26 ਦਸੰਬਰ 1899 ਨੂੰ ਸੁਨਾਮ, ਜ਼ਿਲ੍ਹਾ ਸੰਗਰੂਰ (ਪੰਜਾਬ) ਵਿਖੇ ਪੈਦਾ ਹੋਇਆ ਅਮਰ ਸ਼ਹੀਦ ਊਧਮ ਸਿੰਘ
(ਅਨਿਲ ਲੁਟਾਵਾ) ਫਤਹਿਗੜ੍ਹ ਸਾਹਿਬ। ਸ਼ਹੀਦ ਊਧਮ ਸਿੰਘ ਦੇਸ਼ ਦੀ ਆਜ਼ਾਦੀ ਲਈ ਆਪਣੀ ਜਿੰਦ-ਜਾਨ ਲੇਖੇ ਲਾ ਗਿਆ ਪਰ ਸਾਡੀ ਅੱਜ ਦੀ ਪੀੜ੍ਹੀ ਨੂੰ ਵੀ ਸਾਡੇ ਕੌਮ ਦੇ ਸਿਰਮੌਰ ਸ਼ਹੀਦ ਊਧਮ ਸਿੰਘ ਵੱਲੋਂ ਦਿਖਾਏ ਮਾਰਗ ’ਤੇ ਚੱਲਣ ਦੀ ਲੋੜ ਹੈ ਤੇ ਸਮਾਜ ਵਿੱਚ ਪੈਦਾ ਹੋਈਆਂ ਸਮਾਜਿਕ ਕੁਰੀਤੀਆਂ ਦਾ ਖਾਤਮਾ ਕਰਨ ਲਈ ਅੱਗੇ ਆਉਣ ਚਾਹੀਦਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼ਹੀਦ ਭਗਤ ਸਿੰਘ ਯੂਥ ਸਪੋਰਟਸ ਅਤੇ ਸੱਭਿਆਚਾਰਕ ਕਲੱਬ ਕਪੂਰਗਡ਼੍ਹ (ਰਜਿ.ਪੰਜਾਬ) ਪ੍ਰਧਾਨ ਤੀਰਥ ਸਿੰਘ ਕਪੂਰਗੜ੍ਹ ਨੇ ਸ਼ਹੀਦ ਊਧਮ ਸਿੰਘ ਦੇ ਅੱਜ ਜਨਮ ਦਿਹਾੜੇ ਮੌਕੇ ਸ਼ਹੀਦ ਊਧਮ ਸਿੰਘ ਦੀ ਸਮਾਰਕ ਸ੍ਰੀ ਫਤਿਹਗੜ੍ਹ ਸਾਹਿਬ ’ਤੇ ਫੁੱਲਾਂ ਦੇ ਹਾਰ ਪਾ ਕੇ ਸ਼ਰਧਾਂਜਲੀ ਭੇਂਟ ਕਰਨ ਸਮੇਂ ਕਹੇ।
ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 26 ਦਸੰਬਰ 1899 ਨੂੰ ਸੁਨਾਮ, ਜ਼ਿਲ੍ਹਾ ਸੰਗਰੂਰ (ਪੰਜਾਬ) ਵਿਖੇ ਪੈਦਾ ਹੋਇਆ ਅਮਰ ਸ਼ਹੀਦ ਊਧਮ ਸਿੰਘ ਖੁਦ ਨੂੰ ਰਾਮ ਮੁਹੰਮਦ ਸਿੰਘ ਆਜ਼ਾਦ ਕਹਾਉਣ ਵਿੱਚ ਫਖਰ ਮਸੂਸ ਕਰਦੇ ਸੀ ਜਿਲ੍ਹਿਆਂ ਵਾਲੇ ਬਾਗ਼ ਦਾ ਬਦਲਾ ਲੈਣ ਲਈ ਕੈਕਸਟਨ ਪੈਲੇਸ, ਲੰਡਨ, ਵਿਖੇ ਲੈਫ. ਗਵਰਨਰ ਮਾਈਕਲ ਓ. ਡਾਇਰ ਨੂੰ ਗੋਲੀਆਂ ਨਾਲ ਉਡਾਉਣ ਮਗਰੋਂ 31 ਜੁਲਾਈ, 1940 ਨੂੰ ਸ਼ਹਾਦਤ ਦਾ ਜਾਮ ਪੀਣ ਵਾਲੇ ਇਸ ਸ਼ਹੀਦਾਂ ਦੇ ਸਿਰਤਾਜ ਦੀਆਂ ਅਸਥੀਆਂ 27 ਸਾਲਾਂ ਬਾਅਦ ਉਨ੍ਹਾਂ ਦੀ ਅੰਤਿਮ ਇੱਛਾ ਅਨੁਸਾਰ ਮਾਂ ਭੂਮੀ ਤੇ ਤੱਤਕਾਲੀਨ ਮੁੱਖ ਮੰਤਰੀ ਪੰਜਾਬ, ਗਿਆਨੀ ਜ਼ੈਲ ਸਿੰਘ ਜੀ ਦੀ ਅਗਵਾਈ ਵਾਲੀ ਸਰਕਾਰ ਨੇ ਇੰਗਲੈਂਡ ਤੋਂ ਵਾਪਿਸ ਲਿਆਂਦੀਆਂ।
ਇਨ੍ਹਾਂ ਅਸਥੀਆਂ ਦਾ ਇੱਕ ਹਿੱਸਾ ਸੁਨਹਿਰੀ ਕਲਸ਼ ਵਿੱਚ ਪਾ ਕੇ ਜੁਲਾਈ, 1974 ਨੂੰ ਇਸ ਅਸਥਾਨ ਰੋਜ਼ਾ ਸ਼ਰੀਫ ਵਿਖੇ ਦਫਨਾਇਆ ਗਿਆ। ਇਸ ਮੌਕੇ ਗੁਰੀ ਭੱਦਲਥੂਹਾ,ਸਤਨਾਮ ਬੁੱਗਾ,ਸਿੰਕਦਰ ਸਿੰਘ ਭਰਪੂਰਗੜ੍ਹ, ਸੇਵਕ ਸਿੰਘ ਮਹਿਮੂਦਪੁਰ,ਅੱਤਰ ਸਿੰਘ ਰਾਏਪੁਰ ਚੋਬਦਾਰਾਂ,ਰਾਜੇਸ਼ ਮੰਡੀ ਗੋਬਿੰਦਗੜ੍ਹ ਆਦਿ ਨੇ ਸ਼ਰਧਾਂਜਲੀ ਭੇਂਟ ਕੀਤੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ