ਗੁਰਦਾਸਪੁਰ ’ਚ ਕੇਜਰੀਵਾਲ ਨੇ ਕੀਤੀ ਰੈਲੀ, ਪੰਜਾਬ ਸਰਕਾਰ ਨੂੰ ਖੂਬ ਰਗੜੇ ਲਾਏ
- ਪੰਜਾਬ ’ਚ 24 ਘੰਟੇ ਬਿਜਲੀ ਦੇਵਾਂਗੇ : ਕੇਜਰੀਵਾਲ
(ਸੱਚ ਕਹੂੰ ਨਿਊਜ਼) ਅੰਮ੍ਰਿਤਸਰ। ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਪੰਜਾਬ ਪੁੱਜੇ। ਗੁਰਦਾਸੁਪਰ ਦੇ ਹਨੂੰਮਾਨ ਚੌਕ ਵਿਖੇ ਜਨ ਸਭਾ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਲੁਧਿਆਣਾ ਬੰਬ ਧਮਾਕੇ ਦੀ ਘਟਨਾ ਦਾ ਹਵਾਲਾ ਦੇ ਕੇ ਕੀਤੀ। ਉਨਾਂ ਚੰਨੀ ਸਰਕਾਰ ਨੂੰ ਖੂਰ ਰਗੜੇ ਵੀ ਲਾਏ।
ਉਨਾਂ ਕਿਹਾ ਲੁਧਿਆਣਾ ‘ਚ ਬੰਬ ਧਮਾਕਾ ਹੋਇਆ ਹੈ। ਲੋਕ ਸਦਮੇ ਵਿੱਚ ਹਨ। ਪੰਜਾਬ ਦੇ ਮੁੱਖ ਮੰਤਰੀ ਨੇ ਹੁਣੇ ਹੀ ਪ੍ਰੈਸ ਕਾਨਫਰੰਸ ਕੀਤੀ ਹੈ। ਲੋਕ ਉਸ ਤੋਂ ਧਮਾਕੇ ਬਾਰੇ ਸੁਣਨਾ ਚਾਹੁੰਦੇ ਸਨ, ਪਰ ਸੀਐਮ ਨੇ ਧਮਾਕੇ ‘ਤੇ ਕੁਝ ਨਹੀਂ ਕਿਹਾ। ਉਸ ਨੇ ਪੂਰੀ ਪ੍ਰੈਸ ਕਾਨਫਰੰਸ ਵਿੱਚ ਮੇਰੇ ਨਾਲ ਬਹੁਤ ਦੁਰਵਿਵਹਾਰ ਕੀਤਾ ਹੈ। ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨੂੰ ਇੱਕ ਹੋਰ ਗਾਰੰਟੀ ਦਿੱਤੀ ਹੈ। ਉਨਾਂ ਕਿਹਾ ਕਿ ਉਹ ਪੰਜਾਬ ਵਾਸੀਆਂ ਨੂੰ ਗਾਰੰਟੀ ਦਿੰਦੇ ਹਨ ਕਿ ਪੰਜਾਬ ਵਿੱਚ ਸ਼ਾਂਤੀ ਵਿਵਸਥਾ ਕਾਇਮ ਕੀਤੀ ਜਾਵੇਗੀ। ਹਰ ਵਿਅਕਤੀ ਨੂੰ ਸੁਰੱਖਿਆ ਦਿੱਤੀ ਜਾਵੇਗੀ ਤੇ ਸਾਰੇ ਧਰਮਾਂ ਅੰਦਰ ਭਾਈਚਾਰਕ ਸਾਂਝ ਵਧਾਈ ਜਾਵੇਗੀ।
First sacrilege & now this blast in Ludhiana that too before polls are seemingly a conspiracy to disturb peace. Some people deliberately doing it. They should be strictly punished. I appeal to people of Punjab not to let such minds succeed: Delhi CM Arvind Kejriwal in Amritsar pic.twitter.com/q7gu0IpIsa
— ANI (@ANI) December 24, 2021
ਕੇਜਰੀਵਾਲ ਨੇ ਕਿਹਾ ਕਿ ਇਨ੍ਹੀਂ ਦਿਨੀਂ ਸਰਹੱਦ ਪਾਰ ਤੋਂ ਡਰੋਨ ਆ ਰਹੇ ਹਨ। ਪਾਕਿਸਤਾਨ ਤੋਂ ਨਸ਼ੀਲੇ ਪਦਾਰਥਾਂ ਦੀ ਖੇਪ ਭਾਰਤ ਆਉਂਦੀ ਹੈ। ਪਰ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਵੇਗੀ ਤਾਂ ਨਸ਼ਾ ਵੀ ਖਤਮ ਹੋ ਜਾਵੇਗਾ ਅਤੇ ਡਰੋਨ ਵੀ ਸਰਹੱਦ ਤੋਂ ਨਹੀਂ ਆ ਸਕਣਗੇ। ਪੰਜਾਬ ‘ਚ 6 ਮਹੀਨਿਆਂ ‘ਚ ਨਸ਼ਾ ਖਤਮ ਕਰਕੇ ਦਿਖਾਵੇਗੀ ਸਰਕਾਰ। ਉਨਾਂ ਕਿਹਾ ਕਿ ਸਰਕਾਰ ਆਉਣ ’ਤੇ ਸੂਬੇ ਦੇ ਲੋਕਾਂ ਨੂੰ 24 ਘੰਟੇ ਬਿਜਲੀ ਦਿੱਤੀ ਜਾਵੇਗੀ ਤੇ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਵੀ ਦਿੱਲੀ ਵਰਗੀ ਬਣਾਵਾਂਗੇ।
ਕੇਜਰੀਵਾਲ ਨੇ ਪੰਜਾਬ ਸਰਕਾਰ ਨੂੰ ਸਰਕਸ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਸਿੱਧੂ ਨਾਲ ਨਹੀਂ ਮਿਲਦੇ, ਸਿੱਧੂ ਸੁਨੀਲ ਜਾਖੜ ਨਾਲ ਨਹੀਂ ਮਿਲਦੇ। ਹਰ ਕੋਈ ਇੱਕ ਦੂਜੇ ਨਾਲ ਲੜ ਰਿਹਾ ਹੈ। ਪੰਜਾਬ ਸਰਕਾਰ ਵਿੱਚ ਸਾਰੇ ਲੁਟੇਰੇ ਹਨ। ਪੰਜਾਬ ਦੀ ਸਰਕਾਰ ਵਿੱਚ ਕੋਈ ਤਾਕਤ ਨਹੀਂ ਹੈ, ਜਿਸ ਕਾਰਨ ਪੰਜਾਬ ਵਿੱਚ ਇਹ ਸਥਿਤੀ ਪੈਦਾ ਹੋ ਰਹੀ ਹੈ।
ਉਨਾਂ ਕਿਹਾ ਕਿ ਚੰਨੀ ਸਰਕਾਰ ਦਾ ਆਪਣੇ ਮੰਤਰੀਆਂ ’ਤੇ ਕੰਟਰੇਲ ਨਹੀਂ ਹੈ। ਸਾਰੇ ਆਗੂ ਆਪਸ ਵਿਚ ਲੜ ਰਹੇ ਹਨ ਅਤੇ ਲੋਕਾਂ ਲਈ ਇਨ੍ਹਾਂ ਦੇ ਕੋਲ ਸਮਾਂ ਨਹੀਂ ਹੈ। ਪੰਜਾਬ ਵਿਚ ਨਸ਼ੇ ਖਤਮ ਨਹੀਂ ਕੀਤੇ ਜਾ ਸਕੇ ਹਨ। ਕੇਜਰੀਵਾਲ ਨੇ ਕਿਹਾ ਕਿ ਪੰਜਾਬ ਨੂੰ ਮਜ਼ਬੂਤ ਸਰਕਾਰ ਦੀ ਜ਼ਰੂਰਤ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ