ਫ਼ਿਰ ਸਮਾਂ ਆ ਗਿਆ ਸਾਵਧਾਨੀ ਤੇ ਚੌਕਸੀ ਦਾ
ਕੋਰੋਨਾ ਵਾਇਰਸ ਇੱਕ ਵਾਰ ਫ਼ਿਰ ਓਮੀਕਰੋਨ ਦੇ ਰੂਪ ’ਚ ਦੁਨੀਆ ਨੂੰ ਜਕੜ ਰਿਹਾ ਹੈ ਬਿ੍ਰਟੇਨ ’ਚ ਕੋਰੋਨਾ ਦੇ ਚੱਲਦਿਆਂ ਸਥਿਤੀ ਬਹੁਤ ਗੰਭੀਰ ਹੋ ਗਈ ਹੈ ਇੱਥੇ ਕੋਰੋਨਾ ਨਾਲ ਵਧਦੀ ਪੀੜਤਾਂ ਦੀ ਗਿਣਤੀ ਦੇ ਚੱਲਦਿਆਂ ਰੋਜ਼ਾਨਾ ਨਵੇਂ ਕਿਰਤੀਮਾਨ ਸਥਾਪਿਤ ਹੋ ਰਹੇ ਹਨ ਜਿਕਰਯੋਗ ਹੈ ਕਿ ਬਿ੍ਰਟੇਨ ’ਚ ਇੱਕ ਦਿਨ ’ਚ ਇੱਕ ਲੱਖ ਤੋਂ ਜਿਆਦਾ ਕੋਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਹਨ ਇਟਲੀ ’ਚ ਵੀ ਅੰਕੜਾ 50 ਹਜ਼ਾਰ ਦੇ ਆਸਪਾਸ ਰੋਜ਼ਾਨਾ ਦੇਖਣ ਨੂੰ ਮਿਲ ਰਿਹਾ ਹੈ ਫਰਾਂਸ ’ਚ ਵੀ ਸਥਿਤੀ ਵੀ ਅਜਿਹੀ ਹੀ ਹੈ ਫਰਾਂਸ ’ਚ ਇਸ ਸਮੇਂ ਮਹਾਂਮਾਰੀ ਦੀ 5ਵੀਂ ਲਹਿਰ ਚੱਲ ਰਹੀ ਹੈ ਅੰਕੜੇ ਦੱਸਦੇ ਹਨ ਕਿ ਮਹਾਂਮਾਰੀ ’ਚ ਬਿ੍ਰਟੇਨ ਤੋਂ ਬਾਅਦ ਸਭ ਤੋਂ ਜਿਆਦਾ ਮੌਤਾਂ ਇਟਲੀ ’ਚ ਹੋਈਆਂ ਹਨ।
ਇਟਲੀ 5 ਕਰੋੜ ਅਤੇ ਫਰਾਂਸ ’ਚ 6 ਕਰੋੜ ਦੀ ਜਨਸੰਖਿਆ ਹੈ ਅਤੇ ਬਿ੍ਰਟੇਨ ਦੀ ਜਨਸੰਖਿਆ ਭਾਰਤ ਦੀ ਤੁਲਨਾ ’ਚ ਮਾਮੂਲੀ ਹੀ ਕਹੀ ਜਾਵੇਗੀ ਫ਼ਿਲਹਾਲ ਹੁਣ ਓਮਕਰੋਨ ਨੇ ਸਿਰਫ਼ ਯੂਰਪ ਹੀ ਨਹੀਂ ਸਗੋਂ ਦੁਨੀਆ ਨੂੰ ਵੀ ਗਿ੍ਰਫ਼ਤ ’ਚ ਲੈ ਲਿਆ ਦੱਖਣੀ ਅਫ਼ਰੀਕਾ ’ਚ ਓਮੀਕਰੋਨ ਨੇ ਸਿਰਫ਼ ਵਾਇਰਸ ਨਾਲ ਪੀੜਤਾਂ ਦੀ ਸਥਿਤੀ ਬਾਰੇ ’ਚ ਆਈਆਂ ਜਾਣਕਾਰੀਆਂ ਤੋਂ ਇਹ ਪਤਾ ਲੱਗਦਾ ਹੈ ਕਿ ਡੇਲਟਾ ਵੈਰੀਅੰਟ ਦੀ ਤੁਲਨਾ ’ਚ ਇਹ 70 ਤੋਂ 80 ਫੀਸਦੀ ਘੱਟ ਗੰਭੀਰ ਹੈ ਹਾਲਾਂਕਿ ਇਸ ਸਬੰਧੀ ਹਾਲੇ ਤੱਕ ਪੁਖਤਾ ਦਾਅਵਾ ਸਾਹਮਣੇ ਨਹੀਂ ਆਇਆ ਹੈ। ਮੰਨਿਆ ਤਾਂ ਇਹ ਵੀ ਜਾ ਰਿਹਾ ਹੈ ਕਿ ਕੋਵਿਡ ਤੋਂ ਬਚਾਅ ਵਾਲੀ ਵੈਕਸੀਨ ਓਮੀਕਰੋਨ ’ਤੇ ਪ੍ਰਭਾਵੀ ਹੈ ਕੁਝ ਵੈਕਸੀਨ ਘੱਟ ਤੇ ਕਝ ਜਿਆਦਾ ਪ੍ਰਭਾਵੀ ਹੈ, ਅਜਿਹਾ ਅਫ਼ਰੀਕੀ ਸਰਕਾਰ ਦੀ ਇੱਕ ਰਿਪੋਰਟ ਤੋਂ ਪਤਾ ਲੱਗਦਾ ਹੈ।
ਹਾਲਾਂਕਿ ਇਸ ਰਿਪੋਰਟ ’ਤੇ ਭਰੋਸਾ ਇਸ ਲਈ ਕੀਤਾ ਜਾ ਸਕਦਾ ਕਿਉਂਕਿ ਓਮਕਰੋਨ ਦੀ ਸ਼ੁਰੂਆਤ ਅਫ਼ਰੀਕਾ ਤੋਂ ਹੀ ਹੋਈ ਸੀ ਫ਼ਿਲਹਾਲ ਇੱਕ ਵਾਰ ਫ਼ਿਰ ਕੋਰੋਨਾ ਸਬੰਧੀ ਚੌਕਸ ਰਹਿਣ ਦਾ ਸਮਾਂ ਆ ਗਿਆ ਹੈ ਪ੍ਰਧਾਨ ਮੰਤਰੀ ਦੀ ਸਮੀਖਿਆ ਬੈਠਕ ਇਹ ਇਸ਼ਾਰਾ ਕਰ ਰਹੀ ਹੈ ਕਿ ਓਮੀਕਰੋਨ ਸਬੰਧੀ ਕੁਝ ਸਰਕਾਰੀ ਪਹਿਲ ਵਧੇਗੀ ਮੌਜੂਦਾ ਸਮੇਂ ’ਚ ਓਮੀਕਰੋਨ ਤੋਂ ਪੀੜਤਾਂ ਦੀ ਗਿਣਤੀ ਦੇਸ਼ ’ਚ 400 ਦਾ ਅੰਕੜਾ ਛੂਹ ਰਹੀ ਹੈ, ਜਿਸ ਦੀ ਮਾਰ ’ਚ 16 ਰਾਜ ਹਨ, ਜਿਸ ’ਚ ਮਹਾਂਰਾਸ਼ਟਰ ਸਭ ਤੋਂ ਵੱਧ ਪ੍ਰਭਾਵੀ ਹੈ ਯੂਰਪੀ ਦੇਸ਼ਾਂ ’ਚ ਓਮੀਕਰੋਨ ਦੇ ਵਾਇਰਸ ਦੀ ਤੇਜ਼ੀ ਨੂੰ ਲਹਿਰ ਦੇਖਦਿਆਂ ਭਾਰਤ ਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਇਹ ਨਹੀਂ ਭੁੱਲਣਾ ਕਿ ਪਹਿਲੀ ਲਹਿਰ ਹੋਵੇ ਜਾਂ ਦੂਜੀ ਲਹਿਰ ਸ਼ੁਰੂਆਤ ਅਜਿਹੇ ਹੀ ਜ਼ਾਹਿਰ ਹੈ ਸਰਕਾਰ ਨੂੰ ਚੌਕਸ ਰਹਿਣ ਦੀ ਜ਼ਰੂਰਤ ਅਤੇ ਜਨਤਾ ਨੂੰ ਕਿਤੇ ਜਿਆਦਾ ਸਾਵਧਾਨ ਰਹਿਣ ਦੀ ਜ਼ਰੂਰਤ ਹੈ।
ਕੋਰੋਨਾ ਮਹਾਂਮਾਰੀ ’ਚ 4 ਲੱਖ ਤੋਂ ਜਿਆਦਾ ਲੋਕਾਂ ਨੂੰ ਜਾਨ ਗਵਾਉਣੀ ਪਈ, ਜਿਸ ’ਚ 88 ਫੀਸਦੀ ਲੋਕ 45 ਸਾਲ ਅਤੇ ਇਸ ਤੋਂ ਜਿਆਦਾ ਉਮਰ ਦੇ ਸਨ ਜਾਹਿਰ ਹੈ ਕਿ ਇਹ ਉਮਰ ਪਰਿਵਾਰ ਚਲਾਉਣ ਅਤੇ ਸੰਭਾਲਣ ਦੀ ਹੰੁਦੀ ਹੈ ਭਾਰਤ ’ਚ ਮੱਧ ਵਰਗ ਦੀ ਸਥਿਤੀ ਰੋਜ਼ ਟੋਆ ਪੁੱਟਣ ਅਤੇ ਰੋਜ ਪਾਣੀ ਪੀਣ ਵਾਲੀ ਰਹੀ ਹੈ ਅਜਿਹੇ ’ਚ ਕੋਰੋਨਾ ਦੇ ਸ਼ਿਕਾਰ ਲੋਕਾਂ ਦੇ ਪਰਿਵਾਰ ਦੀ ਆਮਦਨ ਅੱਜ ਕਿਸ ਸਥਿਤੀ ’ਚ ਹੈ ਅਤੇ ਇਸ ਪ੍ਰਤੀ ਕੌਣ ਜਵਾਬਦੇਹ ਹੋਵੇਗਾ ਨਾਲ ਹੀ ਇਨ੍ਹਾਂ ਲਈ ਸ਼ਾਸਨ ਨੇ ਕੀ ਕਦਮ ਚੱੁਕਿਆ ਇਹ ਕਿਸੇ ਤੋਂ ਛੁਪਿਆ ਨਹੀਂ ਹੈ ਕੋਰੋਨਾ ਤ੍ਰਾਸ਼ਦੀ ਦੀ ਕੌੜੀ ਸੱਚਾਈ ਇਹ ਹੈ ਕਿ ਸਿਹਤ ਅਤੇ ਅਰਥਵਿਵਸਥਾ ਦੋਵੇਂ ਬੇਪਟੜੀ ਹੋਏ ਇੱਕ ਅੰਦਾਜ਼ਾ ਤਾਂ ਇਹ ਵੀ ਹੈ ਕਿ ਲਾਕਡਾਊਨ ਕਾਰਨ ਘੱਟ ਤੋਂ ਘੱਟ 23 ਕਰੋੜ ਭਾਰਤੀ ਗਰੀਬੀ ਰੇਖਾ ਦੇ ਹੇਠਾਂ ਪਹੁੰਚ ਗਏ ਹਨ।
ਨਵੇਂ ਸਾਲ ਦੀ ਸ਼ੁਰੂਆਤ ’ਚ ਕਈ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵੀ ਹੋਣੀਆਂ ਹਨ, ਜਿਸ ’ਚ ਉੱਤਰ ਪ੍ਰਦੇਸ਼, ਉਤਰਾਖੰਡ, ਗੋਆ ਅਤੇ ਮਣੀਪੁਰ ਸਮੇਤ ਪੰਜਾਬ ਸ਼ਾਮਲ ਹੈ ਜਿਕਰਯੋਗ ਹੈ ਕਿ ਪਿਛਲੇ ਸਾਲ ਅਜਿਹੇ ਚੁਣਾਵੀਂ ਸਮੇਂ ਵਿਚਕਾਰ ਦੂਜੀ ਲਹਿਰ ਨੇ ਕਹਿਰ ਢਾਇਆ ਸੀ ਉਦੋਂ ਉਸ ’ਚ ਬੰਗਾਲ ਅਤੇ ਤਾਮਿਲਨਾਡੂ ਸਮੇਤ 5 ਰਾਜਾਂ ’ਚ ਵਿਧਾਨ ਸਭਾ ਚੋਣਾਂ ਹੋਈਆਂ ਸਨ ਇਸ ਵਾਰ ਵੀ ਚੁਣਾਵੀਂ ਸਮੇਂ ਦਾ ਰੂਪ ਵੈਸਾ ਹੀ ਹੈ ਬੱਸ ਸੂਬੇ ਅਲੱਗ ਹਨ ਅਤੇ ਇੱਕ ਵਾਰ ਫ਼ਿਰ ਚੁਣਾਵੀ ਜਿੱਤ ਲਈ ਸਿਆਸੀ ਪਾਰਟੀਆਂ ਅੱਡੀ ਚੋਟੀ ਦਾ ਜ਼ੋਰ ਲਾਉਣਾ ਸ਼ੁਰੂ ਕਰ ਦਿੱਤਾ ਹੈ ਰੈਲੀਆਂ ਦਾ ਸ਼ੋਰ ਸ਼ਰਾਬਾ ਜੋੜ ਫੜ ਰਿਹਾ ਹੈ ਡਰ ਇਸ ਗੱਲ ਦਾ ਹੈ ਕਿ ਤੀਜੀ ਲਹਿਰ ਨੂੰ ਇਨ੍ਹਾਂ ਪਾਰਟੀਆਂ ਦੀਆਂ ਰੈਲੀਆਂ ਤੋਂ ਮੌਕਾ ਮਿਲ ਸਕਦਾ ਹੈ ਇਲਾਹਬਾਦ ਹਾਈਕੋਰਟ ਨੇ ਦੇਸ਼ ਵਿਦੇਸ਼ ’ਚ ਕੋਰੋਨਾ ਦੇ ਨਵੇਂ ਵੈਰੀਅੰਟ ਦੇ ਵਧਦੇ ਪ੍ਰਭਾਵ ਸਬੰਧੀ ਬੀਤੀ 23 ਦਸੰਬਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਉਹ ਉੱਤਰ ਪ੍ਰਦੇਸ਼ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਤੀਜੀ ਲਹਿਰ ਤੋਂ ਜਨਤਾ ਨੂੰ ਬਚਾਉਣ ਲਈ ਚੁਣਾਵੀਂ ਰੈਲੀਆਂ ’ਤੇ ਰੋਕ ਲਾਉਣ ਅਦਾਲਤ ਨੇ ਇਹ ਵੀ ਕਿਹਾ ਕਿ ਸਿਆਸੀ ਪਾਰਟੀਆਂ ਨੂੰ ਇਹ ਕਿਹਾ ਜਾਵੇ ਕਿ ਚੋਣ ਪ੍ਰਚਾਰ ਟੀਵੀ ਅਤੇ ਸਮਾਚਾਰ ਪੱਤਰਾਂ ਜਰੀਏ ਕੀਤਾ ਜਾਵੇ।
ਇਹ ਗੱਲ ਕਿਸੇ ਤੋਂ ਛੁਪੀ ਨਹੀਂ ਹੈ ਕਿ ਕੋਰੋਨਾ ਕਿਵੇਂ ਮਨੁੱਖੀ ਸੱਭਿਅਤਾ ਅਤੇ ਉਸ ’ਚ ਰਚੇ ਵਸੇ ਜੀਵਨ ਨੂੰ ਉਜਾੜਦਾ ਹੈ ਕੋਰਟ ਵੀ ਇਸ ਗੱਲ ਤੋਂ ਵਾਕਿਫ਼ ਹੈ ਕਿ ਜਨਤਾ ਦੇ ਮੂਲ ਅਧਿਕਾਰਾਂ ਦੀ ਰੱਖਿਆ ਲਈ ਉਨ੍ਹਾਂ ਨੂੰ ਕਿੰਨੀ ਚਿੰਤਾ ਹੈ ਜ਼ਿਕਰਯੋਗ ਹੈ ਕਿ ਦੂਜੀ ਲਹਿਰ ਦੇ ਦੌਰ ’ਚ ਆਕਸੀਜਨ ਤੋਂ ਲੈ ਕੇ ਦਵਾਈ ਤੱਕ ਅਤੇ ਮੈਡੀਕਲ ਵਰਗੀ ਵਿਵਸਥਾ ’ਤੇ ਕੋਰਟ ਨੇ ਸਰਕਾਰਾਂ ਨੂੰ ਕਿੰਨੀ ਝਾੜ ਲਾਈ ਸੱਚ ਇਹ ਵੀ ਹਨ ਕਿ ਚੁਣਾਵੀ ਸਮੇਂ ’ਚ ਸਿਆਸੀ ਮਹੱਤਵਤਾ ਦੀ ਪੂਰਤੀ ਸਬੰਧੀ ਪ੍ਰਧਾਨ ਮੰਤਰੀ ਸਮੇਤ ਤਮਾਮ ਆਗੂ ਰੈਲੀ ਕਰਨ ਤੋਂ ਬਾਜ ਨਹੀਂ ਆਉਂਦੇ ਹਨ, ਜੋ ਆਫ਼ਤ ਨੂੰ ਵੱਡਾ ਮੌਕਾ ਦੇ ਸਕਦੇ ਹਨ ਅਜਿਹੇ ਮੌਕਿਆਂ ਨੂੰ ਨਿਰਮੂਲ ਕਰਨ ਲਈ ਇਲਾਹਾਬਾਦ ਕੋਰਟ ਦੀ ਅਪੀਲ ਇੱਕ ਚਿੰਤਨ ਭਰਿਆ ਦਿ੍ਰਸ਼ਟੀਕੋਣ ਹੈ।
ਕੋਰੋਨਾ ਦੀ ਮਾਰ ਤੋਂ ਮੁਕਤੀ ਨਹੀਂ ਮਿਲ ਰਹੀ ਹੈ ਅਤੇ ਇਸ ਦੀ ਪੂਰੀ ਤਰ੍ਹਾਂ ਖਾਤਮੇ ਲਈ ਵੀ ਦੁਨੀਆ ਕੋਲ ਸ਼ਾਇਦ ਕੁਝ ਵੀ ਨਹੀਂ ਹੈ ਬਜਾਇ ਚੌਕਸੀ ਅਤੇ ਸਾਵਧਾਨ ਰਹਿਣ ਦੇ ਸਰਕਾਰ ਕੇਂਦਰ ਦੀ ਹੋਵੇ ਜਾਂ ਰਾਜ ਦੀ ਸਾਰੀਆਂ ਸਰਕਾਰਾਂ ਨੂੰ ਸੁਚੇਤ ਰਹਿਣਾ ਹੋਵੇਗਾ ਅਤੇ ਆਮ ਜਨਤਾ ਨੂੰ ਵੀ ਮਨਮਰਜ਼ੀ ਕਰਨ ਤੋਂ ਬਾਜ ਆਉਣਾ ਹੋਵੇਗਾ ਇਹ ਠੀਕ ਹੈ ਕਿ ਕਰੀਬ 60 ਫੀਸਦੀ ਵਪਾਰੀਆਂ ਨੇ ਟੀਕੇ ਦੀਆਂ ਦੋਵੇਂ ਖੁਰਾਕਾਂ ਲੈ ਲਈਆਂ ਹਨ ਪਰ ਉਨ੍ਹਾਂ ਦਾ ਕੀ ਜਿਨ੍ਹਾਂ ਨੇ ਹਾਲੇ ਇੱਕ ਵੀ ਖੁਰਾਕ ਨਹੀਂ ਲਈ ਹੈ ਟੀਕਾਕਰਨ ਨੂੰ ਵੀ ਪਹਿਲ ਦੇਣ ਦੀ ਜ਼ਰੂਰਤ ਹੈ ਤਾਂ ਕਿ ਇਸ ਨਵੇਂ ਵੈਰੀਅੰਟ ਨਾਲ ਨਿਪਟਣ ’ਚ ਅਸਾਨੀ ਰਹੇ ਜਿਕਰਯੋਗ ਹੈ ਕਿ ਦੇਸ਼ ’ਚ 18 ਸਾਲਾਂ ਤੋਂ ਘੱਟ ਉਮਰ ਦੇ ਬੱਚਿਆਂ ਲਈ ਹਾਲੇ ਤੱਕ ਕੋਈ ਪ੍ਰਬੰਧ ਨਹੀਂ ਹੈ ਅਜਿਹੀ ਸਥਿਤੀ ’ਚ ਇਨ੍ਹਾਂ ਨੂੰ ਸੰਜੋਣਾ ਅਤੇ ਇਨ੍ਹਾਂ ਨੂੰ ਸੁਰੱਖਿਅਤ ਬਣਾਈ ਰੱਖਣਾ ਸਰਕਾਰ ਅਤੇ ਸਮਾਜ ਦੋਵਾਂ ਦਾ ਸਭ ਤੋਂ ਵੱਡਾ ਕੰਮ ਹੋਵੇਗਾ ਜ਼ਾਹਿਰ ਹੈ ਕਿ ਇੱਕ ਵਾਰ ਫਿਰ ਵਕਤ ਆ ਗਿਆ ਹੈ ਕੋਰੋਨਾ ਤੋਂ ਸਾਵਧਾਨ ਅਤੇ ਚੌਕਸ ਰਹਿਣ ਦਾ।
ਡਾ. ਸੁਸ਼ੀਲ ਕੁਮਾਰ ਸਿੰਘ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ