ਓਮੀਕ੍ਰੋਨ ਸੰਕ੍ਰਮਣ ਨੂੰ ਰੋਕਣ ਲਈ ਚੌਕਸੀ, ਸਾਵਧਾਨੀ ਦੀ ਲੋੜ: ਪੀਐਮ ਮੋਦੀ
ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕੋਰਨਾ ਦੇ ਨਵੇਂ ਸੰਸਕਰਣ ਓਮੀਕ੍ਰੋਨ ਦੇ ਤੇਜ਼ੀ ਨਾਲ ਫੈਲਣ ਦੇ ਮੱਦੇਨਜ਼ਰ ਪੂਰੀ ਚੌਕਸੀ ਅਤੇ ਸਾਵਧਾਨੀ ਵਰਤਣ ਦੇ ਨਿਰਦੇਸ਼ ਦਿੱਤੇ ਹਨ। ਮੋਦੀ ਦੀ ਪ੍ਰਧਾਨਗੀ ਹੇਠ ਹੋਈ ਇੱਕ ਉਚ ਪੱਧਰੀ ਮੀਟਿੰਗ ਵਿੱਚ ਕੋਰਨਾ ਮਹਾਂਮਾਰੀ ਦੀ ਤਾਜ਼ਾ ਸਥਿਤੀ ਅਤੇ ਓਮੀਕ੍ਰੋਨ ਤੋਂ ਪੈਦਾ ਹੋਈ ਸਥਿਤੀ ਨਾਲ ਨਜਿੱਠਣ ਲਈ ਤਿਆਰੀਆਂ ਦੀ ਸਮੀਖਿਆ ਕੀਤੀ ਗਈ।
ਪ੍ਰਧਾਨਮੰਤਰੀ ਨੇ ਬੈਠਕ ਵਿੱਚ ਕਿਹਾ ਕਿ ਸਾਨੂੰ ਨਵੇਂ ਸੰਸਕਰਣ ਨੂੰ ਦੇਖਦੇ ਹੋਏ ਚੌਕਸ ਅਤੇ ਸਾਵਧਾਨ ਰਹਿਣਾ ਚਾਹੀਦਾ ਹੈ। ਉਨ੍ਹਾਂ ਜ਼ਿਲ੍ਹਾ ਪੱਧਰ ਤੇ ਸਿਹਤ ਪ੍ਰਣਾਲੀ ਨੂੰ ਮਜ਼ਬੂਤ ਕਰਨ, ਟੈਸਟਿੰਗ ਅਤੇ ਟੀਕਾਰਨ ਵਿੱਚ ਤੇਜ਼ੀ ਲਿਆਉਣ ਦੇ ਵੀ ਨਿਰਦੇਸ਼ ਦਿੱਤੇ। ਪ੍ਰਧਾਨਮੰਤਰੀ ਨੇ ਕੇਂਦਰੀ ਅਧਿਕਾਰੀਆਂ ਨੂੰ ਕਮਜ਼ੋਰ ਸਿਹਤ ਢਾਂਚੇ ਵਾਲੇ ਰਾਜਾਂ ਵਿੱਚ ਕੇਂਦਰੀ ਟੀਮਾਂ ਭੇਜਣ ਲਈ ਵੀ ਕਿਹਾ।
ਮੀਟਿੰਗ ਵਿੱਚ ਨੀਤੀ ਆਯੋਗ ਦੇ ਸਿਹਤ ਮੈਂਬਰਾ ਡਾ: ਵੀ.ਕੇ. ਪਾਲ, ਗ੍ਰਹਿ ਸਕੱਤਰ ਏ.ਕੇ ਭੱਲਾ, ਸਿਹਤ ਸਕੱਤਰ ਰਾਜ਼ੇਸ ਭੂਸ਼ਣ, ਫਾਰਮਾਸਿਊਟੀਕਲ ਸਕੱਤਰ ਡਾ: ਰਾਜੇਸ਼ ਗੋਖਲੇ, ਭਾਰਤੀ ਮੈਡੀਕਲ ਖੋਜ਼ ਪ੍ਰੀਸ਼ਦ ਦੇ ਡਾਇਰੈਕਟਰ ਜਨਰਲ ਡਾ: ਬਲਰਾਮ ਭਾਰਗਵ, ਸਕੱਤਰ ਆਯੂਸ਼ ਵੈਦਿਆ ਰਾਜੇਸ਼ ਕੋਟੇਚਾ, ਸ਼ਹਿਰੀ ਵਿਕਾਸ ਸਕੱਤਰ ਦੁਰਗਾ ਸ਼ੰਕਰ ਮਿਸ਼ਰਾ, ਰਾਸ਼ਟਰੀ ਸਿਹਤ ਮਿਸ਼ਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਆਰ.ਐਸ ਅਤੇ ਕੇਂਦਰ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ, ਕੇ.ਵਿਜੇ ਰਾਘਵਨ ਅਤੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ