ਪਾਕਿਸਤਾਨ ਵੱਲੋਂ ਭਾਰਤੀ ਖੇਤਰ ’ਚ ਭੇਜੇ ਡਰੋਨ ਨੂੰ ਬੀਐੱਸਐੱਫ ਨੇ ਫਾਇਰਿੰਗ ਕਰਕੇ ਮੋੜਿਆ
(ਰਾਜਨ ਮਾਨ) ਅੰਮ੍ਰਿਤਸਰ। ਪਾਕਿਸਤਾਨ ਵੱਲੋਂ ਅੱਜ ਭਾਰਤੀ ਸਰਹੱਦ ਅੰਦਰ ਭੇਜੇ ਗਏ ਡਰੋਨ ਨੂੰ ਬੀਐਸਐਫ਼ ਦੇ ਜਵਾਨਾਂ ਨੇ ਫਾਇਰਿੰਗ ਕਰਕੇ ਵਾਪਸ ਮੋੜਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰਮਦਾਸ ਨੇੜੇ ਰਾਵੀ ਦਰਿਆ ਤੋਂ ਪਾਰ ਸਰਹੱਦੀ ਚੌਂਕੀ ਕੱਸੋਵਾਲ ਵਿਖੇ ਬੀਤੀ ਅੱਧੀ ਰਾਤ ਦੇ ਕਰੀਬ ਪਾਕਿਸਤਾਨ ਵੱਲੋਂ ਭਾਰਤ ਅੰਦਰ ਡਰੋਨ ਦਾਖਿਲ ਕਰਕੇ ਨਾਪਾਕ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਿਉਂ ਹੀ ਸਰਹੱਦ ’ਤੇ ਗਸ਼ਤ ਕਰ ਰਹੇ ਬੀਐੱਸਐੱਫ਼ ਦੇ ਜਵਾਨਾਂ ਨੇ ਇਹ ਡਰੋਨ ਨੂੰ ਭਾਰਤੀ ਖੇਤਰ ਵਿੱਚ ਦਾਖਲ ਵੇਖਿਆ ਤਾਂ ਉਨ੍ਹਾਂ ਨੇ ਤੁਰੰਤ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਗੋਲੀਬਾਰੀ ਕਾਰਨ ਡਰੋਨ ਤੁਰੰਤ ਪਾਕਿਸਤਾਨ ਦੀ ਹੱਦ ਵਿੱਚ ਚਲਾ ਗਿਆ। ਇੱਥੇ ਵਰਣਨਯੋਗ ਹੈ ਕੁਝ ਦਿਨ ਪਹਿਲਾਂ ਵੀ ਪਾਕਿਸਤਾਨ ਵੱਲੋਂ ਅਜਿਹੀ ਹਰਕਤ ਕੀਤੀ ਗਈ ਸੀ ਤੇ ਬੀਐੱਸਐੱਫ਼ ਵੱਲੋਂ ਫਾਇਰਿੰਗ ਕਰਨ ’ਤੇ ਉਸ ਦੀ ਕੋਸ਼ਿਸ਼ ਨੂੰ ਅਸਫ਼ਲ ਬਣਾ ਦਿੱਤਾ ਗਿਆ ਸੀ। ਬੀਐੱਸਐਫ਼ ਵੱਲੋਂ ਇਸ ਘਟਨਾ ਤੋਂ ਬਾਅਦ ਪੂਰੀ ਚੌਕਸੀ ਵਰਤੀ ਜਾ ਰਹੀ ਹੈ। ਨਿੱਤ ਦਿਨ ਸਰਹੱਦ ’ਤੇ ਵਾਪਰ ਰਹੀਆਂ ਡਰੋਨ ਦਾਖਲ ਹੋਣ ’ਤੇ ਟਿਫਨ ਬੰਬ ਦੀਆਂ ਘਟਨਾਵਾਂ ਕਾਰਨ ਪੁਲਿਸ ਤੇ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਚੌਕਸ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ