ਸਰਕਾਰ ਦੇ ਕੋਵਿਡ ਨਿਯਮਾਂ ਬਾਰੇ ਜਾਗਰੂਕ ਕੀਤਾ
-
ਮੁਫ਼ਤ ਮਾਸਕ ਵੰਡੇ ਜਾ ਰਹੇ ਹਨ
-
ਥਰਮਲ ਸਕੈਨਿੰਗ, ਸੇਨੇਟਾਈਜ਼ੇਸ਼ਨ ਅਤੇ ਸ਼ੋਸ਼ਲ ਡਿਸਟੈਸਿੰਗ ਦੇ ਨਾਲ ਦਰਬਾਰ ਵਿੱਚ ਪਹੁੰਚ ਰਹੀ ਸਾਧ ਸੰਗਤ
ਸਲਾਬਤਪੁਰਾ (ਰਵਿੰਦਰ ਰਿਆਜ਼/ਅਨਿਲ ਕੱਕੜ ) ਡੇਰਾ ਸੱਚਾ ਸੌਦਾ ਦੇ ਸੇਵਾਦਾਰ ਕੋਰੋਨਾ ਦੇ ਖਿਲਾਫ਼ ਜੰਗ ਵਿੱਚ ਦੇਸ਼ ਪ੍ਰੇਮ ਦੀ ਅਲਖ਼ ਜਗਾਉਂਦੇ ਹੋਏ ਇਸ ਭਿਆਨਕ ਬਿਮਾਰੀ ਤੋਂ ਬਚਾਅ ਲਈ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਮੈਦਾਨ ਵਿੱਚ ਉੱਤਰ ਆਏ ਹਨ। ਸਲਾਬਤਪੁਰਾ ਵਿੱਚ ਆਯੋਜਿਤ ਪਾਵਨ ਭੰਡਾਰੇ ਦੀ ਨਾਮਚਰਚਾ ਵਿੱਚ ਸੇਵਾਦਾਰ ਕੇਂਦਰ ਸਰਕਾਰ ਵੱਲੋਂ ਜਾਰੀ ਕੋਰੋਨਾ ਸਬੰਧੀ ਗਾਈਡਲਾਈਨ ਦਾ ਪੂਰਨ ਰੂਪ ਨਾਲ ਪਾਲਣ ਕਰਦੇ ਹੋਏ ਸਾਧ ਸੰਗਤ ਨੂੰ ਲਗਾਤਾਰ ਕੋਰੋਨਾ ਤੋਂ ਬਚਾਅ ਲਈ ਜਾਗਰੂਕ ਕਰ ਰਹੇ ਹਨ। ਸਾਧ ਸੰਗਤ ਨੂੰ ਜਿੱਥੇ ਸ਼ਾਹ ਸਤਨਾਮ ਜੀ ਰੂਹਾਨੀ ਧਾਮ ਡੇਰਾ ਰਾਜਗੜ੍ਹ ਸਲਾਬਤਪੁਰਾ ਵਿੱਚ ਸੇਨੇਟਾਈਜ਼ੇਸ਼ਨ, ਥਰਮਲ ਸਕੈਨਿੰਗ , ਸੋਸ਼ਲ ਡਿਸਟੈਸਿੰਗ ਅਤੇ ਮਾਸਕ ਲਗਾਕੇ ਪ੍ਰਵੇਸ਼ ਦਿੱਤਾ ਜਾ ਰਿਹਾ ਹੈ। ਸੇਵਾਦਾਰਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਜੀ ਦੇ ਵਚਨ ਹਨ ਕਿ ਕੋਰੋਨਾ ਨੂੰ ਲੈ ਕੇ ਸਰਕਾਰ ਦੁਆਰਾ ਨਿਰਧਾਰਿਤ ਨਿਯਮਾਂ ਦਾ ਪੂਰਾ ਪਾਲਣ ਕਰਨਾ ਹੈ। ਇਸ ਲਈ ਸਾਧ ਸੰਗਤ ਨੂੰ ਲਗਾਤਾਰ ਕੋਰੋਨਾ ਤੋਂ ਬਚਾਅ ਲਈ ਦੱਸਿਆ ਜਾ ਰਿਹਾ ਹੈ।
ਡੇਰਾ ਪੈਰੋਕਾਰ ਕੋਰੋਨਾ ਦੇ ਦੌਰ ’ਚ ਜਾਨ ਬਚਾਉਣ ਵਾਲੇ ਬਣੇ
ਧਿਆਨਯੋਗ ਹੈ ਕਿ ਕੋਰੋਨਾ ਦੀ ਪਹਿਲੀ ਅਤੇ ਦੂਜੀ ਲਹਿਰ ਵਿੱਚ ਡੇਰਾ ਸੱਚਾ ਸੌਦਾ ਦੇ ਹਜ਼ਾਰਾਂ ਸੇਵਾਦਾਰਾਂ ਨੇ ਬੇਮਿਸਾਲ ਸੇਵਾ ਕਾਰਜ ਕਰਕੇ ਅਨੇਕਾਂ ਲੋਕਾਂ ਦਾ ਜੀਵਨ ਬਚਾਇਆ। ਹਰਿਆਣਾ, ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼, ਉੱਤਰਾਖੰਡ, ਝਾਰਖੰਡ ਸਮੇਤ ਦੇਸ਼ ਭਰ ਵਿੱਚ ਇਹਨਾਂ ਸੇਵਾਦਾਰਾਂ ਨੇ ਜਿੱਥੇ ਉਸ ਮੁਸ਼ਕਿਲ ਸਮੇਂ ਵਿੱਚ ਘਰਾਂ ਵਿੱਚ ਕੈਦ ਰਹੋਕੇ ਰਹਿ ਗਏ ਜ਼ਰੂਰਤਮੰਦ ਲੋਕਾਂ ਦੇ ਘਰਾਂ ਦੇ ਬੂਹਿਆਂ ਤੱਕ ਰਾਸ਼ਣ ਪਹੁੰਚਾਇਆ। ਇਸ ਦੇ ਨਾਲ ਹੀ ਬੀਮਾਰ ਲਾਚਾਰ ਲੋਕਾਂ ਦਾ ਸਮੇਂ ’ਤੇ ਇਲਾਜ਼ ਕਰਵਾਉਣ ਵਿੱਚ ਮਦਦਗਾਰ ਬਣੇ। ਇਸ ਦੇ ਨਾਲ ਹੀ ਗਲੀ-ਮੁਹੱਲਿਆਂ, ਪਿੰਡਾਂ ਅਤੇ ਸ਼ਹਿਰਾਂ ਨੂੰ ਸੈਨੇਟਾਈਜ਼ ਕੀਤਾ ਗਿਆ ਅਤੇ ਕੋਰੋਨਾ ਵਾਇਰਸ ਡਾਕਟਰ, ਨਰਸਾਂ, ਪੁਲਿਸ ਕਰਮਚਾਰੀਆਂ, ਸਫ਼ਾਈ ਕਮਰਚਾਰੀਆਂ ਨੂੰ ਫਲ ਅਤੇ ਕੋਰੋਨਾ ਵਿਰੋਧੀ ਕਿੱਟਾਂ ਵੰਡਦੇ ਹੋਏ ਯੋਧਿਆਂ ਨੂੰ ਉਤਸ਼ਾਹਿਤ ਕੀਤਾ ਗਿਆ। ਸੇਵਾਦਾਰਾਂ ਦੇ ਇਹਨਾਂ ਕੰਮਾਂ ਦੀ ਚਾਰੇ ਪਾਸੇ ਦਿਲ ਖੋਲ ਕੇ ਸ਼ਲਾਘਾ ਹੋਈ ਅਤੇ ਕਈ ਰਾਜਾਂ ਵਿੱਚ ਪ੍ਰਸ਼ਾਸਨਿਕ ਪੱਧਰ ’ਤੇ ਇਹਨਾਂ ਸੇਵਾਦਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ