ਲੁਧਿਆਣਾ ਬਲਾਸਟ ਮਾਮਲੇ ਦੀ ਐਨਆਈਏ ਕਰੇਗੀ ਜਾਂਚ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼) ਰਾਸ਼ਟਰੀ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ.) ਹਾਲ ਹੀ ਲੁਧਿਆਣਾ ਕੋਰਟ ਕੰਪਲੈਕਸ ਬਲਾਸਟ ਮਾਮਲੇ ਦੀ ਜਾਂਚ ਕਰੇਗੀ। ਜਿਸ ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਰਹੱਦੋਂ ਪਾਰ ਸ਼ਾਂਤੀ ਭੰਗ ਕਰਨ ਦੀ ਵੱਡੀ ਸਾਜ਼ਿਸ ਹੋਣ ਦੀ ਸੰਭਾਵਨਾ ਹੈ। ਖੁਫ਼ੀਆ ਸੂਤਰਾਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ । ਮਾਮਲਾ ਦਰਜ਼ ਕਰਨ ਤੋਂ ਬਾਅਦ ਐਨ.ਆਈ.ਏ ਦੀ ਟੀਮ ਜਸਵਿੰਦਰ ਸਿੰਘ ਮੁਲਤਾਨੀ ਤੋਂ ਪੁੱਛਤਾਛ ਕਰਨ ਲਈ ਜਰਮਨ ਜਾਵੇਗੀ। ਜਿਸ ਨੂੰ ਹਾਲ ਵਿੱਚ ਹੀ ਭਾਰਤ ਦੀ ਬੇਨਤੀ ’ਤੇ ਜਰਮਨ ਅਧਿਕਾਰੀਆਂ ਨੇ ਹਿਰਾਸਤ ਵਿੱਚ ਲਿਆ ਸੀ।
ਗੱਲ ਕੀ ਹੈ
ਸੂਤਰਾਂ ਨੇ ਦੱਸਿਆ ਕਿ ਮੁਲਤਾਨੀ ਨੂੰ ਲੁਧਿਆਣਾ ਅਦਾਲਤ ਪਰਿਸਰ ਵਿਸਫ਼ੋਟ ਮਾਮਲੇ ਵਿੱਚ ਮੁੱਖ ਦੋਸ਼ੀ ਮੰਨਿਆ ਜਾ ਰਿਹਾ ਹੈ ਅਤੇ ਉਸ ’ਤੇ ਭਾਰਤ ਦੇ ਕਈ ਮੈਟਰੋ ਸ਼ਹਿਰਾਂ ਵਿੱਚ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਸਾਜਿਸ਼ ਰਚਣ ਦਾ ਵੀ ਦੋਸ਼ ਹੈ। ਐਨ. ਆਈ. ਏ. ਵਿਦੇਸ਼ੀ ਧਰਤੀ ਤੋਂ ਸੰਚਾਲਿਤ ਖਾਲਿਸਤਾਨ ਪੱਖੀ ਐਸਐਫ਼ਜੇ ਅਤੇ ਆਈਐਸਆਈ ਨਾਲ ਜੁੜੇ ਮਾਮਲਿਆਂ ਦੀ ਜਾਂਚ ਕਰੇਗੀ। ਜਿੰਨ੍ਹਾਂ ਨੂੰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ ਸ਼ਾਂਤੀ ਭੰਗ ਕਰਨ ਲਈ ਜਿੰਮੇਵਾਰ ਮੰਨਿਆ ਜਾਂਦਾ ਹੈ। ਭਾਰਤ ਕੂਟਨੀਤਕ ਮਾਧਿਅਮਾਂ ਰਾਹੀ ਮੁਲਤਾਨੀ ਨੂੰ ਵਾਪਸ ਦੇਸ਼ ਵਿੱਚ ਲਿਆਉਣ ਦੀ ਵੀ ਕੋਸ਼ਿਸ਼ ਕਰੇਗਾ। ਖੁਫ਼ੀਆ ਅਦਾਰੇ ਦੇ ਸੂਤਰਾਂ ਨੇ ਕਿਹਾ ,‘ਮੁਲਤਾਨੀ ਪਾਕਿਸਤਾਨੀ ਲਿੰਕ ਰਾਹੀਂ ਅੰਤਰਰਾਸ਼ਟਰੀ ਸਰਹੱਦ ਤੋਂ ਪੰਜਾਬ ਨੂੰ ਵਿਸਫ਼ੋਟਕ ਅਤੇ ਹੋਰ ਸਮੱਗਰੀ ਭੇਜਣ ਵਿੱਚ ਸ਼ਾਮਿਲ ਹੈ। ਸੂਤਰਾਂ ਦਾ ਕਹਿਣਾ ਹੈ ਕਿ ਲੁਧਿਆਣਾ ਧਮਾਕੇ ਦੀ ਜਾਂਚ ਦੇ ਨਾਲ ਆਉਣ ਵਾਲੇ ਸਮੇਂ ਵਿੱਚ ਹੋਰ ਗ੍ਰਿਫਤਾਰੀਆਂ ਹੋ ਸਕਦੀਆਂ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ