ਨਵਜੋਤ ਸਿੱਧੂ ਦੇ ਔਰਤਾਂ ਨੂੰ 2000 ਦੇਣ ਦੇ ਐਲਾਨ ਤੋਂ ਬਾਅਦ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਨੇ ਕੀਤਾ ਟਵੀਟ

mamta ashu

ਕਿਹਾ, ਸਾਨੂੰ ਪੈਸਿਆਂ ਦੀ ਨਹੀਂ, ਸਾਨੂੰ ਸਮਾਨਤਾ, ਸੁਰੱਖਿਆ ਅਤੇ ਆਤਮਸਨਮਾਨ ਦੀ ਲੋੜ 

  • ਰੈਲੀ ਦੌਰਾਨ ਨਵਜੋਤ ਸਿੱਧੂ ਨੇ ਔਰਤਾਂ ਨੂੰ 2000 ਦੇਣ ਦਾ ਕੀਤਾ ਸੀ ਐਲਾਨ

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਨਵਜੋਤ ਸਿੱਧੂ ਨੇ ਮਹਿਲਾਵਾਂ ਨੂੰ 2000 ਰੁਪਏ ਪ੍ਰਤੀ ਮਹੀਨਾ ਦੇਣ ਦੇ ਐਲਾਨ ਤੋਂ ਬਾਅਦ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਤੇ ਕੌਂਸਲਰ ਮਮਤਾ ਆਸ਼ੂ ਨੇ ਟਵੀਟ ਕੀਤਾ ਹੈ। ਟਵੀਟ ’ਚ ਉਨ੍ਹਾਂ ਸਾਰੀਆਂ ਪਾਰਟੀਆਂ ਦੇ ਟਵਿੱਟਰ ਹੈਂਟਲ ਨੂੰ ਟੈਗ ਕਰਕੇ ਕਿਹਾ ਹੈ ਕਿ ਸਿਆਸੀ ਪਾਰਟੀਆਂ ਦੇ ਆਗੂ ਧਿਆਨ ਦੇਣ, ਪੰਜਾਬੀ ਮਹਿਲਾਵਾਂ ਨੂੰ ਪੈਸੇ ਆਫਰ ਨਾ ਕਰਨ। ਸਾਨੂੰ ਖੁਦ ਦੇ ਮਹਿਲਾ ਹੋਣ ’ਤੇ ਮਾਣ ਹੈ ਤੇ ਜੇਕਰ ਕੋਈ ਸਾਨੂੰ ਕੁਝ ਦੇਣਾ ਚਾਹੁੰਦਾ ਹੈ ਤਾਂ ਸਮਾਨਤਾ, ਸੁਰੱਖਿਆ ਤੇ ਆਤਮਸਨਮਾਨ ਦੇਵੇ। ਮਮਤਾ ਆਸ਼ੂ ਦੇ ਇਸ ਟਵੀਟ ਨੇ ਪੰਜਾਬ ਦੀ ਸਿਆਸਤ ’ਚ ਨਵੀਂ ਚਰਚਾ ਛੇੜ ਦਿੱਤੀ ਹੈ।

ਮਮਤਾ ਆਸ਼ੂ ਨੇ ਟਵਿਟ ਅਜਿਹੇ ਸਮੇਂ ਕੀਤਾ ਹੈ ਜਦੋਂ ਨਵਜੋਤ ਸਿੱਧੂ ਨੇ ਮਹਿਲਾਵਾਂ ਨੂੰ 2000 ਰੁਪਏ ਪ੍ਰਤੀ ਮਹੀਨਾ ਦੇਣ ਦਾ ਐਲਾਨ ਕੀਤਾ ਹੈ। ਇਸ ਦੱਸਣਯੋਗ ਹੈ ਕਿ ਕੈਬਨਿਟ ਮੰਤਰੀ ਭਾਰਤ ਭੂਸ਼ਮ ਆਸ਼ੂ ਨੇ ਨਵਜੋਤ ਸਿੱਧੂ ਨੂੰ ਸਲਾਹ ਦਿੱਤੀ ਸੀ ਕਿ ਉਹ ਪਾਰਟੀ ਦਾ ਕਲਚਰ ਸਿੱਖਣ। ਇਸ ਤੋਂ ਬਾਅਦ ਨਵਜੋਤ ਸਿੱਧੂ ਨੇ ਬਿਆਨ ਦਿੱਤਾ ਸੀ ਕਿ ਸਾਡੇ ਹੀ ਮੰਤਰੀਆਂ ਦਾ ਨਾਂਅ ਘਪਲਿਆਂ ’ਚ ਸਾਹਮਣੇ ਆ ਰਹੇ ਹਨ।

ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਸੀ ਕਿ ਸੂਬੇ ’ਚ ਸਰਕਾਰ ਬਣਨ ਤੇ ਮਹਿਲਾਵਾਂ ਨੂੰ 1000 ਰੁਪਏ ਮਹੀਨਾ ਦਿੱਤਾ ਜਾਵੇਗਾ। ਕੇਜਰੀਵਾਲ ਦੇ ਇਸ ਬਿਆਨ ਤੋਂ ਬਾਅਦ ਵਿਰੋਧੀਆਂ ਪਾਰਟੀਆਂ ਨੇ ਵਿਰੋਧ ਪ੍ਰਗਟਾਇਆ ਸੀ, ਜਿਸ ਦਾ ਨਵਜੋਤ ਸਿੱਧੂ ਨੇ ਵੀ ਸਖਤ ਵਿਰੋਧ ਕੀਤਾ ਸੀ। ਪਰ ਸਿੱਧੂ ਦੇ ਐਲਾਨ ਤੋਂ ਬਾਅਦ ਪੰਜਾਬ ਦੀ ਸਿਆਸਤ ’ਚ ਹੋਰ ਗਰਮਾਹਟ ਲਿਆ ਦਿੱਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ