕਿਹਾ, ’ਭਾਜਪਾਈ ਏਜੰਡਾ ਦੇਸ਼ ਦੀ ਸਦਭਾਵਨਾ ‘ਚ ਨਫਰਤੇ ਤੇ ਹਿੰਸਾ ਝੌਂਕ ਰਹੀ ਹੈ। ਭਾਜਪਾ ਆਪਣੇ ਸਿਆਸੀ ਲਾਭ ਲਈ ਦੇਸ਼ ਨੂੰ ਨਫ਼ਰਤ ਤੇ ਹਿੰਸਾ ’ਚ ਝੌਂਕ ਰਹੀ ਹੈ। ਭਾਜਪਾ ਨੂੰ ਦੇਸ਼ਵਾਸੀਆਂ ਦੇ ਸਵਾਲਾਂ ਦੇ ਜਵਾਬ ਦੇਣੇ ਹੋਣਗੇ। ਭਾਜਪਾਈ ਸੋਸ਼ਲ ਮੀਡੀਆ ਟੇਕ ਫਾਗ ’ਤੇ ਨਿਰਭਰ ਹੈ ਤੇ ਇਸ ਖਤਰਨਾਕ ਐਪ ਦੇ ਰਾਹੀਂ ਭਾਜਪਾ ਸਮਾਜ ’ਚ ਨਫਰਤ ਦਾ ਜ਼ਹਿਰ ਘੋਲ ਰਹੀ ਹੈ। ਟੇਕ ਫਾਗ ਐਪ ਰਾਹੀਂ ਨਹੀਂ ਸਗੋਂ ਭਾਜਪਾ ਦੀ ਪ੍ਰੋਪੇਗੇਂਡਾ ਮਸ਼ੀਨਰੀ ਦਾ ਹਥਿਆਰ ਹੈ, ਜੋ ਦੇਸ਼ ਦੇ ਲਈ ਹਾਨੀਕਾਰਕ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ