ਕਾਲੀਚਰਨ ਖਜੂਰਾਹੋ ਤੋਂ ਗ੍ਰਿਫਤਾਰ, ਰਾਏਪੁਰ ਧਰਮ ਸੰਸਦ ਵਿੱਚ ਮਹਾਤਮਾ ਗਾਂਧੀ ‘ਤੇ ਕੀਤੀ ਵਿਵਾਦਿਤ ਟਿੱਪਣੀ
ਨਵੀਂ ਦਿੱਲੀ। ਛੱਤੀਸਗੜ੍ਹ ਦੀ ਰਾਏਪੁਰ ਪੁਲਿਸ ਨੇ ਕਾਲੀਚਰਨ ਮਹਾਰਾਜ ਨੂੰ ਮਹਾਤਮਾ ਗਾਂਧੀ ਵਿਰੁੱਧ ਧਰਮ ਸੰਸਦ ਵਿੱਚ ਕਥਿਤ ਭੜਕਾਊ ਭਾਸ਼ਣ ਦੇਣ ਦੇ ਦੋਸ਼ ਵਿੱਚ ਮੱਧ ਪ੍ਰਦੇਸ਼ ਦੇ ਖਜੂਰਾਹੋ ਤੋਂ ਗ੍ਰਿਫਤਾਰ ਕੀਤਾ ਹੈ। ਉਸਦੇ ਖਿਲਾਫ ਰਾਏਪੁਰ ਦੇ ਟਿਕਰਪੁਰਾ ਥਾਣੇ ਵਿੱਚ ਮਾਮਲਾ ਦਰਜ ਹੈ। ਇਸ ਤੋਂ ਪਹਿਲਾਂ ਉਹ ਫਰਾਰ ਦੱਸਿਆ ਜਾ ਰਿਹਾ ਸੀ। ਕਾਲੀਚਰਨ ਮਹਾਰਾਜ ਦੇ ਖਿਲਾਫ ਰਾਏਪੁਰ ਦੇ ਦੋ ਥਾਣਿਆਂ ਵਿੱਚ ਮਾਮਲਾ ਦਰਜ਼ ਹੈ। ਉਦੋਂ ਤੋਂ ਹੀ ਪੁਲਿਸ ਉਸ ਦੀ ਭਾਲ ਕਰ ਰਹੀ ਸੀ। ਰਾਏਪੁਰ ਦੇ ਐਸਪੀ ਪ੍ਰਸ਼ਾਤ ਅਗਰਵਾਲ ਨੇ ਦੱਸਿਆ ਕਿ ਰਾਏਪੁਰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਉਹ ਖਜੂਰਾਹੋ ਦੇ ਇੱਕ ਹੋਟਲ ਵਿੱਚ ਹੈ। ਉਸ ਨੇ ਆਪਣੇ ਸਾਰੇ ਮੋਬਾਇਲ ਬੰਦ ਕਰ ਰੱਖੇ ਸਨ। ਸਵੇਰੇ 4 ਵਜੇ ਪੁਲਿਸ ਹੋਟਲ ਪਹੁੰਚੀ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਹੁਣ ਕਾਲੀਚਰਨ ਮਹਾਰਾਜ ਸੜਕ ਰਾਹੀਂ ਲਿਆਂਦਾ ਜਾ ਰਿਹਾ ਹੈ। ਪੁਲਿਸ ਸ਼ਾਮ 5 ਵਜੇ ਤੱਕ ਰਾਏਪੁਰ ਪਹੁੰਚ ਸਕਦੀ ਹੈ, ਜਿਸ ਤੋਂ ਬਾਅਦ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਮਹਾਤਮਾ ਗਾਂਧੀ ’ਤੇ ਵਿਵਾਦਿਤ ਟਿੱਪਣੀ ਕਰਨ ਦੇ ਦੋਸ਼ ਵਿੱਚ ਰਾਏਪੁਰ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿੱਚ ਕਾਲੀਚਰਨ ਮਹਾਰਾਜ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਅਜੇ ਬੀਤੀ ਸ਼ਾਮ ਹੀ ਖ਼ਬਰ ਆਈ ਕਿ ਕਾਲੀਚਰਲ ਮਹਾਰਾਜ ਰਾਏਪੁਰ ਤੋਂ ਫਰਾਰ ਹੋ ਗਏ ਹਨ। ਜਿਸ ਤੋਂ ਬਾਅਦ ਰਾਏਪੁਰ ਪੁਲਿਸ ਨੇ ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਵਿੱਚ ਉਹਨਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਸੀ। ਕਾਲੀਚਰਨ ਮਹਾਰਾਜ ਵਿਰੁੱਧ ਧਾਰਾ 505 (2) ਅਤੇ ਧਾਰਾ 294 ਦੇ ਤਹਿਤ ਰਾਏਪੁਰ ਵਿੱਚ ਕੇਸ ਦਰਜ ਕੀਤਾ ਗਿਆ ਸੀ। ਰਾਏਪੁਰ ਦੇ ਸਾਬਕਾ ਮੇਅਰ ਅਤੇ ਮੌਜ਼ੂਦਾ ਚੇਅਰਮੈਨ ਪ੍ਰਮੋਦ ਦੂਬੇ ਨੇ ਉਹਨਾਂ ਖਿਲਾਫ ਐੱਫ .ਆਈ.ਆਰ ਦਰਜ ਕਰਵਾਈ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ