ਕਾਂਗਰਸੀ ਵਿਧਾਇਕ ਪਰਮਿੰਦਰ ਪਿੰਕੀ ਨੇ ਨਵੇਂ ਡੀਜੀਪੀ ਚਟੋਪਾਧਿਆਏ ’ਤੇ ਲਾਏ ਵੱਡੇ ਦੋਸ਼

ਵਿਧਾਇਕ ਪਿੰਕੀ ਨੇ ਇਨਾਂ ਤੋਂ ਦੱਸਿਆ ਜਾਨ ਦਾ ਖਤਰਾ

(ਸੱਚ ਕਹੂੰ ਨਿਊਜ਼) ਫਿਰੋਜ਼ਪੁਰ। ਕਾਂਗਰਸ ਦੇ ਵਿਧਾਇਕ ਪਰਮਿੰਦਰ ਪਿੰਕੀ ਨੇ ਆਪਣੀ ਹੀ ਸਰਕਾਰ ਵੱਲੋਂ ਨਵੇਂ ਲਾਏ ਪੰਜਾਬ ਦੇ ਡੀਜੀਪੀ ਨੂੰ ਲੈ ਕੇ ਅਹਿਮ ਖਲਾਸੇ ਕੀਤੇ ਹਨ। ਉਨਾਂ ਕਿਹਾ ਕਿ ਪੰਜਾਬ ਦੇ ਨਵੇਂ ਕਾਰਜਕਾਰੀ ਡੀਜੀਪੀ ਸਿਧਾਰਥ ਚਟੋਪਾਧਿਆਏ ਇੱਕ ਅਜਿਹੇ ਵਿਅਕਤੀ ਨੂੰ ਲੈ ਕੇ ਘੁੰਮਦੇ ਹਨ ਜਿਹੜਾ ਗੈਂਗਰੇਪ ਮਾਮਲੇ ’ਚ ਭਗੌੜਾ ਹੈ, ਪਰ ਫਿਰ ਵੀ ਪੁਲਿਸ ਉਸ ਨੂੰ ਗ੍ਰਿਫਤਾਰ ਨਹੀਂ ਕਰਦੀ।

ਪਿੰਕੀ ਨੇ ਕਿਹਾ ਕਿ ਫ਼ਿਰੋਜ਼ਪੁਰ ਤੋਂ ਉੱਘੇ ਕਾਰੋਬਾਰੀ ਵਰਿੰਦਰਪਾਲ ਸਿੰਘ ਜਿਸ ਤੇ ਬਲਾਤਕਾਰ ਦਾ ਪਰਚਾ ਦਰਜ ਸੀ ਉਹ ਡੀਜੀਪੀ ਨਾਲ ਘੁੰਮ ਫਿਰ ਰਿਹਾ ਹੈ। ਉਸ ‘ਤੇ ਜ਼ਿਲ੍ਹਾ ਫਿਰੋਜ਼ਪੁਰ ‘ਚ ਸਮੂਹਿਕ ਜਬਰ-ਜਨਾਹ ਦਾ ਦੋਸ਼ ਹੈ ਅਤੇ ਉਹ ਅਜੇ ਤੱਕ ਪੁਲਿਸ ਦੀ ਪਕੜ ਤੋਂ ਬਾਹਰ ਹੈ।

ਉਨਾਂ ਕਿਹਾ ਕਿ ਉਨਾਂ ਤੋਂ ਮੇਰੀ ਜਾਨ ਨੂੰ ਖਤਰਾ ਹੈ, ਜੇਕਰ ਉਨਾਂ ਦਾ ਜਾਂ ਉਨਾਂ ਦੇ ਕਿਸੇ ਪਰਿਵਾਰਕ ਮੈਂਬਰ ਨੂੰ ਕੋਈ ਨੂੰ ਨੁਕਸਾਨ ਹੁੰਦਾ ਹੈ ਤਾਂ ਇਸ ਦੀ ਜਿੰਮੇਵਾਰੀ ਡੀਜੀਪੀ ਚਟੋਪਾਧਿਆਏ ਦੀ ਹੋਵੇਗੀ। ਉਨਾਂ ਅੱਗੇ ਕਿਹਾ ਕਿ ਇਹ ਮਾਮਲਾ ਐਸਪੀ ਫਿਰੋਜਪੁਰ ਦੇ ਐਸ. ਐਸ. ਪੀ ਦੇ ਧਿਆਨ ’ਚ ਲਿਆਂਦਾ ਗਿਆ ਹੈ। ਹੁਣ ਉਹ ਇਹ ਮਾਮਲਾ ਮੁੱਖ ਮੰਤਰੀ ਚੰਨੀ ਦੇ ਧਿਆਨ ’ਚ ਲਿਆਉਣਗੇ ਤਾਂ ਜੋ ਕਾਰਵਾਈ ਕੀਤੀ ਜਾ ਸਕੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ