ਬੂਸਟਰ ਡੋਜ਼ ਲਾਉਣ ਦਾ ਸਹੀ ਸਮਾਂ
ਸਾਲ 2020 ’ਚ ਕੋਵਿਡ ਮਹਾਂਮਾਰੀ ਨੇ ਸਾਰੇ ਵਿਸ਼ਵ ’ਚ ਤਬਾਹੀ ਮਚਾਈ ਸਿਹਤ ਪ੍ਰਣਾਲੀ ਅਤੇ ਅਰਥਵਿਵਸਥਾ ਇਸ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਅਤੇ ਇਸ ਦੇ ਨਾਲ ਜਿਉਣਾ ਇੱਕ ਨਵਾਂ ਨਿਯਮ ਬਣ ਗਿਆ ਮਾਰਚ 2020 ’ਚ ਕੋਰੋਨਾ ਦੀ ਪਹਿਲੀ ਲਹਿਰ ਤੋਂ ਬਾਅਦ ਮਾਰਚ-ਅਪਰੈਲ 2021 ’ਚ ਤਬਾਹਕਾਰੀ ਦੂਜੀ ਲਹਿਰ ਦੇਖਣ ਨੂੰ ਮਿਲੀ ਉਸ ਤੋਂ ਬਾਅਦ ਹੁਣ ਜੀਵਨ ਕੋਰੋਨਾ ਤੋਂ ਪਹਿਲਾਂ ਦੇ ਦਿਨਾਂ ਵਾਂਗ ਆਮ ਬਣਦਾ ਜਾ ਰਿਹਾ ਸੀ ਹਾਲਾਂਕਿ ਲੋਕਾਂ ਨੂੰ ਹਾਲੇ ਵੀ ਮਾਸਕ ਪਹਿਨਣੇ ਪੈ ਰਹੇ ਸਨ ਪਰ ਪਿਛਲੇ ਮਹੀਨੇ ਦੱਖਣੀ ਅਫ਼ਰੀਕਾ ’ਚ ਕੋਰੋਨਾ ਦਾ ਨਵਾਂ ਵੈਰੀਐਂਟ ਓਮੀਕਰੋਨ ਫੈਲਣ ਲੱਗਾ 63 ਦੇਸ਼ਾਂ ਵਿਚ ਸੰਕਰਮਣ ਤੋਂ ਬਾਅਦ ਭਾਰਤ ’ਚ ਵੀ ਇਸ ਨੇ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ ਅਤੇ ਇੱਥੇ ਵੀ ਇਸ ਦੇ 48 ਮਾਮਲੇ ਮਿਲੇ ਹਨ।
ਇਹ ਨਵਾਂ ਵੈਰੀਐਂਟ ਕਿਸ ਤਰ੍ਹਾਂ ਲੋਕਾਂ ਨੂੰ ਪ੍ਰਭਾਵਿਤ ਕਰੇਗਾ ਇਸ ਬਾਰੇ ਹਾਲੇ ਕੁਝ ਨਹੀਂ ਕਹਿ ਜਾ ਸਕਦਾ ਹੈ ਹੁਣ ਤੱਕ ਦਿੱਲੀ, ਆਂਧਰਾ ਪ੍ਰਦੇਸ਼, ਕਰਨਾਟਕ, ਗੁਜਰਾਤ, ਚੰਡੀਗੜ੍ਹ, ਕੇਰਲ, ਮਹਾਂਰਾਸ਼ਟਰ ਅਤੇ ਰਾਸਥਾਨ ’ਚ ਇਸ ਨਵੇਂ ਵੈਰੀਐਂਟ ਓਮੀਕਰੋਨ ਦੇ ਮਾਮਲੇ ਮਿਲੇ ਹਨ। ਵਿਸ਼ਵ ਸਿਹਤ ਸੰਗਠਨ ਅਤੇ ਹੋਰ ਚਿਕਿਤਸਾ ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਵੈਰੀਐਂਟ ਡੈਲਟਾ ਤੋਂ ਵੀ ਜ਼ਿਆਦਾ ਤੇਜ਼ੀ ਨਾਲ ਸੰਕਰਮਣ ਫੈਲਾਉਂਦਾ ਹੈ ਇਸ ਲਈ ਮਾਹਿਰਾਂ ਨੇ ਸਿਫ਼ਾਰਿਸ਼ ਕੀਤੀ ਹੈ ਕਿ ਇਸ ਦੇ ਤੇਜ਼ੀ ਨਾਲ ਫੈਲਣ ਵਾਲੇ ਸੰਕਰਮਣ ਨੂੰ ਰੋਕਣ ਲਈ ਬੂਸਟਰ ਡੋਜ਼ ਲਾਈ ਜਾਵੇ ਬਿ੍ਰਟੇਨ ਦੀ ਸਿਹਤ ਸਕਿਊਰਿਟੀ ਏਜੰਸੀ ਨੇ ਹਾਲ ਦੇ ਅਧਿਐਨ ਅਨੁਸਾਰ ਐਸਟ੍ਰਾਜੈਨੇਕਾ ਆਕਸਫੋਰਡ ਕੋਵੀਸ਼ੀਲਡ ਦੇ ਦੋ ਮਾਪਦੰਡ ਡੋਜ਼ ਓਮੀਕਰੋਨ ਲਈ ਪ੍ਰਭਾਵੀ ਨਹੀਂ ਹੈ ਜਦੋਂਕਿ ਇਹ ਵੈਕਸੀਨ ਡੈਲਟਾ ਤੋਂ 69 ਫੀਸਦੀ ਸੁਰੱਖਿਆ ਦੇ ਰਹੀ ਸੀ ਪਰ ਇਸ ਵੈਕਸੀਨ ਦੀ ਬੂਸਟਰ ਡੋਜ਼ ਨਾਲ ਐਂਟੀਬਾਡੀ ’ਚ ਲੋੜੀਂਦਾ ਵਾਧਾ ਹੁੰਦਾ ਹੈ ਅਤੇ ਇਸ ਦਾ ਪ੍ਰਭਾਵ 71 ਤੋਂ 75 ਫੀਸਦੀ ਤੱਕ ਵਧ ਜਾਂਦਾ ਹੈ ਕਈ ਵਿਗਿਆਨੀਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਪਰ ਭਾਰਤ ਇਸ ਸੰਦਰਭ ’ਚ ਸੁੱਤਾ ਹੋਇਆ ਹੈ।
ਸਿਹਤ ਮੰਤਰਾਲੇ ਨੇ ਲੋਕ ਸਭਾ ’ਚ ਦੱਸਿਆ ਕਿ ਕੋਵਿਡ-19 ਲਈ ਵੈਕਸੀਨ ਐਡਮਿਨਿਟ੍ਰੇਸ਼ਨ ਬਾਰੇ ਰਾਸ਼ਟਰੀ ਮਾਹਿਰਾਂ ਅਤੇ ਟੀਕਾਕਰਨ ਦੇ ਸਬੰਧ ’ਚ ਰਾਸ਼ਟਰੀ ਤਕਨੀਕੀ ਸਲਾਹਕਾਰ ਗਰੁੱਪ ਬੂਸਟਰ ਡੋਜ਼ ਦੇਣ ਦੇ ਵਿਗਿਆਨੀ ਸਬੂਤਾਂ ਬਾਰੇ ਵਿਚਕਾਰ ਕਰ ਰਹੇ ਹਨ ਕਿਉਂਕਿ ਹਾਲੇ ਤੱਕ ਇਸ ਗੱਲ ਦੇ ਕੋਈ ਪ੍ਰਮਾਣ ਨਹੀਂ ਮਿਲੇ ਹਨ ਕਿ ਬੂਸਟਰ ਡੋਜ਼ ਲਾਉਣ ਨਾਲ ਲਾਭ ਹੁੰਦਾ ਹੈ ਸਬੂਤਾਂ ਦੀ ਉਡੀਕ ਕਰਨ ਦੀ ਬਜਾਏ ਮਹਾਂਮਾਰੀ ਦੀ ਰੋਕਥਾਮ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਕਿਉਂਕਿ ਸੁਰੱਖਿਆ ’ਚ ਦੇਰੀ ਦਾ ਮਤਲਬ ਸੁਰੱਖਿਆ ਤੋਂ ਵਾਂਝਾ ਰੱਖਣਾ ਵੀ ਹੈ।
ਸਵਾਲ ਉੱਠਦਾ ਹੈ ਕਿ ਜਦੋਂ ਓਮੀਕਰੋਨ ਵੈਰੀਐਂਟ ਡੇਲਟਾ ਤੋਂ ਤਿੰਨ ਗੁਣਾ ਤੇਜ਼ੀ ਨਾਲ ਫੈਲਣ ਵਾਲਾ ਹੈ ਤਾਂ ਫ਼ਿਰ ਅਸੀਂ ਲੋਕਾਂ ਨੂੰ ਜੋਖ਼ਿਮ ’ਚ ਕਿਉਂ ਪਾਈਏ? ਕੀ ਇਸ ਨਾਲ ਅਸੰਕਰਮਿਤ ਲੋਕ ਵੀ ਸੰਕਰਮਿਤ ਨਹੀਂ ਹੋ ਜਾਣਗੇ? ਕੀ ਸਾਡੇ ਭਾਜਪਾ, ਕਾਂਗਰਸ ਅਤੇ ਵਿਰੋਧੀ ਧਿਰ ਦੇ ਆਗੂ ਇਸ ਗੱਲ ਨੂੰ ਨਹੀਂ ਜਾਣਦੇ ਕਿ ਭੀੜ, ਵੱਡੀਆਂ ਰੈਲੀਆਂ, ਤਿਉਹਾਰ ਆਦਿ ਨਾਲ ਇਹ ਤੇਜ਼ੀ ਨਾਲ ਫੈਲੇਗਾ? ਇਸ ਤੋਂ ਇਲਾਵਾ ਦੇਸ਼ ’ਚ ਵੱਡੀ ਗਿਣਤੀ ’ਚ ਵੈਕਸੀਨ ਦੀ ਡੋਜ਼ ਪਈ ਹੋਈ ਹੈ ਅਤੇ ਜਿਨ੍ਹਾਂ ਦੀ ਸੈਲਫ਼ ਲਾਈਫ਼ ਖ਼ਤਮ ਹੋ ਜਾਵੇਗੀ, ਉਸ ਨੂੰ ਉਨ੍ਹਾਂ ਲੋਕਾਂ ਨੂੰ ਕਿਉਂ ਨਹੀਂ ਲਾਇਆ ਜਾ ਰਿਹਾ ਹੈ ਜੋ ਸਵੈ-ਇੱਛਾ ਨਾਲ ਬੂਸਟਰ ਡੋਜ਼ ਲਵਾਉਣਾ ਚਾਹੁੰਦੇ ਹਨ? ਵੈਕਸੀਨ ਦੇ ਮੋਰਚੇ ’ਤੇ ਪ੍ਰਾਪਤ ਉਪਲੱਬਧੀ ਅਨੁਸਾਰ ਅਸੀਂ ਉਸ ਦੌਰ ’ਚ ਪਹੰੁਚ ਗਏ ਹਾਂ ਜਿੱਥੇ ਫ਼ਰਵਰੀ 2021 ’ਚ ਦੂਜੀ ਲਹਿਰ ਤੋਂ ਪਹਿਲਾਂ ਸੀ ਲੋਕ ਉਦਾਸੀਨ ਅਤੇ ਲਾਪਰਵਾਹ ਹੋ ਗਏ ਹਨ ਤੇ ਕੋਰੋਨਾ ਮਾਪਦੰਡਾਂ ਦਾ ਪਾਲਣ ਨਹੀਂ ਕਰ ਰਹੇ ਹਨ।
ਭਾਰਤੀ ਲੋਕ ਸਿਹਤ ਸੰਸਥਾਨ ਅਨੁਸਾਰ ਲੋਕ ਚੌਕਸੀ ਉਪਾਵਾਂ ਦੀ ਅਣਦੇਖੀ ਕਰ ਰਹੇ ਹਨ ਉਹ ਬਾਹਰ ਜਾ ਰਹੇ ਹਨ, ਪਰਿਵਾਰ ਦੇ ਲੋਕਾਂ, ਮਿੱਤਰਾਂ ਨੂੰ ਮਿਲ ਰਹੇ ਹਨ ਅਤੇ ਪਾਰਟੀਆਂ ਕਰ ਰਹੇ ਹਨ ਬਜ਼ਾਰਾਂ ’ਚ ਭੀੜ-ਭੜੱਕਾ ਹੈ, ਰੈਸਟੋਰੈਂਟਾਂ ’ਚ ਬੈਠਣ ਦੀ ਥਾਂ ਨਹੀਂ ਮਿਲ ਰਹੀ ਹੈ, ਸਮਾਜਿਕ ਦੂਰੀ ਨਹੀਂ ਬਣਾਈ ਜਾ ਰਹੀ ਹੈ, ਮਾਸਕ ਨਹੀਂ ਪਹਿਨੇ ਜਾ ਰਹੇ ਹਨ ਵੱਖ-ਵੱਖ ਹਵਾਈ ਅੱਡਿਆਂ ’ਤੇ ਭੀੜ-ਭੜੱਕਾ ਦੇਖਣ ਨੂੰ ਮਿਲ ਰਿਹਾ ਹੈ ਜੋਖ਼ਿਮ ਵਾਲੇ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਆਰਟੀਪੀਸੀਆਰ ਜਾਂਚ ਕਰਵਾਉਣੀ ਪੈ ਰਹੀ ਹੈ ਅਤੇ ਉਹ ਉਦੋਂ ਤੱਕ ਹਵਾਈ ਅੱਡੇ ਤੋਂ ਨਹੀਂ ਜਾ ਸਕਦੇ ਜਦੋਂ ਤੱਕ ਉਨ੍ਹਾਂ ਦੀ ਜਾਂਚ ਦਾ ਨਤੀਜਾ ਨਹੀਂ ਆ ਜਾਂਦਾ ਅਤੇ ਉਨ੍ਹਾਂ ਨੂੰ ਹਵਾਈ ਅੱਡੇ ’ਤੇ ਛੇ ਘੰਟੇ ਤੱਕ ਉਡੀਕ ਕਰਨੀ ਪੈ ਰਹੀ ਹੈ।
ਨਿਸ਼ਚਿਤ ਰੂਪ ਨਾਲ ਅਸੀਂ ਦੂਜੀ ਲਹਿਰ ਦੀ ਬਰਬਾਦੀ ਦਾ ਦੁਹਰਾਅ ਨਹੀਂ ਕਰਨਾ ਚਾਹੁੰਦੇ ਹਾਂ ਜਿਸ ’ਚ ਸਾਡੇ ਆਗੂਆਂ ਅਤੇ ਨੀਤੀ-ਘਾੜਿਆਂ ਨੇ ਸਥਿਤੀ ਨੂੰ ਠੀਕ ਤਰ੍ਹਾਂ ਨਹੀਂ ਸੰਭਾਲਿਆ, ਲਾਪਰਵਾਹੀ ਵਰਤੀ ਅਤੇ ਨੌਕਰਸ਼ਾਹੀ ਦੀ ਅਸਮਰੱਥਾ ਅਤੇ ਹੰਕਾਰ ਨਾਲ ਬਿਮਾਰੀ ਦੇ ਫੈਲਣ ਦੇ ਸ਼ੁਰੂਆਤੀ ਗੇੜਾਂ ’ਚ ਠੋਸ ਕਦਮ ਨਹੀਂ ਚੁੱਕੇ ਗਏ ਅਤੇ ਉਸ ਤੋਂ ਬਾਅਦ ਦੂਜੀ ਲਹਿਰ ਦੌਰਾਨ ਕੋਰੋਨਾ ਦੇ ਸਾਹਮਣੇ ਪੂਰੀ ਤਰ੍ਹਾਂ ਸਮੱਰਪਣ ਕਰ ਦਿੱਤਾ ਜਦੋਂਕਿ ਉਸ ਤੋਂ ਪਹਿਲਾਂ ਜਨਵਰੀ ’ਚ ਐਲਾਨ ਕੀਤਾ ਗਿਆ ਸੀ ਕਿ ਅਸੀਂ ਕੋਰੋਨਾ ’ਤੇ ਜਿੱਤ ਪ੍ਰਾਪਤ ਕਰ ਲਈ ਹੈ ਹੁਣ ਤੱਕ ਭਾਰਤ ’ਚ 55 ਫੀਸਦੀ ਬਾਲਗ ਅਬਾਦੀ ਦਾ ਪੂਰਨ ਟੀਕਾਕਰਨ ਹੋ ਗਿਆ ਹੈ ਅਤੇ 21 ਫੀਸਦੀ ਦਾ ਅੰਸ਼ਿਕ ਟੀਕਾਕਰਨ ਹੋਇਆ ਹੈ ਮਾਹਿਰਾਂ ਦਾ ਮੰਨਣਾ ਹੈ ਕਿ ਵੈਕਸੀਨ ਨਾਲ ਬਿਮਾਰੀ ਦੀ ਗੰਭੀਰਤਾ ਨੂੰ ਰੋਕਣ ’ਚ ਸਹਾਇਤਾ ਮਿਲੇਗੀ ਲੋਕਾਂ ਨੂੰ ਹਸਪਤਾਲ ’ਚ ਭਰਤੀ ਹੋਣ ਜਾਂ ਮੌਤ ਤੋਂ ਬਚਾਏਗੀ ਆਖ਼ਰ ਸਾਡੇ ਨੀਤੀ-ਘਾੜਿਆਂ ਦੀ ਪਹਿਲ ਇਹ ਹੋਣੀ ਚਾਹੀਦੀ ਹੈ ਕਿ ਉਨ੍ਹਾਂ ਲੋਕਾਂ ਨੂੰ ਵੀ ਟੀਕਾ ਲਾਇਆ ਜਾਵੇ ਜਿਨ੍ਹਾਂ ਨੂੰ ਹਾਲੇ ਤੱਕ ਟੀਕਾ ਨਹੀਂ ਲੱਗਾ ਹੈ ਅਤੇ ਬਾਲਗ ਲੋਕਾਂ ਨੂੰ ਮਾਪਦੰਡ ਅਨੁਸਾਰ ਡੋਜ਼ ਮੁਹੱਈਆ ਕਰਵਾਈ ਜਾਵੇ।
ਅਖ਼ਿਲ ਭਾਰਤੀ ਆਯੁਰਵਿਗਿਆਨ ਸੰਸਥਾਨ ਦੇ ਨਿਦੇਸ਼ਕ ਡਾ. ਰਣਦੀਪ ਗੁਲੇਰੀਆ ਨੇ ਕਿਹਾ ਹੈ ਕਿ ਭਾਰਤ ’ਚ ਕੋੋਰੋਨਾ ਦੀ ਤੀਜੀ ਲਹਿਰ ਪਹਿਲੀ ਅਤੇ ਦੂਜੀ ਲਹਿਰ ਵਾਂਗ ਭਿਆਨਕ ਨਹੀਂ ਹੋਵੇਗੀ ਇਸ ਦੀਆਂ ਸੰਭਾਵਨਾਵਾਂ ਘੱਟ ਹਨ ਸਮੇਂ ਦੇ ਨਾਲ-ਨਾਲ ਮਹਾਂਮਾਰੀ ਹੌਲੀ-ਹੌਲੀ ਖ਼ਤਮ ਹੁੁੰਦੀ ਹੈ ਇਸ ਦੇ ਮਾਮਲੇ ਮਿਲਦੇ ਰਹਿਣਗੇ ਪਰ ਇਸ ਦੀ ਗੰਭੀਰਤਾ ਘੱਟ ਹੁੰਦੀ ਜਾਵੇਗੀ ਕੀ ਅਸਲ ਵਿਚ ਅਜਿਹਾ ਹੈ? ਉਹ ਅਜਿਹੀ ਭਵਿੱਖਵਾਣੀ ਕਿਵੇਂ ਕਰ ਸਕਦੇ ਹਨ? ਪਰ ਕਈ ਲੋਕ ਉਨ੍ਹਾਂ ਦੀ ਇਸ ਗੱਲ ਨੂੰ ਸਵੀਕਾਰ ਨਹੀਂ ਕਰਦੇ ਹਨ ਕਿਉਂਕਿ ਅਨੇਕਾਂ ਲੋਕ ਪ੍ਰਾਈਵੇਟ ਹਸਪਤਾਲਾਂ ’ਚ ਕੋਵੀਸ਼ੀਲਡ ਜਾਂ ਕੋਵੈਕਸੀਨ ਦੀ ਤੀਜੀ ਖੁਰਾਕ ਲੈ ਰਹੇ ਹਨ ਸਰਕਾਰ ਨੂੰ ਇਹ ਯਕੀਨੀ ਕਰਨਾ ਚਾਹੀਦਾ ਕਿ 130 ਕਰੋੜ ਤੋਂ ਜ਼ਿਆਦਾ ਅਬਾਦੀ ਵਾਲੇ ਦੇਸ਼ ’ਚ ਅਸੀਂ ਦੂਜੀ ਲਹਿਰ ਵਰਗੀ ਸਥਿਤੀ ’ਚ ਨਾ ਪਹੁੰਚੀਏ ਨਹੀਂ ਤਾਂ ਅਸੀਂ ਟੀਕਾਕਰਨ ਦੇ ਲਾਭ ਤੋਂ ਵਾਂਝੇ ਹੋ ਜਾਵਾਂਗੇ ਨਾਲ ਹੀ ਸਾਨੂੰ ਕੋਰੋਨਾ ਦੀਆਂ ਪਹਿਲੀਆਂ ਦੋ ਲਹਿਰਾਂ ਤੋਂ ਸਬਕ ਲੈਂਦੇ ਹੋਏ ਤੀਜੀ ਲਹਿਰ ਦਾ ਮੁਕਾਬਲਾ ਕਰਨਾ ਚਾਹੀਦਾ ਹੈ ਪੂਰੇ ਦੇਸ਼ ’ਚ ਸਕੂਲ ਖੁੱਲ੍ਹਣ ਲੱਗੇ ਗਏ ਹਨ ਅਤੇ ਇਸ ਗੱਲ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਬੱਚਿਆਂ ਦੇ ਜਰੀਏ ਕੋਰੋਨਾ ਦੀ ਇੱਕ ਨਵੀਂ ਲਹਿਰ ਆ ਸਕਦੀ ਹੈ ਦੇਖਣਾ ਇਹ ਹੈ ਕਿ ਕੀ ਸਰਕਾਰ ਸਮਾਂ ਰਹਿੰਦੇ ਬੂਸਟਰ ਟੀਕਾਕਰਨ ਸ਼ੁਰੂ ਕਰ ਸਕਦੀ ਹੈ ਕੋਰੋਨਾ ਖਿਲਾਫ ਜੰਗ ਜਾਰੀ ਹੈ ਓਮੀਕਰੋਨ ਦਾ ਵਾਇਰਸ ਦੱਸਦਾ ਹੈ ਕਿ ਜੇਕਰ ਟੀਕਾ ਜਾਂ ਬੂਸਟਰ ਡੋਜ਼ ਨਾ ਦਿੱਤੀ ਗਈ ਤਾਂ ਹਰੇਕ ਅਸੰਕਰਮਿਤ ਵਿਅਕਤੀ ਇਸ ਦਾ ਮਿਊਟੈਂਟ ਬਣ ਜਾਵੇਗਾ ਜਿਸ ਨਾਲ ਹੁਣ ਤੱਕ ਜੋ ਕੀਤਾ ਗਿਆ ਹੈ ਉਸ ਸਭ ’ਤੇ ਪਾਣੀ ਫ਼ਿਰ ਜਾਵੇਗਾ।
ਸਾਡੇ ਸਿਆਸੀ ਆਗੂ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਸੰਯਮ ਅਤੇ ਸੰਕਲਪ ਵਰਤਣ ਪਰ ਇਹੀ ਲੋੜੀਂਦਾ ਨਹੀਂ ਹੈ ਸਰਕਾਰ ਨੂੰ ਟੀਕਾਕਰਨ ਅਤੇ ਬੂਸਟਰ ਡੋਜ਼ ’ਤੇ ਧਿਆਨ ਦੇਣਾ ਚਾਹੀਦਾ ਹੈ ਅਸੀਂ ਇੱਕ ਨਵੇਂ ਕੱਲ੍ਹ ਵੱਲ ਵਧ ਰਹੇ ਹਾਂ ਇਸ ਲਈ ਉਦਾਸੀਨਤਾ ਦਾ ਕੋਈ ਸਥਾਨ ਨਹੀਂ ਅਮਰੀਕੀ ਗਾਇਕ ਕੇਨੀ ਰੋਜ਼ਰ ਦਾ ਇੱਕ ਗਾਣਾ ਹੈ, ‘ ਇਫ਼ ਯੂ ਆਰ ਗੋਨਾ ਪਲੇ ਦਾ ਗੇਮ, ਯੂ ਗੋਟਾ ਲਰਨ ਟੂ ਪਲੇਅ ਇਟ ਰਾਈਰ’ ਭਾਰਤ ਨੂੰ ਵੀ ਸਹੀ ਖੇਡਣਾ ਹੋਵੇਗਾ।
ਪੂਨਮ ਆਈ ਕੌਸ਼ਿਸ਼
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ