ਪਾਣੀਪਤ: ਵਿਧਾਇਕ ਪ੍ਰਮੋਦ ਵਿਜ ਦੀ ਕਾਰ ਨੂੰ ਅਣਪਛਾਤੇ ਨੌਜਵਾਨਾਂ ਨੇ ਲਗਾਈ ਅੱਗ, ਮੱਚੀ ਹਲਚਲ
ਚੰਡੀਗੜ੍ਹ (ਸੱਚ ਕਹੂੰ ਨਿਊਜ)। ਦੇਰ ਰਾਤ ਚੰਡੀਗੜ੍ਹ ਦੇ ਐਮਐਲਏ ਹੋਸਟਲ ਵਿੱਚ ਅਣਪਛਾਤੇ ਨੌਜਵਾਨਾਂ ਵੱਲੋਂ ਪਾਣੀਪਤ ਦੇ ਵਿਧਾਇਕ ਪ੍ਰਮੋਦ ਵਿਜ ਦੀ ਕਾਰ ਨੂੰ ਅੱਗ ਲਗਾ ਦਿੱਤੀ ਗਈ। ਕਾਰ ਵਿੱਚ ਅੱਗ ਦੀ ਸੂਚਨਾ ਨਾਲ ਹਲਚਲ ਮੱਚ ਗਈ। ਉੱਥੇ ਹੋਰ ਕਾਰਾਂ ਵੀ ਖੜ੍ਹੀਆਂ ਸਨ। ਵਿਧਾਇਕ ਪ੍ਰਮੋਦ ਨੇ ਇਸ ਨੂੰ ਸਾਜ਼ਿਸ ਕਰਾਰ ਦਿੱਤਾ ਹੈ। ਉਸਨੇ ਦੋਸ਼ ਲਾਇਆ ਕਿ ਉੱਥੇ ਹੋਰ ਕਾਰਾਂ ਵੀ ਖੜ੍ਹੀਆਂ ਸਨ ਸਿਰਫ਼ ਮੇਰੀ ਕਾਰ ਨੂੰ ਹੀ ਅੱਗ ਕਿਉਂ ਲਗਾਈ ਗਈ? ਇਸ ਦੇ ਨਾਲ ਹੀ ਸੀਸੀਟੀਵੀ ਵਿੱਚ ਇੱਕ ਨੌਜਵਾਨ ਵੀ ਅੱਗ ਲਗਾਉਂਦਾ ਨਜ਼ਰ ਆ ਰਿਹਾ ਹੈ। ਪਿਛਲੇ 2 ਦਿਨਾਂ ਤੋਂ ਵਿਧਾਇਕ ਵਿਜ ਸ਼ਹਿਰ ਦੀ ਸਮੱਸਿਆ ਨੂੰ ਲੈ ਕੇ ਹਰਿਆਣਾ ਮੰਤਰੀ ਮੰਡਲ ਦੇ ਵਿਸਤਾਰ ਕਾਰਨ ਚੰਡੀਗੜ੍ਹ ਵਿੱਚ ਸਨ ਤਾਂ ਰਾਤ ਨੂੰ ਅਚਾਨਕ ਕਾਰ ਨੂੰ ਅੱਗ ਲੱਗ ਗਈ। ਜਦੋਂ ਮੈਂ ਜਾ ਕੇ ਦੇਖਿਆ ਤਾਂ ਕਾਰ ਲਗਭਗ ਸੜ ਚੁੱਕੀ ਸੀ। ਪੁਲਿਸ ਨੇ ਫਾਇਰ ਬਿਗ੍ਰੇਡ ਦੀ ਮੱਦਦ ਨਾਲ ਅੱਗ ’ਤੇ ਕਾਬੂ ਪਾਇਆ। ਇਸ ਤੋਂ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ।
ਮੇਰੀ ਕਾਰ ਨੂੰ ਜਾਣਬੁੱਝ ਕੇ ਲਗਾਈ ਗਈ ਅੱਗ
ਜਦੋਂ ਸੀਸੀਟੀਵੀ ਫੁਟੇਜ ਚੈੱਕ ਕੀਤੀ ਗਈ ਤਾਂ ਇੱਕ ਨੌਜਵਾਨ ਦਿਖਾਈ ਦਿੱਤਾ। ਨੌਜਵਾਨ ਵਿਧਾਇਕ ਪ੍ਰਮੋਦ ਵਿਜ ਦੀ ਕਾਰ ਕੋਲ ਪਹੁੰਚਦਾ ਹੈ। ਇਸ ਤੋਂ ਬਾਅਦ ਅਚਾਨਕ ਉਸਦੇ ਸ਼ੀਸ਼ੇ ਤੋੜਨੇ ਸ਼ੁਰੂ ਕਰ ਦਿੰਦਾ ਹੈ। ਇਸ ਤੋਂ ਬਾਅਦ ਕਾਰ ਵਿੱਚ ਹੱਥ ਮਾਰ ਕੇ ਅੱਗ ਲਗਾ ਦਿੱਤੀ। ਇਸਦੇ ਨਾਲ ਹੀ ਐਮਐਲਏ ਹੋਸਟਲ ਅੰਦਰ ਅੱਗ ਲੱਗਣ ਦੀ ਇਸ ਘਟਨਾ ਨੇ ਹਲਚਲ ਮਚਾ ਦਿੱਤੀ। ਨਾਲ ਹੀ ਪੁਲਿਸ ਪ੍ਰਸ਼ਾਸਨ ’ਤੇ ਵੀ ਸਵਾਲ ਉੱਠ ਰਹੇ ਹਨ। ਵਿਧਾਇਕ ਪ੍ਰਮੋਦ ਵਿਜ ਦਾ ਕਹਿਣਾ ਹੈ ਕਿ ਸੀਸੀਟੀਵੀ ਵਿੱਚ ਸਾਫ ਦਿਖਾਈ ਦੇ ਰਿਹਾ ਹੈ ਨੌਜਵਾਨ ਨੇ ਕਾਰ ਵਿੱਚ ਅੱਗ ਲਗਾਈ ਹੈ। ਇਹ ਕੋਈ ਹਾਦਸਾ ਨਹੀਂ ਹੈ। ਇਸ ਪਿੱਛੇ ਕੋਈ ਵੱਡੀ ਸਾਜ਼ਿਸ ਹੈ। ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਮੇਰੀ ਕਾਰ ਨੂੰ ਜਾਣਬੁੱਝ ਕੇ ਅੱਗ ਲਗਾਈ ਗਈ ਹੈ। ਵਿਧਾਇਕ ਨੇ ਕਿਹਾ, ਮੇਰੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ। ਇਹ ਕਿਸੇ ਸ਼ਰਾਰਤੀ ਅਨਸਰ ਦਾ ਕੰਮ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ