ਗਲਵਾਨ ਘਾਟੀ ਵਿੱਚ ਭਾਰਤੀ ਫੌਜ ਨੇ ਤਿਰੰਗਾ ਲਹਿਰਾਇਆ

Galwan-Valley-696x398

ਗਲਵਾਨ ਘਾਟੀ ਵਿੱਚ ਭਾਰਤੀ ਫੌਜ ਨੇ ਤਿਰੰਗਾ ਲਹਿਰਾਇਆ

ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਨਵੇਂ ਸਾਲ ਮੌਕੇ ਭਾਰਤੀ ਫੌਜੀਆਂ ਨੂੰ ਤੋਹਫਾ ਦੇ ਕੇ ਦਿਖਾਵਟੀ ਸਦਭਾਵਨਾ ਪ੍ਰਗਟ ਕਰਨ ਤੋਂ ਬਾਅਦ ਗਲਵਾਨ ਘਾਟੀ ‘ਚ ਚੀਨੀ ਝੰਡਾ ਲਹਿਰਾਏ ਜਾਣ ਦਾ ਪ੍ਰਚਾਰ ਕਰ ਰਹੇ ਚੀਨ ਨੂੰ ਭਾਰਤੀ ਫੌਜ ਨੇ ਕਰਾਰਾ ਜਵਾਬ ਦਿੱਤਾ ਹੈ। ਰੱਖਿਆ ਸੂਤਰਾਂ ਅਨੁਸਾਰ ਫੌਜ ਨੇ ਪੂਰਬੀ ਲੱਦਾਖ ਸਥਿਤ ਗਲਵਾਨ ਘਾਟੀ ’ਚ ਸਾਲ 2020 ’ਚ ਹੋਈ ਹਿੰਸਕ ਝੜਪ ਦੀ ਥਾਂ ਤਿਰੰਗਾ ਲਹਿਰਾ ਕੇ ਆਪਣੇ ਦ੍ਰਿੜ ਇਰਾਦਿਆਂ ਬਾਰੇ ਸਪੱਸ਼ਟ ਸੰਦੇਸ਼ ਦਿੱਤਾ ਹੈ।

ਚੀਨ ਦੇ ਸਰਕਾਰੀ ਮੀਡੀਆ ਨੇ ਨਵੇਂ ਸਾਲ ਤੋਂ ਬਾਅਦ ਇੱਕ ਵੀਡੀਓ ਜਾਰੀ ਕਰਕੇ ਦਾਅਵਾ ਕੀਤਾ ਸੀ ਕਿ ਉਸਦੇ ਫੌਜੀਆਂ ਨੇ ਗਲਵਾਨ ਘਾਟੀ ’ਚ ਚੀਨੀ ਝੰਡਾ ਲਹਿਰਾਇਆ ਹੈ। ਇਸ ਦੇ ਜਵਾਬ ’ਚ ਜਾਰੀ ਇਨਾਂ ਤਸਵੀਰਾਂ ’ਚ ਭਾਰਤੀ ਫੌਜ ਦੇ ਜਵਾਨ ਗਲਵਾਨ ਘਾਟੀ ’ਚ ਤਿਰੰਗਾ ਲਹਿਰਾਉਂਦੇ ਨਜ਼ਰ ਆ ਰਹੇ ਹਨ।

ਚੀਨ ਵੱਲੋਂ ਗਲਵਾਨ ਘਾਟੀ ਦਾ ਵੀਡੀਓ ਜਾਰੀ ਕੀਤੇ ਜਾਣ ਤੋਂ ਬਾਅਦ ਭਾਰਤੀ ਵਿਰੋਧੀ ਪਾਰਟੀਆਂ ਨੇ ਮੋਦੀ ਸਰਕਾਰ ਦੀ ਆਲੋਚਨਾ ਕੀਤੀ ਸੀ ਕਿ ਉਹ ਚੀਨ ਦੇ ਮਾਮਲੇ ‘ਤੇ ਚੁੱਪ ਹਨ। ਰੱਖਿਆ ਸੂਤਰਾਂ ਨੇ ਚੀਨ ਦੇ ਇਸ ਦਾਅਵੇ ਨੂੰ ਖਾਰਿਜ ਕਰਦੇ ਹੋਏ ਕਿਹਾ ਹੈ ਕਿ ਚੀਨ ਨੇ ਕੂੜ ਪ੍ਰਚਾਰ ਤਹਿਤ ਇਹ ਵੀਡੀਓ ਜਾਰੀ ਕੀਤੀ ਹੈ ਤੇ ਇਹ ਵੀਡੀਓ ਗਲਵਾਨ ਘਾਟੀ ਦਾ ਬਜਾਇ ਚੀਨ ਦੀ ਸਰਹੱਦ ਦੇ ਅੰਦਰ ਕਿਸੇ ਹੋਰ ਖੇਤਰ ਦੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ