ਰਾਸ਼ਨ ਕਾਰਡ ਧਾਰਕਾਂ ਨੂੰ ਮਿਲੇਗਾ ਲਾਭ, 26 ਜਨਵਰੀ 2022 ਤੋਂ ਹੋਵੇਗਾ ਫਾਇਦਾ
ਰਾਂਚੀ (ਏਜੰਸੀ)। ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਕਿਹਾ ਕਿ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ। ਇਸ ਨਾਲ ਗਰੀਬ ਤੇ ਮੱਧਮ ਵਰਗ ਦੇ ਲੋਕ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਇਸ ਲਈ ਸਰਕਾਰ ਨੇ ਸੂਬਾ ਪੱਧਰ ’ਤੇ ਦੋ ਪਹੀਆ ਵਾਹਨਾਂ ਨੂੰ ਪੈਟਰੋਲ ’ਤੇ 25 ਰੁਪਏ ਰਾਹਤ ਦੇਵੇਗੀ।
ਇਸ ਦਾ ਲਾਭ 26 ਜਨਵਰੀ 2022 ਤੋਂ ਮਿਲਣਾ ਸ਼ੁਰੂ ਹੋ ਜਾਵੇਗਾ। ਮੁੱਖ ਮੰਤਰੀ ਨੇ ਆਪਣੀ ਸਰਕਾਰ ਦੀ ਦੂਜੀ ਵਰ੍ਹੇਗੰਢ ’ਤੇ ਰਾਜਧਾਨੀ ਰਾਂਚੀ ਦੇ ਮੋਰਹਾਬਾਦੀ ਮੈਦਾਨ ’ਚ ਹੋਏ ਮੁੱਖ ਸਰਕਾਰੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਕਿਹਾ। ਸੋਰੇਨ ਦੇ ਵੱਡੇ ਐਲਾਨ ਤੋਂ ਬਾਅਦ ਸੂਬੇ ਦੇ ਕਰੀਬ ਲੋਕਾਂ ਨੂੰ ਲਾਭ ਮਿਲੇਗਾ, ਜੋ ਰਾਸ਼ਨ ਕਾਰਡਧਾਰੀ ਹਨ। ਜਿਨਾਂ ਕੋਲ ਬਾਈਕ ਜਾਂ ਸਕੂਟਰ ਹਨ, ਪਰ ਪੈਟਰੋਲ ਨਹੀਂ ਭਰਾ ਪਾ ਰਹੇ ਹਨ ਉਨਾਂ ਨੂੰ 25 ਰੁਪਏ ਪ੍ਰਤੀ ਲੀਟਰ ਦੋ ਛੋਟ ਮਿਲੇਗੀ। ਇੱਕ ਗਰੀਬ ਪਰਿਵਾਰ ਨੂੰ ਹਰ ਮਹੀਨੇ 10 ਲੀਟਰ ਪੈਟਰੋਲ ਲੈਣ ’ਤੇ ਛੋਟ ਹੋਵੇਗੀ। ਇਸ ਤਰਾਂ 250 ਰੁਪਏ ਪ੍ਰਤੀ ਮਹੀਨਾ ਗਰੀਬ ਪਰਿਵਾਰ ਦੇ ਬੈਂਕ ਦੇ ਖਾਤੇ ’ਚ ਰਾਸ਼ੀ ਟਰਾਂਸਫਰ ਕੀਤੀ ਜਾਵੇਗੀ।
ਹੁਣ ਪੈਟਰੋਲ 75 ਰੁਪਏ ਪ੍ਰਤੀ ਲੀਟਰ ਤੱਕ ਮਿਲ ਸਕਦਾ ਹੈ
ਝਾਰਖੰਡ ‘ਚ ਹੁਣ ਪੈਟਰੋਲ 98.52 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ ਜੇਕਰ ਸੀਐੱਮ ਹੇਮੰਤ ਸੋਰੇਨ ਦੇ ਐਲਾਨ ਤੋਂ ਬਾਅਦ ਇਸ ‘ਚ 25 ਰੁਪਏ ਦੀ ਕਟੌਤੀ ਕੀਤੀ ਜਾਂਦੀ ਹੈ ਤਾਂ ਪੈਟਰੋਲ ਦੀ ਕੀਮਤ 75.52 ਰੁਪਏ ਪ੍ਰਤੀ ਲੀਟਰ ਰਹਿ ਜਾਂਦੀ ਹੈ। ਹੁਣ ਰਾਸ਼ਨਕਾਰਡ ਧਾਰਕਾਂ ਨੂੰ ਲਗਭਗ 75 ਰੁਪਏ ਪੈਟਰੋਲ ਮਿਲੇਗਾ।
2 ਹਜ਼ਾਰ ਕਰੋੜ ਰੁਪਏ ਦੀਆਂ ਯੋਜਨਾਵਾਂ ਦਾ ਨੀਂਹ ਪੱਥਰ ਰੱਖਿਆ
ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਨੇ 2 ਹਜ਼ਾਰ 965 ਕਰੋੜ 22 ਲੱਖ ਰੁਪਏ ਦੀਆਂ 20 ਯੋਜਨਾਵਾਂ ਦਾ ਨੀਂਹ ਪੱਥਰ ਰੱਖਿਆ। ਇਸ ਵਿੱਚ ਰਾਂਚੀ ਵਿੱਚ ਕਾਂਤਾਟੋਲੀ ਫਲਾਈਓਵਰ, ਟਰਾਂਸਪੋਰਟ ਨਗਰ ਦਾ ਨੀਂਹ ਪੱਥਰ ਰੱਖਣ ਤੋਂ ਇਲਾਵਾ ਪੀਣ ਵਾਲੇ ਪਾਣੀ ਅਤੇ ਸੈਨੀਟੇਸ਼ਨ ਵਿਭਾਗ ਸਮੇਤ ਹੋਰ ਵਿਭਾਗਾਂ ਦੀਆਂ ਕਈ ਮਹੱਤਵਪੂਰਨ ਯੋਜਨਾਵਾਂ ਦਾ ਨੀਂਹ ਪੱਥਰ ਰੱਖਣਾ ਸ਼ਾਮਲ ਹੈ।
ਸਰਕਾਰ ਵਿਦਿਆਰਥੀਆਂ ਨੂੰ ਸਟੂਡੈਂਟ ਕ੍ਰੈਡਿਟ ਕਾਰਡ ਵੀ ਮੁਹੱਈਆ ਕਰਵਾਏਗੀ
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਵਿਦਿਆਰਥੀਆਂ ਨੂੰ ਸਟੂਡੈਂਟ ਕ੍ਰੈਡਿਟ ਕਾਰਡ ਵੀ ਮੁਹੱਈਆ ਕਰਵਾਏਗੀ, ਤਾਂ ਜੋ ਹੁਸ਼ਿਆਰ ਵਿਦਿਆਰਥੀਆਂ ਨੂੰ ਪੜ੍ਹਾਈ ਵਿੱਚ ਕੋਈ ਮੁਸ਼ਕਲ ਪੇਸ਼ ਨਾ ਆਵੇ। ਉਨ੍ਹਾਂ ਕਿਹਾ ਕਿ ਬੈਂਕ ਮੈਨੇਜਮੈਂਟ ਵੱਲੋਂ ਆਦਿਵਾਸੀ ਭਾਈਚਾਰੇ ਦੇ ਬੱਚਿਆਂ ਨੂੰ ਕਰਜ਼ਾ ਨਾ ਦੇਣ ਲਈ ਸਰਕਾਰ ਗੰਭੀਰ ਹੈ, ਆਉਣ ਵਾਲੇ ਦਿਨਾਂ ਵਿੱਚ ਇਸ ਸਮੱਸਿਆ ਦਾ ਹੱਲ ਲੱਭ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਮਾਲੀਆ ਵਧਾਉਣ ਲਈ ਸੂਬਾ ਸਰਕਾਰ ਨੇ ਖਣਿਜ ਪਦਾਰਥ ਲੈ ਕੇ ਜਾਣ ਵਾਲੇ ਵਾਹਨਾਂ ਤੋਂ ਟੋਲ ਟੈਕਸ ਵਸੂਲਣ ਦਾ ਫੈਸਲਾ ਕੀਤਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ